ਕਿਸ-ਕਿਸ ਨੇ ਜਿੱਤੇ 25000 ਤੇ 10-10 ਹਜ਼ਾਰ ਕਨੇਡੀਅਨ ਡਾਲਰ ਦੇ ਢਾਹਾਂ ਲਿਟਰੇਰੀ ਇਨਾਮ- ਪੜ੍ਹੋ ਵੇਰਵਾ
ਬਲਵਿੰਦਰ ਗਰੇਵਾਲ ਨੇ 25,000 ਕਨੇਡੀਅਨ ਡਾਲਰ ਤੇ
ਜਾਵੇਦ ਬੂਟਾ ਅਤੇ ਅਰਵਿੰਦਰ ਕੌਰ ਨੇ10-10 ਹਜ਼ਾਰ ਡਾਲਰ ਦਾ ਜਿੱਤਿਆ ਢਾਹਾਂ ਲਿਟਰੇਰੀ ਇਨਾਮ
ਢਾਹਾਂ ਪ੍ਰਾਈਜ਼ $45,000 ਕਨੇਡੀਅਨ ਡਾਲਰ ਦੇ ਸਾਹਿਤਕ ਅਵਾਰਡ
2022 ਦੇ ਜੇਤੂ ਅਤੇ ਫਾਈਨਲਿਸਟਾਂ ਦਾ ਐਲਾਨ
ਵੈਨਕੂਵਰ, ਬੀ. ਸੀ. (18 ਨਵੰਬਰ, 2022) – ਪੰਜਾਬੀ ਗਲਪ ਲਈ ਵਿਸ਼ਵ ਦੇ ਦਸਤਖ਼ਤ ਪ੍ਰਾਈਜ਼ ਨੇ ਹਾਲ ਹੀ ਵਿੱਚ ਬਲਵਿੰਦਰ ਸਿੰਘ ਗਰੇਵਾਲ ਨੂੰ $25,000 ਕਨੇਡੀਅਨ ਡਾਲਰ ਅਤੇ ਟਰੋਫੀ ਪ੍ਰਦਾਨ ਕਰ ਕੇ 2022 ਦੇ ਜੇਤੂ ਦਾ ਐਲਾਨ ਕੀਤਾ ਹੈ। ਉਸ ਦੇ ਨਾਲ, ਦੋ ਫਾਈਨਲਿਸਟ ਜਾਵੇਦ ਬੂਟਾ ਅਤੇ ਅਰਵਿੰਦਰ ਕੌਰ ਨੂੰ ਦਸ ਦਸ ਹਜਾਰ ਕਨੇਡੀਅਨ ਡਾਲਰਾਂ ਅਤੇ ਟਰੋਫੀਆਂ ਨਾਲ ਸਨਮਾਨਿਤ ਕੀਤਾ ਗਿਆ।
17 ਨਵੰਬਰ, 2022 ਨੂੰ ਸ਼ੈਰੇਟਨ ਵੈਨਕੂਵਰ ਗਿਲਫਰਡ ਹੋਟਲ, ਸਰੀ ਵਿਖੇ ਆਯੋਜਿਤ 9ਵੇਂ ਸਲਾਨਾ ਢਾਹਾਂ ਪ੍ਰਾਈਜ਼ ਪੰਜਾਬੀ ਸਾਹਿਤ ਸਮਾਰੋਹ ਦੌਰਾਨ ਅਵਾਰਡੀਆਂ ਨੂੰ ਉਨ੍ਹਾਂ ਦੇ ਅਵਾਰਡ ਪ੍ਰਦਾਨ ਕੀਤੇ ਗਏ। ਇਸੇ ਸਮਾਗਮ ਵਿੱਚ ਹੀ ਵਿਧਾਇਕ ਰਚਨਾ ਸਿੰਘ ਨੇ “ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਸਾਹਿਤ ਹਫ਼ਤਾ” ਐਲਾਨ ਕਰਦੇ ਹੋਏ ਇਕ ਸੂਬਾਈ ਪਰਤਿੱਗਿਆ ਪੱਤਰ ਪੇਸ਼ ਕੀਤਾ।
