ਸਾਹਿਤ ਸਭਾ ਵੱਲੋਂ ਪੁਸਤਕ "ਵਿਰਸੇ ਦੇ ਰਾਗ" ਅਤੇ"ਕੈਲੰਡਰ"ਦਾ ਲੋਕ ਅਰਪਣ ਕੀਤਾ ਗਿਆ
ਮਨਜੀਤ ਸਿੰਘ ਢੱਲਾ
ਸ੍ਰੀ ਮੁਕਤਸਰ ਸਾਹਿਬ, 6 ਫਰਵਰੀ 2023 : ਹਿਤ ਸਭਾ ਰਜਿ ਬਾਘਾ ਪੁਰਾਣਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨੇੜੇ ਬੱਸ ਸਟੈਂਡ ਬਾਘਾ ਪੁਰਾਣਾ ਵਿਖੇ ਪ੍ਰਧਾਨ ਲਖਵੀਰ ਸਿੰਘ ਕੋਮਲ ਅਤੇ ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਕੋਟਲਾ ਦੀ ਰਹਿਨੁਮਾਈ ਹੇਠ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਵਿਰਸਾ ਲੇਖਕ ਜਸਵੀਰ ਸ਼ਰਮਾਂ ਦੱਦਾਹੂਰ ਦੀ ਸੱਤਵੀਂ ਕਾਵਿ ਸੰਗ੍ਰਹਿ ਪੁਸਤਕ "ਵਿਰਸੇ ਦੇ ਰਾਗ" ਅਤੇ ਸੰਗੀਤਕ ਪੱਤਰਕਾਰ ਗੁਰਬਾਜ ਗਿੱਲ (ਸੰਪਾਦਕ ਜਸਟ ਪੰਜਾਬੀ ਮੈਗਜ਼ੀਨ ਅਤੇ ਸਾਂਝੀ ਖ਼ਬਰ ਚੰਡੀਗੜ੍ਹ) ਵੱਲੋਂ ਨਵੇਂ ਸਾਲ 2023 ਦਾ ਤਿਆਰ ਕਰਵਾਇਆ ਗਿਆ ਸ਼ਾਨਦਾਰ ਅਤੇ ਰੰਗਦਾਰ ਤਸਵੀਰਾਂ ਨਾਲ ਸੁਸ਼ੋਭਿਤ ਕੈਲੰਡਰ ਜਿਸ ਵਿੱਚ ਪ੍ਰਸਿੱਧ ਗਾਇਕ, ਗੀਤਕਾਰ, ਸਾਹਿਤਕਾਰਾਂ ਅਤੇ ਪੱਤਰਕਾਰਾਂ ਦੀਆਂ ਤਸਵੀਰਾਂ ਸਮੇਤ ਫੋਨ ਨੰਬਰ ਪ੍ਰਕਾਸ਼ਿਤ ਕੀਤੇ ਗਏ ਹਨ ਨੂੰ ਸਾਹਿਤ ਸਭਾ ਵੱਲੋਂ ਲੋਕ ਅਰਪਣ ਕੀਤਾ ਗਿਆ ਹੈ ਇਸ ਲੋਕ ਅਰਪਣ ਦੀ ਰਸਮ ਤੋਂ ਪਹਿਲਾਂ ਸਭਾ ਦੇ ਮੈਂਬਰ ਯਸ਼ ਚਟਾਨੀ ਦੇ ਸਤਿਕਾਰਯੋਗ ਜੀਜਾ ਜੀ ਦੀ ਹੋਈ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ੋਕ ਮਤਾ ਪਾਇਆ ਗਿਆ। ਉਪਰੰਤ ਸਭਾ ਦੇ ਸਰਪ੍ਰਸਤ ਅਮਰਜੀਤ ਸਿੰਘ ਰਣੀਆਂ, ਪ੍ਰਧਾਨ ਲਖਵੀਰ ਸਿੰਘ ਕੋਮਲ ਵੱਲੋਂ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਜਸਵੀਰ ਸ਼ਰਮਾਂ ਦੱਦਾਹੂਰ ਅਤੇ ਗੁਰਬਾਜ਼ ਸਿੰਘ ਗਿੱਲ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਦੇ ਗਲ਼ ਵਿਚ ਹਾਰ ਪਹਿਨਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਧਾਨ ਲਖਵੀਰ ਸਿੰਘ ਕੋਮਲ, ਸ਼ਾਮ ਲਾਲ ਬਾਂਸਲ, ਰਮਨ ਸਰਾਵਾਂ,ਐਸ. ਇੰਦਰ ਰਾਜੇਆਣਾ, ਹਰਵਿੰਦਰ ਰੋਡੇ, ਸਾਧੂ ਰਾਮ ਲੰਗੇਆਣਾ, ਈਸ਼ਰ ਸਿੰਘ ਲੰਭਵਾਲੀ ਵੱਲੋਂ ਜਸਵੀਰ ਸ਼ਰਮਾਂ ਦੱਦਾਹੂਰ ਅਤੇ ਗੁਰਬਾਜ਼ ਸਿੰਘ ਗਿੱਲ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੱਤੀ ਗਈ। ਉਪਰੰਤ ਕਵੀ ਦਰਬਾਰ ਹੋਇਆ ਜਿਸ ਵਿਚ ਜਗਸੀਰ ਸਿੰਘ ਕੋਟਲਾ,ਸਾਗਰ ਸ਼ਰਮਾ, ਹਰਚਰਨ ਸਿੰਘ, ਡਾਕਟਰ ਧਨਵੰਤ ਸਿੰਘ ਰਾਜੂ,ਕਰਮ ਸਿੰਘ ਕਰਮ,ਐਸ. ਇੰਦਰ ਰਾਜੇਆਣਾ,ਗੋਰਾ ਸਮਾਲਸਰ, ਗੁਰਜੰਟ ਕਲਸੀ ਲੰਡੇ, ਕੋਮਲ ਭੱਟੀ ਰੋਡੇ, ਗੀਤਕਾਰ ਸੋਨੀ ਮੋਗਾ, ਸੁਖਰਾਜ ਮੱਲਕੇ, ਮਲਕੀਤ ਥਿੰਦ ਲੰਗੇਆਣਾ, ਈਸ਼ਰ ਸਿੰਘ ਲੰਭਵਾਲੀ, ਸਾਧੂ ਰਾਮ ਲੰਗੇਆਣਾ, ਹਰਵਿੰਦਰ ਸਿੰਘ ਰੋਡੇ, ਜਸਵੰਤ ਜੱਸੀ, ਲਖਵੀਰ ਸਿੰਘ ਕੋਮਲ, ਰੋਸ਼ਨ ਲਾਲ, ਗੁਰਬਾਜ਼ ਸਿੰਘ ਗਿੱਲ, ਜਸਵੀਰ ਸ਼ਰਮਾਂ ਦੱਦਾਹੂਰ, ਰਮਨ ਸਰਾਵਾਂ, ਸ਼ਾਮ ਲਾਲ ਬਾਂਸਲ, ਜੋਗਿੰਦਰ ਸਿੰਘ ਨਾਹਰ ਨੱਥੂਵਾਲਾ, ਅਮਰਜੀਤ ਸਿੰਘ ਰਣੀਆਂ, ਸ਼ਿਵ ਢਿੱਲੋਂ ਵੱਲੋਂ ਆਪੋ ਆਪਣੀ ਕਲਮਾਂ ਦੇ ਤਾਜ਼ੇ ਕਲਾਮ ਪੇਸ਼ ਕੀਤੇ ਗਏ। ਅਖ਼ੀਰ ਵਿੱਚ ਸਭਾ ਦੇ ਮੈਂਬਰ ਜਸਵੰਤ ਸਿੰਘ ਜੱਸੀ ਦੇ ਘਰ ਪ੍ਰਮਾਤਮਾ ਵੱਲੋਂ ਦਿੱਤੀ ਗਈ ਦੋਹਤੇ ਦੀ ਦਾਤ, ਸ਼ਿਵ ਢਿੱਲੋਂ ਵੱਲੋਂ ਨਵੀਂ ਕਾਰ ਖਰੀਦਣ ਅਤੇ ਲਖਵੀਰ ਕੋਮਲ ਦੇ ਘਰ ਹੋਏ ਧਾਰਮਿਕ ਸਮਾਗਮ ਦੀ ਖੁਸ਼ੀ ਵਿੱਚ ਮਠਿਆਈਆਂ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ।