ਲੁਧਿਆਣਾ 15 ਜਨਵਰੀ
ਲੁਧਿਆਣਾ ਸਥਿਤ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਦੀ 100 ਸਾਲਾ ਸ਼ਤਾਬਦੀ ਸਮਾਰੋਹਾਂ ਨੂੰ ਸਮਰਪਿਤ 16-17 ਜਨਵਰੀ ਨੂੰ ਪੰਜਾਬ ਭਵਨ ਸੱਰੀ(ਕੈਨੇਡਾ) ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਰਵਾਸੀ ਸਾਹਿੱਤ-ਵਿਸ਼ਵ ਸੰਮੇਲਨ ਦੀ ਤਿਆਰੀ ਕਮੇਟੀ ਚ ਵਿਚਾਰ ਚਰਚਾ ਕਰਦਿਆਂ ਅੱਜ ਡਾ: ਐੱਸ ਪੀ ਸਿੰਘ ਆਨਰੇਰੀ ਜਨ: ਸਕੱਤਰ ਕਾਲਿਜ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਕਾਨਫਰੰਸ ਚ ਪਰਵਾਸੀ ਸਾਹਿੱਤ ਬਾਰੇ 100 ਤੋਂ ਵੱਧ ਖੋਜ ਪੱਤਰ ਵਿਚਾਰੇ ਜਾਣਗੇ।
ਇਸ ਦੋ ਰੋਜ਼ਾ ਸੰਮੇਲਨ ਵਿੱਚ ਭਾਗ ਲੈਣ ਲਈ ਪੰਜਾਬ ਭਵਨ ਸੱਰੀ(ਕੈਨੇਡਾ) ਦੇ ਬਾਨੀ ਸੁੱਖੀ ਬਾਠ ਕਾਫ਼ਲੇ ਸਮੇਤ ਸ਼ਾਮਿਲ ਹੋਣਗੇ। ਅਮਰੀਕਾ ਦੇ ਸ਼ਹਿਰ ਫਰਿਜਨੋ ਚ 2016 ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਉਣ ਵਾਲੇ ਸੌਗੀ ਦੇ ਬਾਦਸ਼ਾਹ ਚਰਨਜੀਤ ਸਿੰਘ ਬਾਠ ਵੀ ਸ਼ਾਮਿਲ ਹੋਣਗੇ।
ਪੰਜਾਬੀ ਲ਼ੇਖਕ ਡਾ: ਵਰਿਆਮ ਸਿੰਘ ਸੰਧੂ, ਪ੍ਰਿੰਸੀਪਲ ਸਰਵਣ ਸਿੰਘ ਢੁਡੀਕੇ, ਗੁਰਬਚਨ ਸਿੰਘ ਚਿੰਤਕ,ਸੁਖਮਿੰਦਰ ਰਾਮਪੁਰੀ, ਦਲਜਿੰਦਰ ਸਹੋਤਾ,ਮਹਿੰਦਰਦੀਪ ਗਰੇਵਾਲ,ਪਿਸ਼ੌਰਾ ਸਿੰਘ ਢਿੱਲੋਂ, ਦਰਸ਼ਨ ਧੀਰ, ਗੁਰਦਰਸ਼ਨ ਕੌਰ ਲੰਡਨ,ਕੁਲਦੀਪ ਸਿੰਘ ਸੁਰਸੰਗਮ,ਸੁਖਵਿੰਦਰ ਸਿੰਘ ਨੱਤ ਟੋਰੰਟੋ, ਜਸਜੀਤ ਸਿੰਘ ਨੱਤ ਕੈਲੇਫੋਰਨੀਆ,ਚਰਨਜੀਤ ਸਿੰਘ ਪੰਨੂੰ ਯੂ ਐੱਸ ਏ ,ਨਾਵਲਕਾਰ ਜਰਨੈਲ ਸਿੰਘ ਸੇਖਾ ਕੈਨੇਡਾ, ਸੁਖਦੇਵ ਸਿੰਘ ਢਿੱਲੋਂ,ਸਤਿੰਦਰਪਾਲ ਸਿੰਘ ਸਿੱਧਵਾਂ ਟੋਰੰਟੋ, ਸ ਅਸ਼ੋਕ ਭੌਰਾ ਯੂ ਐੱਸ ਏ, ਹਰਿੰਦਰ ਸਿੰਘ ਬੀਸਲਾ,ਮੋਹਨ ਗਿੱਲ ,ਸੁਖਦੇਵ ਸਿੰਘ ਢਿੱਲੋਂ,ਗੁਰਪ੍ਰੀਤ ਕੰਗ(ਫਰਾਂਸ) ਚਰਨ ਸਿੰਘ ਪ੍ਰਧਾਨ, ਪੰਜਾਬੀ ਲੇਖਕ ਸਭਾ, ਉੱਤਰੀ ਅਮਰੀਕਾ, ਤਰਲੋਕਬੀਰ ਨਿਊਯਾਰਕ,ਜਗਦੀਸ਼ ਸਿੰਘ ਗਰੇਵਾਲ ਮੁੱਖ ਸੰਪਾਦਕ ਕੈਨੇਡੀਅਨ ਪੰਜਾਬੀ ਪੋਸਟ ਟੋਰੰਟੋ,ਪਰਾਈਮ ਏਸ਼ੀਆ ਟੀ ਵੀ ਚੈਨਲ ਦੇ ਮੁੱਖ ਪੇਸ਼ਕਾਰ ਦੇਵਿੰਦਰ ਸਿੰਘ ਬੈਨੀਪਾਲ,ਅਮਰੀਕ ਸਿੰਘ ਬੁੱਟਰ ਅਖਾੜਾ, ਸਾਬਕਾ ਵਿਧਾਇਕ ਕੈਨੇਡਾ ਪੀਟਰ ਸੰਧੂ,ਪ੍ਰੋ: ਜਾਗੀਰ ਸਿੰਘ ਕਾਹਲੋਂ,ਮਿੱਤਰ ਰਾਸ਼ਾ, ਡਾ: ਗੁਰਬਾਜ਼ ਸਿੰਘ ਬਰਾੜ,ਆਕਸਫੋਰਡ ਯੂਨੀਵਰਸਿਟੀ ਦੋ ਪ੍ਰੋਫੈਸਰ ਪ੍ਰੀਤਮ ਸਿੰਘ ਤੇ ਇੰਗਲੈਂਡ ਤੋਂ ਆਏ ਪੰਜਾਬੀ ਕਵੀ ਤੇ ਚਿੰਤਕ ਅਮਰਜੀਤ ਚੰਦਨ ਵੀ ਪੁੱਜ ਰਹੇ ਹਨ।
ਕਾਲਿਜ ਦੇ ਪੁਰਾਣੇ ਵਿਦਿਆਰਥੀ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ 16 ਜਨਵਰੀ ਦੇ ਉਦਘਾਟਨੀ ਸਮਾਰੋਹ ਦੀ ਲਾਈਵ ਰੀਕਾਰਡਿੰਗ ਚੜ੍ਹਦੀ ਕਲਾ ਟਾਈਮ ਟੀ ਵੀ ਵੱਲੋਂ ਉਸੇ ਦਿਨ ਸ਼ਾਮ ਨੂੰ ਟੈਲੀਕਾਸਟ ਕੀਤੀ ਜਾਵੇਗੀ।
ਕੈਨੇਡਾ ਦੇ ਚਾਰ ਟੀ ਵੀ ਚੈਨਲ ਪਰਾਇਮ ਏਸ਼ੀਆ, ਚੈਨਲ ਪੰਜਾਬੀ, ਸਾਂਝਾ ਟੀ ਵੀ ਅਤੇ ਲਸ਼ਕਾਰਾ ਇਸ ਪ੍ਰੋਗਰਾਮ ਦੀ ਪੂਰੀ ਰੀਕਾਰਡਿੰਗ ਤੇ ਅਧਾਰਿਤ ਵਿਸ਼ਾਲ ਰੀਪੋਰਟ ਲੜੀਵਾਰ ਪਰਸਾਰਿਤ ਕਰਨਗੇ। ਇਵੇਂ ਹੀ 17 ਜਨਵਰੀ ਦੇ ਸਮਾਪਤੀ ਸਮਾਰੋਹ ਦੀ ਰੀਕਾਰਡੱੰਗ ਵੀ ਚੜ੍ਹਦੀ ਕਲਾ ਟਾਈਮ ਟੀ ਵੀ ਵੱਲੋਂ ਟੈਲੀਕਾਸਟ ਕੀਤੀ ਜਾਵੇਗੀ।