ਗਰੇਵਾਲ (ਲੁਧਿਆਣਾ, ਪੰਜਾਬ, ਭਾਰਤ) ਨੂੰ ਉਸ ਦੇ ਕਹਾਣੀ ਸੰਗ੍ਰਹਿ ‘ਡਬੋਲੀਆ’ ਲਈ ਅਵਾਰਡ ਮਿਲਿਆ। ਉਨ੍ਹਾਂ ਨੇ ਕਿਹਾ, “ਨਿਸ਼ਚਤ ਹੀ ਢਾਹਾਂ ਪ੍ਰਾਈਜ਼ ਵੱਲੋਂ ਮਿਲਿਆ ਥਾਪੜਾ ਨਾ ਸਿਰਫ ਮੈਨੂੰ ਹੱਲਾਸ਼ੇਰੀ ਹੀ ਦੇਵੇਗਾ ਸਗੋਂ ਮੈਨੂੰ ਵੱਧ ਸੰਵੇਦਨਸ਼ੀਲ ਅਤੇ ਜਿੰਮੇਵਾਰ ਵੀ ਬਣਾਵੇਗਾ। ਇਸ ਇਨਾਮ ਦੇ ਬਰਾਬਰ ਦਾ ਪੱਧਰ ਬਣਾਈ ਰੱਖਣ ਦੀ ਚੁਣੌਤੀ ਵੀ ਮੇਰੇ ਸਾਹਮਣੇ ਖੜ੍ਹੀ ਹੋਵੇਗੀ”।
ਬੂਟਾ (ਸ਼ੈਂਟਿਲੀ, ਵਰਜੀਨੀਆ, ਯੂ. ਐੱਸ. ਏ.) ਨੂੰ ਸ਼ਾਹਮੁਖੀ ਲਿਪੀ ਵਿੱਚ ਲਿਖੇ ਉਸ ਦੇ ਕਹਾਣੀ ਸੰਗ੍ਰਹਿ ‘ਚੌਲਾਂ ਦੀ ਬੁਰਕੀ’ ਲਈ ਸਨਮਾਨਿਤ ਕੀਤਾ ਗਿਆ।
ਬੂਟਾ ਨੇ ਦਰਸ਼ਕਾਂ ਨਾਲ ਇਹ ਸਾਂਝਾ ਕੀਤਾ, “ਮੈਂ ਛੋਟੀ ਉਮਰ ਤੋਂ ਹੀ ਪੰਜਾਬੀ ਸੱਭਿਆਚਾਰ ਅਤੇ ਬੋਲੀ ਤੋਂ ਪ੍ਰਭਾਵਤ ਹਾਂ। ਇਸੇ ਕਰ ਕੇ ਮੈਂ ਪੰਜਾਬੀ ਸਾਹਿਤ ਵਿੱਚ ਆਪਣੀਆਂ ਰੁਚੀਆਂ ਅਤੇ ਉਤਸੁਕਤਾ ਨੂੰ ਖੋਜਣ ਲਈ ਪ੍ਰੇਰਿਤ ਹੋਇਆ। ਇਸ ਪ੍ਰਾਈਜ਼ ਨਾਲ ਮੇਰੇ ਅੰਦਰ ਪੰਜਾਬੀ ਲਿਖਣ ਅਤੇ ਪੰਜਾਬੀ ਬੋਲੀ ਨੂੰ ਪਰਫੁੱਲਤ ਕਰਨ ਦੀ ਇੱਛਾ ਹੋਰ ਵਧੇਗੀ”।
ਅਰਵਿੰਦਰ ਕੌਰ (ਅੰਮ੍ਰਿਤਸਰ, ਪੰਜਾਬ, ਭਾਰਤ) ਨੂੰ ਗੁਰਮੁਖੀ ਲਿਪੀ ਵਿੱਚ ਲਿਖੇ ਉਸ ਦੇ ਕਹਾਣੀ ਸੰਗ੍ਰਹਿ ‘ਝਾਂਜਰਾਂ ਵਾਲੇ ਪੈਰ’ ਲਈ ਸਨਮਾਨਿਤ ਕੀਤਾ ਗਿਆ। ਉਸ ਦਾ ਕਹਿਣਾ ਹੈ, “ਬਤੌਰ ਕਹਾਣੀਕਾਰ, ਮੈਂ ਮਹਿਸੂਸ ਕਰਦੀ ਹਾਂ ਕਿ ਢਾਹਾਂ ਪ੍ਰਾਈਜ਼ ਦੀ ਸਥਾਪਤੀ ਨਾਲ ਪੰਜਾਬੀ ਸਾਹਿਤ ਜਗਤ ਵਿੱਚ ਕ੍ਰਾਂਤੀ ਆਈ ਹੈ। ਵੱਧ ਪੜ੍ਹਿਆ/ਲਿਖਿਆ ਜਾਣਾ ਅਤੇ ਵਧੇਰੇ ਕਿਤਾਬਾਂ ਦਾ ਛਪਣਾ ਅਤਿ ਸਲਾਹੁਣਯੋਗ ਵਰਤਾਰਾ ਹੈ”।
