← ਪਿਛੇ ਪਰਤੋ
ਸੁਰਜੀਤ ਪਾਤਰ ਸਭ ਚੀਂ ਚੀਂ ਕਰਦੀਆਂ ਚਿੜੀਆਂ ਦਾ । ਸਭ ਕਲ ਕਲ ਕਰਦੀਆਂ ਨਦੀਆਂ ਦਾ । ਸਭ ਸ਼ਾਂ ਸ਼ਾਂ ਕਰਦੇ ਬਿਰਖਾਂ ਦਾ ਆਪਣਾ ਹੀ ਤਰਾਨਾ ਹੁੰਦਾ ਹੈ । ਪਰ ਸੁਣਿਆਂ ਹੈ ਇਸ ਧਰਤੀ ਤੇ ਇਕ ਐਸਾ ਦੇਸ਼ ਵੀ ਹੈ ਜਿਸ ਅੰਦਰ ਬੱਚੇ ਜੇ ਆਪਣੀ ਮਾਂ ਬੋਲੀ ਬੋਲਣ ਜੁਰਮਾਨਾ ਹੁੰਦਾ ਹੈ । ਤੇ ਹੋਰ ਸਿਤਮ ਕਿ ਮਾਂ ਆਖੇ : ਚਲ ਕੋਈ ਨਹੀਂ ਜੇ ਮੇਰੇ ਬੋਲ ਵਿਸਾਰ ਕੇ ਵੀ ਮੇਰੇ ਪੁੱਤ ਨੂੰ ਅਹੁਦਾ ਮਿਲ ਜਾਵੇ ਤਾਂ ਵੀ ਇਹ ਸੌਦਾ ਮਹਿੰਗਾ ਨਹੀਂ । ਤੇ ਬਾਪ ਕਹੇ : ਚਲ ਠੀਕ ਹੀ ਹੈ। ਜੇ ਏਥੇ ਏਸ ਸਕੂਲ ਚ ਹੀ ਜੁਰਮਾਨਾ ਦੇ ਕੇ ਛੁੱਟ ਜਾਈਏ । ਜੀਵਨ ਜੁਰਮਾਨਾ ਨਾ ਹੋਵੇ । ਉਹ ਦੇਸ਼ ਨਿਕਰਮਾ ਸਾਡਾ ਹੈ । ਉਹ ਧਰਤ ਨਿਮਾਣੀ ਏਹੀ ਹੈ । ਤੇ ਉਹ ਪਤਵੰਤੇ ਦਾਨਿਸ਼ਵਰ ਉਹ ਨੇਤਾ, ਰਹਿਬਰ ਤੇ ਸ਼ਾਇਰ ਉਹ ਅਸੀਂ ਹੀ ਹਾਂ । ਜਿੰਨ੍ਹਾ ਦੇ ਹੁੰਦਿਆਂ ਇਹ ਹੋਇਆ । ਜਾਂ ਜਿੰਨ੍ਹਾ ਕਰਕੇ ਇਹ ਹੋਇਆ । ਕਿ ਭੋਲੇ ਮਾਪਿਆਂ ਦੇ ਦਿਲ ਤੇ ਨਿਰਮੋਹੀ ਇਬਾਰਤ ਲਿਖੀ ਗਈ । ਤੇ ਹੌਲੀ ਹੌਲੀ ਇਹ ਹੋਇਆ ਮੇਰੀ ਬੋਲੀ ਦੇ ਕਈ ਲਫ਼ਜ਼ ਜਿਵੇਂ ਲੱਜਿਤ ਜਿਹੇ ਹੋ ਕੇ ਪਹਿਲਾਂ ਤਾਂ ਦਰਵਾਜ਼ਿਓਂ ਬਾਹਰ ਖੜ੍ਹੇ ਰਹੇ । ਫਿਰ ਸੇਜਲ ਨੈਣ ਨਿਵਾ ਆਪਣੇ ਨਾ ਜਾਣੇ ਕਿੱਧਰ ਚਲੇ। ਪੇਸ਼ਕਸ਼: ਪ੍ਰੋ: ਜਸਪਾਲ ਘਈ ਫੀਰੋਜ਼ਪੁਰ
Total Responses : 267