ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ਼ ਅਰਵਿੰਦ ਦੇ ਗ੍ਰਹਿ ਵਿਖੇ ਸ਼ਾਸਤਰੀ ਸੰਗੀਤ ਦੀ ਮੀਟਿੰਗ ਹੋਈ
ਜਗਤਾਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ12 ਅਕਤੂਬਰ 2021 :ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਦੇ ਯੂਨੀਵਰਸਿਟੀ ਗ੍ਰਹਿ ਵਿਖੇ ਸ਼ਾਸਤਰੀ ਸੰਗੀਤ ਦੀ ਪਹਿਲੀ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵਖ-ਵਖ ਫ਼ੈਕਲਟੀਜ਼ ਦੇ ਡੀਨ ਸਾਹਿਬਾਨ ਅਤੇ ਹੋਰਨਾਂ ਸ਼ਖ਼ਸੀਅਤਾਂ ਵਲੋਂ ਸ਼ਮੂਲੀਅਤ ਕੀਤੀ ਗਈ। ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਨਿਵੇਦਿਤਾ ਸਿੰਘ ਵਲੋਂ ਇਸ ਮੌਕੇ ਆਏ ਮਹਿਮਾਨਾਂ ਦਾ ਰਸਮੀ ਰੂਪ ਵਿਚ ਸਵਾਗਤ ਕੀਤਾ ਗਿਆ। ਉਨ੍ਹਾਂ ਇਸ ਮੌਕੇ ਸ਼ਾਸਤਰੀ ਗਾਇਨ ਦੀ ਪੇਸ਼ਕਾਰੀ ਵੀ ਦਿੱਤੀ। ਉਹਨਾਂ ਤੋਂ ਪਹਿਲਾਂ , ਗੁਰਮਤਿ ਸੰਗੀਤ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਵੀ ਸ਼ਾਸਤਰੀ ਗਾਇਨ ਪੇਸ਼ ਕੀਤਾ ਅਤੇ ਰਾਗ ਬਿਹਾਗ ਵਿਚ ਵਿਲੰਬਿਤ, ਮੱਧ ਦੇ ਦਰੁੱਤ, ਤਿੰਨ ਬੰਦਿਸ਼ਾਂ ਦਾ ਗਾਇਨ ਕੀਤਾ। ਡਾ. ਨਿਵੇਦਿਤਾ ਸਿੰਘ ਨੇ ਪੰਜਾਬੀ ਭਾਸ਼ਾਈ ਖਿਆਲ ਰਚਨਾਵਾਂ ਦੀ ਸੁੰਦਰ ਪ੍ਰਸਤੁਤੀ ਦਿੱਤੀ। ਵਾਈਸ-ਚਾਂਸਲਰ ਡਾ. ਅਰਵਿੰਦ ਵਲੋਂ ਇਸ ਮੌਕੇ ਕਿਹਾ ਕਿ ਸੰਗੀਤ ਦਾ ਮਾਹੌਲ ਬਣਾਉਣ ਲਈ ਅਜਿਹੇ ਹੋੋਰ ਸਮਾਗਮ ਉਲੀਕੇ ਜਾਣਗੇ ਤਾ ਜੋ ਸੰਜੀਦਾ ਸੰਗੀਤ ਦਾ ਪਾਸਾਰ ਹੋ ਸਕੇ।