ਪੀਪਲਜ਼ ਲਿਟਰੇਰੀ ਫੈਸਟੀਵਲ ’ਚ ‘ਚਰਨਜੀਤ ਭੁੱਲਰ’ ਦੀ ਪੁਸਤਕ ਰਿਲੀਜ਼
ਅਸ਼ੋਕ ਵਰਮਾ
ਬਠਿੰਡਾ,26ਦਸੰਬਰ 2021: ਪੀਪਲਜ ਫੋਰਮ (ਰਜਿ.) ਬਰਗਾੜੀ,ਪੰਜਾਬ ਵੱਲੋਂ ਪੰਜਾਬ ਕਲਾ ਪ੍ਰੀਸ਼ਦ ,ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਪੀਪਲਜ਼ ਲਿਟਰੇਰੀ ਫੈਸਟੀਵਲ ’ਚ ਪੰਜਾਬ ਦੇ ਸੀਨੀਅਰ ਪੱਤਰਕਾਰ ‘ਚਰਨਜੀਤ ਭੁੱਲਰ’ ਵੱਲੋਂ ਲਿਖੀ ਨਵੀਂ ਪੁਸਤਕ ‘ਪੰਜਾਬ ਐਂਡ ਸੰਨਜ਼’ ਰਿਲੀਜ਼ ਕੀਤੀ ਗਈ। ਭੁੱਲਰ ਦੀ ਗੈਰਮੌਜੂਦਗੀ ’ਚ ਪੁਸਤਕ ਦੀ ਘੁੰਡ ਚੁਕਾਈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਸਲਾਹਕਾਰ ਸੀਨੀਅਰ ਆਈ ਏ ਐਸ ਅਫਸਰ ਕਾਹਨ ਸਿੰਘ ਪੰਨੂੰ, ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ , ਪੰਜਾਬੀ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਅਤੇ ਪੀਪਲਜ਼ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਆਦਿ ਸ਼ਖਸ਼ੀਅਤਾਂ ਨੇ ਕੀਤੀ।
ਚਰਨਜੀਤ ਭੁੱਲਰ ਕੁੱਝ ਨਾਂ ਟਾਲੇ ਜਾ ਸਕਣ ਵਾਲੇ ਰੁਝੇਵਿਆਂ ਕਾਰਨ ਫੈਸਟੀਵਲ ’ਚ ਸ਼ਾਮਲ ਨਹੀਂ ਹੋਸ ਸਕਿਆ ਹੈ। ਭੁੱਲਰ ਦੀ ਪੁਸਤਕ ਵਿੱਚ ਪਿਛਲੇ ਦੋ ਸਾਲ ਦੌਰਾਨ ਵਾਪਰੀਆਂ ਸਮਾਜਿਕ ਤੇ ਸਿਆਸੀ ਘਟਨਾਵਾਂ ਦਾ ਬਿਰਤਾਂਤ ਹੈ। ਪੁਸਤਕ ਰਿਲੀਜ਼ ਹੋਣ ਉਪਰੰਤ ਚਰਨਜੀਤ ਭੁੱਲਰ ਨੂੰ ਉਸ ਦੇ ਸਾਥੀ ਮੀਡੀਆ ਕਰਮੀਆਂ ਅਤੇ ਬਠਿੰਡਾ ਦੇ ਪੱਤਰਕਾਰਾਂ ਨੇ ਵਧਾਈ ਦਿੱਤੀ ਹੈ। ਪੁਸਤਕ ਦੀ ਪ੍ਰਕਾਸ਼ਨਾ ਕਰਨ ਵਾਹਲੇ ਪੀਪਲਜ਼ ਫੋਰਮ ਬਰਗਾੜੀ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਅਤੇ ਜਰਨਲ ਸਕੱਤਰ ਸਟਾਲਜੀਤ ਬਰਾੜ ਨੇ ਚਰਨਜੀਤ ਭੁੱਲਰ ਨੂੰ ਸ਼ਭਕਾਮਨਾਵਾਂ ਦਿੰਦਿਆਂ ਆਸ ਪ੍ਰਗਟ ਕੀਤੀ ਹੈ ਕਿ ਚਰਨਜੀਤ ਭੁੱਲਰ ਦੀ ਕਲਮ ਆਮ ਲੋਕਾਂ ,ਦਬੇ ਕੁੱਚਲੇ ਹਿੱਸਿਆਂ ਅਤੇ ਪੰਜਾਬ ਸਮੇਤ ਦੇਸ਼ ਨੂੰ ਦਰਪੇਸ਼ ਸੰਕਟਾਂ ਨੂੰ ਆਪਣੇ ਅੰਦਾਜ਼ ’ਚ ਸਾਹਮਣੇ ਲਿਆਉਣ ਲਈ ਨਿਰੰਤਰ ਯਤਨਸੀਲ ਰਹੇਗੀ।