17 ਨਵੰਬਰ , 2022 ਨੂੰ ਵੈਨਕੂਵਰ 'ਚ ਢਾਹਾਂ ਇਨਾਮ ਵੰਡ ਸਮਾਗਮ ਦੀਆਂ ਝਲਕਾਂ
ਕਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ (CIES) ਅਤੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੁਆਰਾ ਸ਼ੁਰੂ ਕੀਤੇ ਗਏ ਪ੍ਰਾਈਜ਼ ਨੇ ਪੰਜਾਬੀ ਸਾਹਿਤ ਸਿਰਜਣਹਾਰਾਂ ਅਤੇ ਆਲੋਚਕਾਂ ਵਿੱਚ ਵਿਸ਼ਵ-ਪੱਧਰ ’ਤੇ ਮਾਨਤਾ ਪ੍ਰਾਪਤ ਕੀਤੀ ਹੈ।
ਇਸ ਸਾਲ, ਭਾਰਤ, ਪਾਕਿਸਤਾਨ, ਕੈਨੇਡਾ, ਯੂਨਾਈਟਡ ਕਿੰਗਡਮ, ਯੂਨਾਈਟਡ ਸਟੇਟਸ ਅਤੇ ਆਸਟ੍ਰੇਲੀਆ ਤੋਂ ਰਿਕਾਰਡ ਤੋੜ ਗਿਣਤੀ ਵਿੱਚ ਨਾਮਜ਼ਦਗੀਆਂ ਆਈਆਂ।
ਪ੍ਰਾਈਜ਼ ਦਾ ਪੇਸ਼ਕਾਰ ਸਾਥੀ ਆਰ ਬੀ ਸੀ ਫਾਊਂਡੇਸ਼ਨ ਹੈ। ਬਾਰਜ ਅਤੇ ਰੀਟਾ ਢਾਹਾਂ ਆਪਣੇ ਪਰਵਾਰ ਅਤੇ ਦੋਸਤਾਂ ਸਮੇਤ ਪ੍ਰਾਇਮਰੀ ਫੰਡ-ਦਾਤਾ ਹਨ।
2022 ਦੇ ਸਪਾਂਸਰਾਂ ਵਿੱਚ ਸ਼ਾਮਲ ਹਨ: ਆਰ ਬੀ ਸੀ ਡੋਮੀਨੀਅਨ ਸਕਿਓਰਟੀਜ਼ – ਹਾਰਜ ਅਤੇ ਦਰਸ਼ਨ ਗਰੇਵਾਲ, ਜੀ. ਐੱਲ. ਸਮਿੱਥ ਪਲੈਨਿੰਗ ਐਂਡ ਡਿਜ਼ਾਈਨ ਇੰਕ., ਵੈੱਸਟਲੈਂਡ ਇੰਸ਼ੋਰੈਂਸ, ਏਡਰੀਅਨ ਕੀਨਾਨ ਪਰਸਨਲ ਰੀਅਲ ਐਸਟੇਟ ਕਾਰਪੋਰੇਸ਼ਨ (ਰੀਮੈਕਸ, ਮੇਅਨ- ਪੈਂਡਰ), ਟਿੱਮ ਹਾਰਟਨਜ਼ ਅਤੇ ਹੱਬ ਇੰਟਰਨੈਸ਼ਨਲ।
ਢਾਹਾਂ ਪ੍ਰਾਈਜ਼ ਫਾਰ ਪੰਜਾਬੀ ਸਾਹਿਤ ਬਾਰੇ: https://dhahanprize.com/about/
ਸੰਪਰਕ ਕਰਨ ਲਈ ਜਾਣਕਾਰੀ: