ਚੰਡੀਗੜ੍ਹ 30 ਦਸੰਬਰ 2018: ਪੰਜਾਬੀ ਲੇਖਕ ਸਭਾ (ਚੰਡੀਗੜ੍ਹ) ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕਰਵਾਏ ਗਏ ਵਿਸ਼ੇਸ਼ ਸਾਹਿਤਕ ਸਮਾਗਮ ਵਿਚ ਕ੍ਰਾਂਤੀਕਾਰੀ ਕਵੀ ਗੁਰਨਾਮ ਕੰਵਰ ਹੁਰਾਂ ਦੀ ਕਾਵਿ ਪੁਸਤਕ 'ਸਰਦ ਮੌਸਮਾਂ ਦੇ ਸੂਰਜ' ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕੀਤੀ ਅਤੇ ਬਤੌਰ ਮੁੱਖ ਮਹਿਮਾਨ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ.ਲਖਵਿੰਦਰ ਜੌਹਲ ਨੇ ਆਪਣੀ ਹਾਜ਼ਰੀ ਦਰਜ ਕਰਵਾਈ। ਇਸੇ ਤਰ੍ਹਾਂ ਵਿਸ਼ੇਸ਼ ਮਹਿਮਾਨ ਵਜੋਂ ਡਾ. ਸੁਖਦੇਵ ਸਿੰਘ ਸਿਰਸਾ ਤੇ ਸੁਸ਼ੀਲ ਦੁਸਾਂਝ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਨ। ਮਹਿਮਾਨਾਂ ਦਾ ਸਵਾਗਤ ਫੁੱਲਾਂ ਨਾਲ ਕਰਨ ਤੋਂ ਬਾਅਦ ਸ਼ਬਦਾਂ ਨਾਲ ਜੀ ਆਇਆਂ ਆਖਦਿਆਂ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਗੁਰਨਾਮ ਕੰਵਰ ਹੁਰਾਂ ਦੀ ਸਾਹਿਤ ਨੂੰ ਤੇ ਸਾਹਿਤਕ ਸੰਸਥਾਵਾਂ ਨੂੰ ਵਡਮੁੱਲੀ ਦੇਣ 'ਤੇ ਵੀ ਚਾਨਣਾ ਪਾਇਆ। ਪੁਸਤਕ ਰਿਲੀਜ਼ ਉਪਰੰਤ ਹੋਈਆਂ ਵਿਚਾਰਾਂ ਵਿਚ ਮੁੱਖ ਪਰਚਾ ਪੜ੍ਹਦਿਆਂ ਡਾ. ਗੁਰਮੇਲ ਸਿੰਘ ਅਤੇ ਮਨਜੀਤ ਕੌਰ ਮੀਤ ਹੁਰਾਂ ਨੇ ਗੁਰਨਾਮ ਕੰਵਰ ਹੁਰਾਂ ਨੂੰ ਸਿੱਧੀ ਕਵਿਤਾ ਤੇ ਸਰਲ ਭਾਸ਼ਾ ਵਿਚ ਕਵਿਤਾ ਲਿਖਣ 'ਤੇ ਮੁਬਾਰਕਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕਵਿਤਾ ਦਿਲਾਂ ਵਿਚ ਉਤਰ ਜਾਂਦੀ ਹੈ ਤੇ ਲਹਿਰ ਬਣਦੀ ਹੈ।
