ਇਟਲੀ ( ਵੇਰੋਨਾ) 16 ਦਸੰਬਰ, 2019 - ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਅਹਿਮ ਮੀਟਿੰਗ ਸਭਾ ਦੇ ਮੀਤ ਪ੍ਰਧਾਨ ਰਾਣਾ ਅਠੌਲਾ ਦੀ ਪ੍ਰਧਾਨਗੀ ਹੇਠ ਸਭਾ ਪ੍ਰੈਸ ਸਕੱਤਰ ਹਰਦੀਪ ਸਿੰਘ ਕੰਗ ਦੇ ਗ੍ਰਹਿ (ਵੇਰੋਨਾ) ਵਿੱਖੇ ਹੋਈ, ਜਿਸ ਵਿੱਚ ਪੰਜਾਬ ਫੇਰੀ ਤੋਂ ਇਟਲੀ ਪਰਤੇ ਸਭਾ ਦੇ ਮੁੱਖ ਬੁਲਾਰੇ ਤੇ ਸਲਾਹਕਾਰ ਦਲਜਿੰਦਰ ਰਹਿਲ ਨੇ ਅਪਣੇ ਵਿਚਾਰ ਤੇ ਅਨੁਭਵ ਬਾਕੀ ਮੈਂਬਰਾਂ ਨਾਲ ਸਾਂਝੇ ਕਰਦਿਆਂ ਸਭਾ ਦੀਆਂ ਭਵਿੱਖੀ ਜਿੰਮੇਵਾਰੀਆਂ ਬਾਰੇ ਵਿਚਾਰ ਚਰਚਾ ਕੀਤੀ।
ਇਸ ਮੀਟਿੰਗ ਵਿੱਚ ਪ੍ਰੋ ਗੁਰਭਜਨ ਸਿੰਘ ਗਿੱਲ ਦੇ ਨਵੇਂ ਛਪੇ ਗ਼ਜ਼ਲ ਸੰਗ੍ਰਹਿ "ਮਨ ਪਰਦੇਸੀ" ਕਹਾਣੀਕਾਰ ਸੁਖਜੀਤ ਦੇ ਕਹਾਣੀ ਸੰਗ੍ਰਹਿ "ਮੈਂ ਆਯਨਘੋਸ਼ ਨਹੀਂ" ਅਤੇ ਸੁਰਿੰਦਰ ਰਾਮਪੁਰੀ ਜੀ ਦੇ ਕਹਾਣੀ ਸੰਗ੍ਰਹਿ "ਸਹਿਮੀ ਬੁਲਬੁਲ ਦਾ ਗੀਤ" ਨੂੰ ਲੋਕ ਅਰਪਣ ਕੀਤਾ ਗਿਆ।
ਇਨਾਂ ਪੁਸਤਕਾਂ ਦੇ ਲੇਖਕਾਂ ਤੇ ਉਨਾਂ ਦੀ ਰਚਨਾ ਸਿਰਜਣ ਪ੍ਰਕ੍ਰਿਆ ਤੇ ਹੁਣ ਤੱਕ ਆਈਆਂ ਪੁਸਤਕਾਂ ਬਾਰੇ ਦਲਜਿੰਦਰ ਰਹਿਲ,, ਰਾਣਾ ਅਠੌਲਾ ਤੇ ਬਿੰਦਰ ਕੋਲਿਆਂਵਾਲ ਨੇ ਸਭਾ ਦੇ ਬਾਕੀ ਮੈਂਬਰਾਂ ਨਾਲ ਜਾਣਕਾਰੀ ਸਾਂਝੀ ਕੀਤੀ।
ਅੰਤ ਵਿੱਚ ਹਾਜ਼ਿਰ ਲੇਖਕਾਂ ਵਲੋਂ ਅਪਣੀਆਂ ਰਚਨਾਵਾਂ ਵੀ ਸਾਂਝੀਆਂ ਕੀਤੀਆਂ ਗਈਆਂ
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਭਾ ਦੇ ਮੀਤ ਪ੍ਰਧਾਨ ਰਾਣਾ ਅਠੌਲਾ, ਮੁੱਖ ਸਲਾਹਕਾਰ ਬਿੰਦਰ ਕੋਲਿਆਂਵਾਲ, ਦਲਜਿੰਦਰ ਰਹਿਲ, ਨਿਰਵੈਲ ਸਿੰਘ,, ਮੇਜਰ ਸਿੰਘ ਖੱਖ, ਹਰਦੀਪ ਸਿੰਘ ਕੰਗ, ਵਿੱਕੀ ਬਟਾਲਾ, ਇੰਦਰਜੀਤ ਸਿੰਘ ਗਰੇਵਾਲ,, ਨਿਰਭੈਜੀਤ ਸਿੰਘ "ਨਵੀ" ਤੇ ਸ਼ਲ਼ੀ ਭਟਨਾਗਰ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।