ਲੇਖਿਕਾ ਪਵਿੱਤਰ ਕੌਰ ਮਾਟੀ ਦੀ ਪੁਸਤਕ ਰੰਗਾਵਲੀ ਫਰਿਜਨੋ ਵਿਖੇ ਰਲੀਜ਼
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜਨੋ (ਕੈਲੀਫੋਰਨੀਆਂ). 13 ਮਾਰਚ 2024 : ਉੱਘੀ ਲੇਖਿਕਾ ਪਵਿੱਤਰ ਕੌਰ ਮਾਟੀ ਜਿੰਨਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਵਾਰਤਕ, ਕਹਾਣੀਆਂ ਅਤੇ ਕਵਿਤਾਵਾਂ ਦੀਆਂ ਛਪ ਚੁੱਕੀਆ ਹਨ। ਇੱਕ ਹੋਰ ਉਹਨਾਂ ਦੀ ਨਜ਼ਮਾਂ ਦੀ ਪੁਸਤਕ ਰੰਗਾਵਲੀ ਪੰਜਾਬੀ ਸਾਹਿਤ ਦੇ ਵਿਹੜੇ ਦਾ ਸ਼ਿੰਗਾਰ ਬਣੀ ਹੈ। ਇਹ ਪੁਸਤਕ ਚੇਤਨਾਂ ਪ੍ਰਕਾਸ਼ਨ ਵੱਲੋ ਛਾਪੀ ਗਈ ਹੈ। ਪਵਿੱਤਰ ਕੌਰ ਮਾਟੀ ਨੂੰ ਬਹੁਤ ਸਾਰੇ ਸਾਹਿਤ ਪੁਰਸਕਾਰ ਮਿਲ ਚੁੱਕੇ ਹਨ, ਇਹ ਪੁਸਤਕ ਸਹਿਤ ਪ੍ਰੇਮੀਆਂ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ। ਪਿਛਲੇ ਦਿਨੀ ਫਰਿਜਨੋ ਦੇ ਵੈਟਰਨ ਆਡੋਟੋਰੀਅਮ ਵਿੱਚ ਰਾਬਤਾ ਪ੍ਰੋਡਕਸ਼ਨ ਵੱਲੋ ਮਸ਼ਹੂਰ ਐਕਟਰ ਡਾਇਰੈਕਟਰ ਅਤੇ ਲੇਖਕ ਰਾਣੇ ਰਣਬੀਰ ਦਾ ਸ਼ੋਅ ਮਾਸਟਰ ਜੀ ਹਾਈਪ ਇੰਟਰਟੇਨਮੈਂਟ ਦੇ ਸਹਿਯੋਗ ਨਾਲ ਕਰਵਾਇਆ ਗਿਆ, ਇਸ ਮੌਕੇ ਹਾਈਪ ਇੰਟਰਟੇਨਮੈਂਟ ਦੇ ਲੱਖੀ ਗਿੱਲ, ਰਾਬਤਾ ਪ੍ਰੋਡਕਸ਼ਨ ਤੋ ਹੋਸਟ ਜੋਤ ਰਣਜੀਤ ਕੌਰ, ਪੱਤਰਕਾਰ ਨੀਟਾ ਮਾਛੀਕੇ ਅਤੇ ਐਕਟਰਸ ਕਿੰਮੀ ਵਰਮਾ ਨੇ ਇਹ ਪੁਸਤਕ ਸਟੇਜ਼ ਤੋ ਰਲੀਜ਼ ਕੀਤੀ। ਕਿੰਮੀ ਵਰਮਾ ਨੇ ਪਾਠਕਾਂ ਨੂੰ ਬੇਨਤੀ ਕੀਤੀ ਕਿ ਇਹ ਪੜ੍ਹਨ ਵਾਲੀ ਪੁਸਤਕ ਹੈ, ਇਹਨੂੰ ਜ਼ਰੂਰ ਮੁੱਲ ਖਰੀਦਕੇ ਪੜ੍ਹਿਓ। ਲੱਖੀ ਗਿੱਲ ਨੇ ਲੇਖਿਕਾ ਪਵਿੱਤਰ ਕੌਰ ਮਾਟੀ ਨੂੰ ਉਹਨਾਂ ਦੀ ਸ਼ਾਹਕਾਰ ਲੇਖਣੀ ਲਈ ਵਧਾਈ ਦਿੱਤੀ।