ਮੁੱਖ ਮਹਿਮਾਨ ਵਜੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਲਖਵਿੰਦਰ ਜੌਹਲ ਨੇ ਆਖਿਆ ਕਿ ਗੁਰਨਾਮ ਕੰਵਰ ਹੁਰਾਂ ਦੀ ਕਵਿਤਾ ਸਮਾਜ 'ਚ ਵਿਚਾਰਕ ਚੇਤਨਾ ਪੈਦਾ ਕਰਦੀ ਹੈ। ਉਨ੍ਹਾਂ ਗੁਰਨਾਮ ਕੰਵਰ ਹੁਰਾਂ ਨਾਲ ਆਪਣੇ ਮੁੱਢਲੇ ਸੰਘਰਸ਼ ਦੇ ਦਿਨ ਵੀ ਚੇਤੇ ਕੀਤੇ ਤੇ ਉਨ੍ਹਾਂ ਦੀ ਸੰਗਠਨ ਨੂੰ ਤੇ ਸਾਹਿਤ ਨੂੰ ਦੇਣ 'ਤੇ ਵੀ ਵਡਮੁੱਲੇ ਵਿਚਾਰ ਰੱਖੇ। ਕਲਾ ਪਰਿਸ਼ਦ ਵੱਲੋਂ ਕੀਤੇ ਜਾਂਦੇ ਉਸਾਰੂ ਸਮਾਗਮਾਂ ਦਾ ਵੀ ਉਨ੍ਹਾਂ ਬਾਖੂਬੀ ਜ਼ਿਕਰ ਕੀਤਾ।
ਇਸੇ ਤਰ੍ਹਾਂ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਸਰਬਜੀਤ ਸਿੰਘ ਨੇ ਆਖਿਆ ਕਿ ਗੁਰਨਾਮ ਕੰਵਰ ਸੁੱਤੀਆਂ ਰੂਹਾਂ ਵਿਚ ਜਾਨ ਫੂਕਣ ਵਾਲਾ ਕਵੀ ਹੈ ਤੇ ਉਹ ਆਪਣੀ ਪੀੜ ਨੂੰ ਲੁਕੋ ਕੇ ਸਮਾਜ ਦਾ ਦਰਦ ਵੰਡਾਉਂਦਾ ਵੀ ਹੈ ਤੇ ਦਰਦ ਹੰਢਾ ਰਹੇ ਲੋਕਾਂ ਲਈ ਉਸ ਦੀ ਕਵਿਤਾ ਦਵਾ ਦਾ ਵੀ ਕੰਮ ਕਰਦੀ ਹੈ। ਡਾ. ਸੁਖਦੇਵ ਸਿੰਘ ਸਿਰਸਾ ਨੇ ਗੁਰਨਾਮ ਕੰਵਰ ਦੀ ਕਵਿਤਾ ਨੂੰ ਅਜੋਕੇ ਸਮੇਂ ਵਿਚ ਸਰਕਾਰਾਂ ਨੂੰ ਤੇ ਰਾਜਨੀਤਿਕ ਗਿਰਾਵਟ ਨੂੰ ਸ਼ੀਸ਼ਾ ਦਿਖਾਉਣ ਵਾਲੀ ਦੱਸਿਆ। ਇਸੇ ਤਰ੍ਹਾਂ ਸੁਸ਼ੀਲ ਦੁਸਾਂਝ ਨੇ ਵੀ ਆਖਿਆ ਕਿ ਗੁਰਨਾਮ ਕੰਵਰ ਦੀ ਕਵਿਤਾ ਜੇ ਬਿਨਾ ਨਾਮ ਤੋਂ ਵੀ ਲਿਖੀ ਹੋਵੇ ਤਾਂ ਵੀ ਪਹਿਚਾਣੀ ਜਾ ਸਕਦੀ ਹੈ।
ਇਸ ਮੌਕੇ 'ਤੇ ਕਿਤਾਬ ਸਰਦ ਮੌਸਮਾਂ ਦੇ ਲੇਖਕ ਗੁਰਨਾਮ ਕੰਵਰ ਹੁਰਾਂ ਨੇ ਆਪਣੀਆਂ ਦੋ ਨਜ਼ਮਾਂ 'ਜੰਗ ਰਹੇਗੀ ਜੰਗ ਰਹੇਗੀ' ਅਤੇ 'ਨਾਰੀ ਸੰਗਰਾਮ' ਜਿੱਥੇ ਪੇਸ਼ ਕੀਤੀਆਂ ਉਥੇ ਹੀ ਉਨ੍ਹਾਂ ਆਪਣੇ ਬੇਟੇ ਤੇ ਉਘੇ ਪੱਤਰਕਾਰ ਮਨੀਤ ਕੰਵਰ ਦੀ ਯਾਦ ਵਿਚ 'ਮਨੀਤ ਯਾਦਗਾਰੀ ਪੁਰਸਕਾਰ' ਨੌਜਵਾਨ ਪੱਤਰਕਾਰ ਤੇ ਕਵੀ ਦੀਪਕ ਸ਼ਰਮਾ ਚਨਾਰਥਲ ਨੂੰ ਦੇਣ ਦਾ ਐਲਾਨ ਕਰਦਿਆਂ ਪ੍ਰਧਾਨਗੀ ਮੰਡਲ, ਊਸ਼ਾ ਕੰਵਰ ਤੇ ਪ੍ਰੇਰਨਾ ਕੰਵਰ ਵੱਲੋਂ ਇਹ ਪੁਰਸਕਾਰ ਦੀਪਕ ਸ਼ਰਮਾ ਚਨਾਰਥਲ ਨੂੰ ਭੇਂਟ ਕੀਤਾ ਗਿਆ। ਜਦੋਂਕਿ ਮਾਣ ਪੱਤਰ ਡਾ. ਮਨਦੀਪ ਵਾਲੀਆ ਨੇ ਪੜ੍ਹਿਆ।
ਕਿਤਾਬ 'ਤੇ ਚਰਚਾ ਵਿਚ ਹਿੱਸਾ ਲੈਂਦਿਆਂ ਮਨਮੋਹਨ ਸਿੰਘ ਦਾਊਂ, ਨਿਰਮਲ ਜਸਵਾਲ ਤੇ ਤਾਰਨ ਗੁਜ਼ਰਾਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ, ਉਥੇ ਹੀ ਗੁਰਨਾਮ ਕੰਗਰ ਹੁਰਾਂ ਦੀ ਕਿਤਾਬ ਵਿਚੋਂ ਦਰਸ਼ਨ ਤ੍ਰਿਊਣਾ ਨੇ ਇਕ ਗੀਤ ਵੀ ਪੇਸ਼ ਕੀਤਾ। ਜਦੋਂਕਿ ਸਟੇਜ ਦੀ ਸਮੁੱਚੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਚਲਾਈ।
ਇਸ ਮੌਕੇ ਵੱਡੀ ਗਿਣਤੀ ਵਿਚ ਲੇਖਕ, ਸਾਹਿਤਕਾਰ, ਕਵੀ ਤੇ ਗੁਰਨਾਮ ਕੰਵਰ ਹੁਰਾਂ ਦੇ ਪਰਿਵਾਰਕ ਰਿਸ਼ਤੇਦਾਰ ਤੇ ਨਜ਼ਦੀਕੀ ਮੌਜੂਦ ਸਨ। ਜਿਨ੍ਹਾਂ ਵਿਚ ਸਿਰੀਰਾਮ ਅਰਸ਼, ਮਨਜੀਤ ਇੰਦਰਾ, ਪਾਲ ਅਜਨਬੀ, ਹਰਮਿੰਦਰ ਕਾਲੜਾ, ਅਵਤਾਰ ਸਿੰਘ ਪਤੰਗ, ਜਗਦੀਪ ਨੂਰਾਨੀ, ਗੁਰਮਿੰਦਰ ਸਿੱਧੂ, ਮਲਕੀਅਤ ਬਸਰਾ, ਰਜਿੰਦਰ ਕੌਰ, ਨਿੰਦਰ ਘੁਗਿਆਣਵੀ, ਸੁਰਜੀਤ ਬੈਂਸ, ਡਾ. ਬਲਦੇਵ ਸਿੰਘ ਖਹਿਰਾ, ਨਰਿੰਦਰ ਕੌਰ ਨਸਰੀਨ, ਕਰਮ ਸਿੰਘ ਵਕੀਲ, ਪ੍ਰਿੰਸੀਪਲ ਗੁਰਦੇਵ ਪਾਲ ਕੌਰ, ਮਨਜੀਤ ਕੌਰ ਮੋਹਾਲੀ, ਦੇਵੀ ਦਿਆਲ ਸ਼ਰਮਾ,ਭਗਤ ਰਾਮ ਰੰਘਾੜਾ, ਸੇਵੀ ਰਾਇਤ, ਰਮਨ ਸੰਧੂ, ਤੇਜਾ ਸਿੰਘ ਥੂਹਾ, ਪ੍ਰਿੰਸੀਪਲ ਗੁਰਨਾਮ ਕੌਰ, ਕਮਲੇਸ਼ ਕੁਮਾਰ, ਓਮ ਪ੍ਰਕਾਸ਼ ਗਰੋਵਰ, ਮਾਸਟਰ ਗੁਰਨਾਮ ਸਿੰਘ, ਊਸ਼ਾ ਕੰਵਰ, ਪ੍ਰੇਰਨਾ ਕੰਵਰ, ਮਹਿੰਦਰਜੀਤ ਵਾਲੀਆ, ਹੈਰੀ ਪੱਬੀ, ਕੁਲਦੀਪ ਭੁੱਲਰ, ਬਲਦੇਵ ਸਿੰਘ, ਕਰਨਵੀਰ