ਨਿੰਦਰ ਘੁਗਿਆਣਵੀ
ਚੰਡੀਗੜ੍ਹ, 2 ਜਨਵਰੀ 2020 - ਅੱਜ ਪੰਜਾਬ ਕਲਾ ਪਰਿਸ਼ਦ ਵੱਲੋਂ ਕਲਾ ਭਵਨ ਚੰਡੀਗੜ੍ਹ ਵਿਖੇ ਅੱਜ ਪੰਜਾਬੀ ਦੇ ਸਰਵੋਤਮ ਲੇਖਕਾਂ ਨੂੰ ਪੰਜਾਬ ਗੌਰਵ ਪੁਰਸਕਾਰ ਭੇਂਟ ਕੀਤਾ ਜਾਵੇਗਾ। ਡਾ. ਐੱਮ.ਐੱਸ. ਰੰਧਾਵਾ ਕਲਾ ਉਤਸਵ ਅੱਜ ਐਤਵਾਰ ਸ਼ਾਮੀ 5 ਵਜੇ ਆਰੰਭ ਕਹੋ ਰਿਹਾ ਹੈ, ਜੋ ਕਿ 6 ਫਰਵਰੀ ਤੱਕ ਜਾਰੀ ਰਹੇਗਾ। ਅੱਜ ਸ਼ਾਮੀ ਗਾਇਕ ਗੁਰਦੀਪ ਦੀ ਗਾਇਕੀ ਦਾ ਰੰਗ ਵੀ ਵੇਖਣ ਨੂੰ ਮਿਲੇਗਾ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਇੰਚਾਰਜ ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਸ਼ਾਮ ਨੂੰ ਸ਼ੁਰੂਆਤੀ ਸਮਾਗਮ ਦੀ ਪ੍ਰਧਾਨਗੀ ਪੰਜਾਬ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਕਰਨਗੇ। ਚੇਅਰਮੈਨ ਸ. ਸੁਰਜੀਤ ਪਾਤਰ ਤੇ ਸਕੱਤਰ ਡਾ. ਲਖਵਿੰਦਰ ਜੌਹਲ ਨੇ ਦੱਸਿਆ ਕਿ ਇਸ ਵਾਰੀ ਉੱਘੇ ਲੇਖਕਾਂ ਗੁਰਬਚਨ ਸਿੰਘ ਭੁੱਲਰ, ਮੋਹਨ ਭੰਡਾਰੀ, ਅਜੀਤ ਕੌਰ, ਦਵਿੰਦਰ ਦਮਨ ਤੇ ਡਾ. ਕੰਵਰਜੀਤ ਸਿੰਘ ਕੰਗ ਨੂੰ ਪੰਜਾਬ ਗੌਰਵ ਪੁਰਸਕਾਰ ਭੇਂਟ ਕੀਤੇ ਜਾ ਰਹੇ ਹਨ।