ਗੁਰਭਜਨ ਗਿੱਲ
- ਲਾਹੌਰ (ਪਾਕਿਸਤਾਨ) 'ਚ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ 30ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ 39 ਮੈਂਬਰੀ ਡੈਲੀਗੇਸ਼ਨ 13 ਫਰਵਰੀ ਨੂੰ ਸਵੇਰੇ ਵਾਹਘਾ ਰਾਹੀਂ ਰਵਾਨਾ ਹੋਵੇਗਾ।
ਲੁਧਿਆਣਾ, 12 ਫਰਵਰੀ 2020 - ਵਿਸ਼ਵ ਪੰਜਾਬੀ ਕਾਂਗਰਸ ਵੱਲੋਂ 14 ਤੋਂ18 ਫਰਵਰੀ ਤੀਕ ਪਾਕ ਹੈਰੀਟੇਜ ਹੋਟਲ ਡੇਵਿਸ ਰੋਡ ਲਾਹੌਰ ਵਿਖੇ ਕਰਵਾਈ ਜਾ ਰਹੀ ਕਾਨਫਰੰਸ ਵਿੱਚ ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਡਾ: ਦੀਪਕ ਮਨਮੋਹਨ ਸਿੰਘ ਦੀ ਅਗਵਾਈ ਹੇਠ 39 ਮੈਂਬਰੀ ਡੈਲੀਗੇਸ਼ਨ 13 ਫਰਵਰੀ ਸਵੇਰੇ 10.30 ਵਜੇ ਵਾਹਘਾ ਬਾਰਡਰ ਰਾਹੀਂ ਪਾਕਿਸਤਾਨ ਜਾਵੇਗਾ।
ਵਿਸ਼ਵ ਪੰਜਾਬੀ ਕਾਂਗਰਸ ਦੇ ਆਲਮੀ ਪ੍ਰਧਾਨ ਜਨਾਬ ਫ਼ਖ਼ਰ ਜਮਾਂ ਸਾਹਿਬ ਦੀ ਪ੍ਰਧਾਨਗੀ ਹੇਠ ਇਸ ਕਾਨਫਰੰਸ ਲਈ 90 ਡੈਲੀਗੇਟਸ ਦੀ ਚੋਣ ਕੀਤੀ ਗਈ ਸੀ ਪਰ ਨਵੀਂ ਦਿੱਲੀ ਪਾਕਿਸਤਾਨੀ ਦੂਤਾਵਾਸ ਵੱਲੋਂ ਵੀਜ਼ਾ ਸਿਰਫ਼ 39 ਲੇਖਕਾਂ, ਵਿਦਵਾਨਾਂ, ਸਿੱਖਿਆ ਸ਼ਾਸਤਰੀਆਂ ਤੇ ਬੁੱਧੀ-ਜੀਵੀਆਂ ਨੂੰ ਹੀ ਪ੍ਰਦਾਨ ਕੀਤਾ ਗਿਆ ਹੈ।
ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ ਇਸ ਡੈਲੀਗੇਸ਼ਨ ਵਿੱਚ ਪ੍ਰਿੰਸੀਪਲ ਡਾ: ਤਰਲੋਕ ਬੰਧੂ ਮੁਕਤਸਰ,ਡਾ: ਹਰਿਭਜਨ ਸਿੰਘ ਭਾਟੀਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ,ਡਾ: ਅਰਵਿੰਦਰਪਾਲ ਕੌਰ ਭਾਟੀਆ ਅੰਮ੍ਰਿਤਸਰ, ਬਲਜੀਤ ਬੱਲੀ ਬਾਬੂਸ਼ਾਹੀ ਡਾਟ ਕਾਮ ਚੰਡੀਗੜ੍ਹ, ਤ੍ਰਿਪਤਾ ਕੰਧਾਰੀ ਚੰਡੀਗੜ੍ਹ, ਸਹਿਜਪ੍ਰੀਤ ਸਿੰਘ ਮਾਂਗਟ ਲੁਧਿਆਣਾ, ਪ੍ਰਿੰਸੀਪਲ ਡਾ: ਜਸਵਿੰਦਰ ਕੌਰ ਮਾਂਗਟ ਲੁਧਿਆਣਾ, ਡਾ: ਭਰਤਬੀਰ ਕੌਰ ਸੰਧੂ ਗੁਰੂ ਨਾਨਕ ਸਿੱਖ ਸਟਡੀਜ਼,ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ,ਡਾ: ਰਵੀ ਰਵਿੰਦਰ ,ਦਿੱਲੀ ਯੂਨੀਵਰਸਿਟੀ ਦਿੱਲੀ, ਡਾ: ਸਵੈਰਾਜ ਸੰਧੂ ਚੰਡੀਗੜ੍ਹ,ਗੁਰਤੇਜ ਕੋਹਾਰਵਾਲਾ ਫ਼ਿਰੋਜ਼ਪੁਰ,ਡਾ: ਰਤਨ ਸਿੰਘ ਢਿੱਲੋਂ ਅੰਬਾਲਾ, ਸ਼੍ਰੀ ਪ੍ਰੇਮ ਮਹਿੰਦਰੂ ਅੰਬਾਲਾ, ਨਿਧੜਕ ਸਿੰਘ ਬਰਾੜ ਸੂਚਨਾ ਕਮਿਸ਼ਨਰ, ਪੰਜਾਬ, ਮੋਗਾ, ਜਸਪ੍ਰੀਤ ਕੌਰ ਜੱਸੀ ਸੰਘਾ (ਬਾਜਵਾ ਕਲਾਂ)ਜਲੰਧਰ,ਡਾ: ਗੁਰਦੀਪ ਕੌਰ ,ਦਿੱਲੀ ਯੂਨੀਵਰਸਿਟੀ, ਦਿੱਲੀ ਰਵੇਲ ਸਿੰਘ ਭਿੰਡਰ ,ਪੱਤਰਕਾਰ ਪੰਜਾਬੀ ਟ੍ਰਿਬਿਊਨ ,ਪਟਿਆਲਾ,ਡਾ: ਨਰਵਿੰਦਰ ਸਿੰਘ ਕੌਸ਼ਲ ਸੰਗਰੂਰ,ਪਰਮਜੀਤ ਸਿੰਘ ਸਿੱਧੂ ( ਪੰਮੀਬਾਈ )ਪਟਿਆਲਾ,ਡਾ: ਸੁਲਤਾਨਾ ਬੇਗਮ ,ਪਟਿਆਲਾ,ਡਾ: ਤਰਸਪਾਲ ਕੌਰ ,ਐੱਸ ਡੀ ਕਾਲਿਜ ਬਰਨਾਲਾ, ਦਲਜੀਤ ਸਿੰਘ ਸ਼ਾਹੀ,ਐਡਵੋਕੇਟ ਸਮਰਾਲਾ ਡਾ: ਸੁਨੀਤਾ ਧੀਰ ਫਿਲਮ ਅਦਾਕਾਰ ਤੇ ਪ੍ਰੋਫੈਸਰ,ਪੰਜਾਬੀ ਯੂਨੀਵਰਸਿਟੀ ਪਟਿਆਲਾ,ਪ੍ਰੋ: ਗੁਰਭਜਨ ਗਿੱਲ ਚੇਅਰਮੈਨ, ਲੋਕ ਵਿਰਾਸਤ ਅਕੈਡਮੀ ਲੁਧਿਆਣਾ, ਸ਼੍ਰੀਮਤੀ ਜਸਵਿੰਦਰ ਕੌਰ ਗਿੱਲ ਲੁਧਿਆਣਾ ,ਡਾ: ਸੁਰਿੰਦਰ ਸਿੰਘ ਸੰਘਾ ਪ੍ਰਿੰਸੀਪਲ ਦਸਮੇਸ਼ ਕਾਲਿਜ ਬਾਦਲ(ਮੁਕਤਸਰ)ਡਾ: ਬਰਜਿੰਦਰ ਚੌਹਾਨ ਦਿੱਲੀ, ਸਤੀਸ਼ ਗੁਲ੍ਹਾਟੀ ਚੇਤਨਾ ਪ੍ਰਕਾਸ਼ਨ ਲੁਧਿਆਣਾ, ਡਾ: ਦੀਪਕ ਮਨਮੋਹਨ ਸਿੰਘ ,ਪ੍ਰਧਾਨ ਵਿਸ਼ਵ ਪੰਜਾਬੀ ਕਾਂਗਰਸ ਪਟਿਆਲਾ,ਬੀਬਾ ਬਲਵੰਤ ਗੁਰਦਾਸਪੁਰ, ਦਰਸ਼ਨ ਬੁੱਟਰ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ, ਨਾਭਾ,ਪ੍ਰੋ: ਮਨਿੰਦਰ ਕੌਰ ਗਿੱਲ ਚੰਡੀਗੜ੍ਹ,ਡਾ: ਸੁਖਦੇਵ ਸਿੰਘ ਸਿਰਸਾ ਜਨਰਲ ਸਕੱਤਰ ਪ੍ਰਗਤੀਸ਼ੀਲ ਲੇਖਕ ਸੰਘ ਭਾਰਤ ਚੰਡੀਗੜ੍ਹ,ਖਾਲਿਦ ਹੁਸੈਨ,ਸਾਬਕਾ ਡਿਪਟੀ ਕਮਿਸ਼ਨਰ,ਜੰਮੂ ਕਸ਼ਮੀਰ,ਸੁਸ਼ੀਲ ਦੋਸਾਂਝ ਮੁੱਖ ਸੰਪਾਦਕ ਹੁਣ ਮੈਗਜ਼ੀਨ, ਗਰੇਟਰ ਮੋਹਾਲੀ,ਸ਼੍ਰੀਮਤੀ ਕਮਲ ਦੋਸਾਂਝ ਪੱਤਰਕਾਰ, ਗਰੇਟਰ ਮੋਹਾਲੀ ਡਾ: ਹਰਕੇਸ਼ ਸਿੰਘ ਸਿੱਧੂ ਰੀਟਾਇਰਡ ਆਈ ਏ ਐੱਸ, ਪਟਿਆਲਾ, ਡਾ: ਤੇਜਿੰਦਰ ਕੌਰ ਧਾਲੀਵਾਲ ਡਾਇਰੈਕਟਰ ਸਿੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਮੁਕਤਸਰ ਸਾਹਿਬ ਤੇ ਗੁਰਭੇਜ ਸਿੰਘ ਗੋਰਾਇਆ ਸਕੱਤਰ , ਪੰਜਾਬੀ ਅਕਾਡਮੀ ਦਿੱਲੀ ਸ਼ਾਮਿਲ ਕੀਤੇ ਗਏ ਹਨ। ਅਮਰੀਕਾ, ਕੈਨੇਡਾ, ਹਾਲੈਂਡ, ਡੈਨਮਾਰਕ,ਆਸਟਰੇਲੀਆ,ਸਿੰਘਾਪੁਰ,ਜਰਮਨੀ ਇੰਗਲੈਂਡ ਤੇ ਕੁਝ ਹੋਰ ਦੇਸ਼ਾਂ ਤੋਂ ਵੀ ਡੈਲੀਗੇਟ ਪਹੁੰਚ ਰਹੇ ਹਨ।