ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫਤਰ ਕਪੂਰਥਲਾ ਵਲੋਂ ਸਾਵਨ ਕਵੀ ਦਰਬਾਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 17 ਅਗਸਤ 2022 - ਭਾਸ਼ਾ ਵਿਭਾਗ ਪੰਜਾਬ ਰਹਿਨੁਮਾਈ ਦੀ ਹੇਠ ਜ਼ਿਲ੍ਹਾ ਭਾਸ਼ਾ ਦਫਤਰ ਕਪੂਰਥਲਾ ਵਲੋਂ ਸਾਵਨ ਕਵੀ ਦਰਬਾਰ, ਲਾਇਲਪੁਰ ਖਾਲਸਾ ਕਾਲਜ,ਅਰਬਨ ਅਸਟੇਟ,ਕਪੂਰਥਲਾ ਵਿਖੇ ਕਰਵਾਇਆ ਗਿਆ । ਜਿਸਦੀ ਪ੍ਰਧਾਨਗੀ ਡਾ.ਵੀਰਪਾਲ ਕੌਰ,ਸੰਯੁਕਤ ਡਾਇਰੈਕਟਰ,ਭਾਸ਼ਾ ਵਿਭਾਗ,ਪੰਜਾਬ, ਸ.ਸਤਨਾਮ ਸਿੰਘ,ਸਹਾਇਕ ਡਾਇਰੈਕਟਰ,ਭਾਸ਼ਾ ਵਿਭਾਗ,ਪੰਜਾਬ,ਡਾ.ਬਲਦੇਵ ਸਿੰਘ ਢਿੱਲੋਂ,ਪ੍ਰਿੰਸੀਪਾਲ ਅਤੇ ਸ਼੍ਰੀਮਤੀ ਜਸਪ੍ਰੀਤ ਕੌਰ,ਜ਼ਿਲ੍ਹਾ ਭਾਸ਼ਾ ਅਫਸਰ ਅਤੇ ਪ੍ਰੋ.ਕੁਲਵੰਤ ਔਜਲਾ ਸਾਂਝੇ ਤੌਰਤੇ ਕੀਤੀ ।ਜਿਸ ਵਿਚ ਮੁੱਖ ਮਹਿਮਾਨ ਵਜੋਂ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਸ਼ਾਮਿਲ ਹੋਏ,ਜਦ ਕਿ ਵਿਸ਼ੇਸ ਮਹਿਮਾਨ ਵਜੋਂ ੳੱਘੇ ਵਿਦਵਾਨ ਡਾ. ਆਸਾ ਸਿੰਘ ਘੁੰਮਣ ਆਪਣੀ ਧਰਮ ਪਤਨੀ ਸ਼੍ਰੀਮਤੀ ਸਵਰਨ ਕੌਰ ਸਮੇਤ ਹਾਜ਼ਰ ਹੋਏ ।
ਸਵਾਗਤੀ ਭਾਸ਼ਣ ਵਿਚ ਡਾ. ਵੀਰਪਾਲ ਕੌਰ ਹੋਰਾਂ ਨੇ ਸਮਾਗਮ ਵਿਚ ਸ਼ਾਮਲ ਮੁੱਖ ਮਹਿਮਾਨ,ਵਿਸ਼ੇਸ ਮਹਿਮਾਨ,ਕਵੀ ਅਤੇ ਹੋਰ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਆਖਿਆ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਂੰਤ ਸੀਚੇਵਾਲ ਵਲੋਂ ਸਮਾਰੋਹ ਵਿਚ ਸ਼ਿਰਕਤ ਕੀਤੀ ਗਈ ਅਤੇ ਉਹਨਾਂ ਨੇ ਰਾਜ ਸਭਾ ਵਿਚ ਵਿਚ ਪੰਜਾਬੀ ਭਾਸ਼ਾ ਬਾਰੇ ਗੱਲ ਤੋਰੀ ਜੋ ਕਿ ਸਾਹਿਤਕਾਰਾਂ ਅਤੇ ਭਾਸ਼ਾ ਵਿਭਾਗ ਵਲੋਂ ਕਈ ਸਾਲਾਂ ਤੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ/ਪਾਸਾਰ ਹਿੱਤ ਮੁਹਿੰਮ ਚਲਾਈ ਜਾ ਰਹੀ ਹੈ।
ਪ੍ਰੋਗ੍ਰਾਮ ਦਾ ਸੰਚਾਲਣ ਡਾ.ਸਰਦੂਲ ਔਜਲਾ ਅਤੇ ਮੁਨੱਜਾ ਇਰਸ਼ਾਦ ਨੇ ਬਹੁਤ ਹੀ ਭਾਵਪੂਰਤ ਅਂੰਦਾਜ ਵਿਚ ਕੀਤਾ । ਸਾਵਨ ਕਵੀ ਦਰਬਾਰ ਵਿਚ ਸਰਵਸ਼੍ਰੀ ਕੰਵਰ ਇਕਬਾਲ ਸਿੰਘ,ਪ੍ਰੋ.ਕੁਲਵੰਤ ਸਿੰਘ ਔਜਲਾ,ਸ਼ਹਿਬਾਜ਼ ਖਾਨ,ਡਾ.ਸਰਦੂਲ ਸਿੰੰਘ ਔਜਲਾ, ਮੁਖਤਿਆਰ ਸਿੰਘ ਚੰਦੀ,ਸੁਰਜੀਤ ਸਾਜਨ,ਰੂਪ ਦਬੁਰਜੀ,ਡਾ.ਰਾਮ ਮੂਰਤੀ,ਪ੍ਰਿ.ਪ੍ਰੋਮਿਲਾ ਅਰੌੜਾ,ਮਿਨਾਕਸ਼ੀ ਸ਼ਰਮਾ,ਕੁਲਵਿੰਦਰ ਕੰਵਲ,ਲਾਡੀ ਭੂਲਰ,ਸਰਲਾ ਭਾਰਦਵਾਜ,ਡਾ.ਨੀਲਮ ਸੇਠੀ,ਨੀਰੂ ਗਰੋਵਨ,ਸੁਖਦੇਵ ਸਿੰਘ ਗੰਢਵਾਂ ਆਦਿ ਨੇ ਆਪਣੇ ਗੀਤਾਂ,ਗ਼ਜ਼ਲਾਂ ਅਤੇ ਕਾਵਿਤਾਵਾਂ ਰਾਹੀਂ ਸਾਉਣ ਮਹਿਨੇੇ ਦੇ ਮਹੱਤਵ ਨੂੰ ਆਪਣੇ-ਆਪਣੇ ਅੰਦਾਜ ਵਿਚ ਪੇਸ਼ ਕੀਤਾ ।
ਹਾਜ਼ਰ ਕਵੀਆਂ ਤੋਂ ਇਲਾਵਾ ਜ਼ਿਲ੍ਹਾ ਭਾਸ਼ਾ ਦਫਤਰ ਅਤੇ ਪ੍ਰਧਾਨਗੀ ਮੰਡਲ ਵਲੋਂ ਡਾ.ਵੀਰਪਾਲ ਕੌਰ ਨੂੰ ਫੁਲਕਾਰੀ,ਸੰਤ ਸੀਚੇਵਾਲ ਜੀ,ਡਾ.ਆਸਾ ਸਿੰਘ ਘੁੰਮਣ,ਸ. ਸਤਨਾਮ ਸਿੰਘ ਹੋਰਾਂ ਨੂੰ ਦੁਸ਼ਾਲੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ ।ਸਾਵਨ ਕਵੀ ਦਰਬਾਰ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਵੱਖ ਵੱਖ ਤਰ੍ਹਾਂ ਦੇ ਬੂਟਿਆਂ ਦੇ ਗਮਲਿਆਂ ਨਾਲ ਵੀ ਨਿਵਾਜਿਆ ਗਿਆ ।ਅਤੇ ਕਵੀਆਂ ਨੂੰ ਵਿਸ਼ੇਸਤੌਰ ‘ਤੇ ਸਨਮਾਨ ਪੱਤਰ ਅਤੇ ਪੁਸਤਕਾਂ ਦਾ ਸੈੱਟ ਭੇਟ ਕਰਕੇ ਮਾਣ ਸਨਮਾਨ ਕੀਤਾ ਗਿਆ ।
