ਸ਼ਹੀਦ ਭਗਤ ਸਿੰਘ ਦੇ 117ਵੇਂ ਜਨਮ ਦਿਨ ਮੌਕੇ 28 ਸਤੰਬਰ ਨੂੰ ਨਾਟਕ “114 ਦਿਨ” ਪੰਜਾਬ ਖੇਤੀ ਵਰਸਿਟੀ ਦੇ ਓਪਨ ਏਅਰ ਥੀਏਟਰ ਵਿਖੇ ਖੇਡਿਆ ਜਾਵੇਗਾ
ਲੁਧਿਆਣਾਃ 26 ਸਤੰਬਰ 2024 - ਸ਼ਹੀਦ ਭਗਤ ਸਿੰਘ ਦੇ 117ਵੇਂ ਜਨਮ ਦਿਨ ਨੂੰ ਸਮਰਪਿਤ ਨਾਟਕ “114 ਦਿਨ” ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਡਾ. ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਹਿਯੋਗ ਨਾਲ ਬੀ ਹਾਈਵ ਥੀਏਟਰ ਗਰੁੱਪ ਵੱਲੋਂ ਸਿਕੰਦਰ ਸਿੰਘ ਦੀ ਨਿਰਦੇਸ਼ਨਾ ਹੇਠ 28 ਸਤੰਬਰ ਸ਼ਾਮ 6.30 ਵਜੇ ਖੇਡਿਆ ਜਾਵੇਗਾ।
ਸਮਾਗਮ ਦਾ ਸੱਦਾ ਪੱਤਰ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਦੇਣ ਪੁੱਜੇ ਸਮਾਗਮ ਦੇ ਮੁੱਖ ਪ੍ਰਬੰਧਕ ਉੱਘੇ ਸਮਾਜਿਕ ਕਾਰਕੁਨ ਤੇ ਸ਼ਹਿਰ ਦੇ ਨੌਜਵਾਨ ਵਕੀਲ ਸ. ਪਰਮਵੀਰ ਸਿੰਘ ਨੇ ਦੱਸਿਆ ਕਿ ਇਹ ਨਾਟਕ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਉਨ੍ਹਾਂ ਦੀ ਜੇਲ੍ਹ ਵਿੱਚ ਭੁੱਖ ਹੜਤਾਲ ਦੇ ਦਿਨਾਂ ਨੂੰ ਸਮਰਪਿਤ ਕਰਕੇ ਖੇਡਿਆ ਜਾ ਰਿਹਾ ਹੈ। ਇਸ ਪੇਸ਼ਕਾਰੀ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ, ਉੱਘੇ ਫ਼ਿਲਮ ਅਭਿਨੇਤਾ ਕਰਮਜੀਤ ਅਨਮੋਲ, ਵਿਧਾਇਕ ਗੁਰਪ੍ਰੀਤ ਸਿੰਘ ਗੋਗੀ, ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਤਿੰਦਰਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਵਿਦਿਆਰਥੀ ਭਲਾਈ ਤੇ ਪ੍ਰਸਿੱਧ ਨਾਟਕਕਾਰ ਡਾ. ਨਿਰਮਲ ਸਿੰਘ ਜੌੜਾ, ਅਸਟੇਟ ਅਫ਼ਸਰ ਪੀ ਏ ਯੂ ਡਾ. ਰਿਸ਼ੀ ਇੰਦਰ ਸਿੰਘ ਗਿੱਲ,ਕਮਿਸ਼ਨਰ ਪੁਲੀਸ ਸ. ਕੁਲਦੀਪ ਸਿੰਘ ਚਾਹਲ, ਜਾਇੰਟ ਕਮਿਸ਼ਨਰ ਪੁਲੀਸ ਜਸਕਿਰਨ ਜੀਤ ਸਿੰਘ ਤੇਜਾ, ਪੰਜਾਬੀ ਲੇਖਕ ਪ੍ਰੋ. ਗੁਰਭਜਨ ਸਿੰਘ ਗਿੱਲ, ਫਿਲਮ ਅਦਾਕਾਰ ਪਦਮਸ਼੍ਰੀ ਪ੍ਰੋ. ਨਿਰਮਲ ਰਿਸ਼ੀ, ਹਾਕੀ ਓਲੰਪੀਅਨ ਹਰਦੀਪ ਸਿੰਘ ਗਰੇਵਾਲਕਾਮੇਡੀਅਨ ਜਸਵੰਤ ਸਿੰਘ ਰਾਠੌਰ, ਸਮਾਜ ਸੇਵਕ ਅਨਮੋਲ ਕਵਾਤੜਾ, ਜਸਦੇਵ ਸਿੰਘ ਸੇਖੋਂ ਜ਼ੋਨਲ ਕਮਿਸ਼ਨਰ ਨਗਰ ਨਿਗਮ, ਰਾਜੀਵ ਕੁਮਾਰ ਲਵਲੀ ਪ੍ਰਧਾਨ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ, ਕੰਵਲਜੀਤ ਸਿੰਘ ਢੀਂਡਸਾ ਸਿੱਖਿਆ ਸ਼ਾਸਤਰੀ ਤੇ ਪੰਜਾਬੀ ਲੇਖਕ ਡਾ. ਜਗਵਿੰਦਰ ਜੋਧਾ ਆਸ਼ੀਰਵਾਦ ਦੇਣ ਪੁੱਜਣਗੇ। ਆਸ਼ੀਰਵਾਦ ਵਜੋਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪਰਮਵੀਰ ਸਿੰਘ ਨੂੰ 1973 ਤੋਂ 2023 ਵਿਚਕਾਰਲੇ 50 ਸਾਲ ਦੌਰਾਨ ਕੀਤੀ ਗ਼ਜ਼ਲ ਸਿਰਜਣਾ “ਅੱਖਰ ਅੱਖਰ” ਦੀ ਕਾਪੀ ਭੇਂਟ ਕੀਤੀ। ਇਸ ਵਿੱਚ ਉਨ੍ਹਾਂ ਦੀਆਂ ਦਸ ਗ਼ਜ਼ਲ ਪੁਸਤਕਾਂ “ ਹਰ ਧੁਖਦਾ ਪਿੰਡ ਮੇਰਾ ਹੈ, ਮਨ ਦੇ ਬੂਹੇ ਬਾਰੀਆਂ, ਦੋ ਹਰਫ਼ ਰਸੀਦੀ,ਮੋਰ ਪੰਖ, ਗੁਲਨਾਰ, ਮਿਰਗਾਵਲੀ, ਮਨ ਪਰਦੇਸੀ, ਰਾਵੀ, ਸੁਰਤਾਲ ਤੇ ਜ਼ੇਵਰ “ ਸ਼ਾਮਿਲ ਹਨ।