ਮੁੱਖ ਮਹਿਮਾਨ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਆਪਣੇ ਸੰਬੋਧਨ ਵਿਚ ਕਿਹਾ ਗਿਆ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿਚ ਗੁਰੁ ਸਾਹਿਬਾਨਾਂ ਵਲੋਂ ਗੁਰਬਾਣੀ ਵਿਚ ਸਾਵਨ ਨੂੰਂ ਬਹੁਤ ਮੱਹਤਵ ਦਿੱਤਾ ਗਿਆ ਹੈ ਅਤੇ ਭਾਸ਼ਾ ਵਿਭਾਗ ਵਲੋਂ ਕਵੀ ਨੂੰ ਬੁਲਾ ਕੇ ਗੁਰੂਆਂ ਦੀ ਪੰਪਰਾ ਨੂੰ ਅੱਗੇ ਤੋਰਨ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਮੇਰੇ ਵਲੋਂ ਮਾਂ ਬੋਲੀ ਦੀ ਲਈ ਦੇਸ਼ ਪੱਧਰ ‘ਤੇ ਗੱਲ ਤੋਰੀ ਗਈ ਹੈ ।
ਪ੍ਰੋ. ਆਸਾ ਸਿੰਘ ਘੁੰਮਣ ਨੇ ਵਲੋਂ ਇਸ ਸਾਰਥਿਕ ਉਪਾਰਾਲੇ ਦੀ ਭਾਸ਼ਾ ਵਿਭਾਗ ਨੂੰ ਵਧਾਈ ਦਿੱਤੀ ।ਚਾਰ ਘੰਟੇ ਤਕ ਚੱਲੇ ਇਸ ਸਮਾਗਮ ਵਿਚ ਸ਼ਿਰਕਤ ਕਰਨ ਵਾਲਿਆ ਦਾ ਧੰਨਵਾਦ ਕਰਦਿਆਂ,ਭਾਸ਼ਾ ਵਿਭਾਗ ਪੰਜਾਬ,ਪਟਿਆਲਾ ਤੋਂ ਪਹੁੰਚੇ ਸ.ਸਤਨਾਮ ਸਿੰਘ,ਸਹਾਇਕ ਡਾਇਰੈਕਟਰ ਨੇ ਕਿਹਾ ਕਿ ਕਪੂਰਥਲਾ ਵਿਖੇ ਵਿਸ਼ਾਲ ਸਾਵਨ ਕਵੀ ਕਰਵਾਉਣਾ ਵਿਭਾਗ ਲਈ ਬੜੇ ਮਾਣ ਵਾਲੀ ਗੱਲ ਹੈ । ਜ਼ਿਲ੍ਹਾ ਭਾਸ਼ਾ ਅਫਸਰ ਸ਼੍ਰੀਮਤੀ ਜਸਪ੍ਰੀਤ ਕੌਰ ਨੇ ਮੀਡੀਆ ਨਾਲ ਸਮਾਗਮ ਪ੍ਰਤੀ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਸਮਾਗਮ ਕਪੂਰਥਲਾ ਦੇ ਇਤਿਹਾਸ ਵਿਚ ਇਕ ਯਾਦਗਾਰੀ ਸਮਾਗਮ ਵਜੋਂ ਗਿਿਣਆ ਜਾਵੇਗਾ ।
ਇਸ ਸਮਾਗਮ ਵਿਚ ਕਾਲਜ ਦੇ ਵਿਿਦਆਰਥੀਆਂ,ਸਟਾਫ ਅਤੇ ਵੱਖ ਵੱਖ ਚੈਨਲਾਂ ਦੇ ਨੁਮਾਇਦਿਆਂ ਤੋਂ ਇਲਾਵਾ ਸ. ਪ੍ਰਗਟ ਸਿੰਘ ਰੰਧਾਵਾ,ਤੇਜਬੀਰ ਸਿੰਘ,ਹਰਕਿਰਤ ਸਿੰਘ ਆਦਿ ਨੇ ਵਿਸ਼ੇਸ਼ ਤੌਰਤੇ ਸ਼ਿਰਕਤ ਕੀਤੀ ।