ਸਰੀ, 16 ਅਕਤੂਬਰ, 2016 (ਕਵਿੰਦਰ ਚਾਂਦ) : 11 ਅਕਤੂਬਰ ਦੀ ਸ਼ਾਮ ਨੂੰ ਪੰਜਾਬ ਭਵਨ ਵਿੱਚ ੲਿੱਕ ਵਿਸ਼ੇਸ਼ ਮੀਟਿੰਗ ਅਾਯੋਜਿਤ ਕੀਤੀ ਗੲੀ। ਪੋ੍: ਗੁਰਭਜਨ ਗਿੱਲ ਜੋ ਕਿ ਪੰਜਾਬ ਭਵਨ ਦੇ ੳੁਦਘਾਟਨੀ ਸਮਾਰੋਹ ਵਿੱਚ ਸ਼ਾਮਿਲ ਹੋਣ ਕਨੇਡਾ ਅਾੲੇ ਹੋੲੇ ਸਨ, ਦੇ ਵਤਨ ਪਰਤਣ ਤੋ' ਪਹਿਲੀ ਸ਼ਾਮ ਨੂੰ ਪੰਜਾਬ ਭਵਨ ਵਿੱਚ ੲਿਕ ਵਿਦਾੲਿਗੀ ਮੀਟਿੰਗ ਦਾ ਅਾਯੋਜਨ ਕੀਤਾ ਗਿਅਾ ।ਜਿਸ ਵਿੱਚ ਪੋ੍: ਗਿੱਲ ਦੇ ਸਾਹਿਤਕ ਯੋਗਦਾਨ ਬਾਰੇ ਬੁਲਾਰਿਅਾਂ ਨੇ ਅਾਪਣੇ' ਵਿਚਾਰ ਸਾਂਝੇ ਕੀਤੇ । ੲਿਸਦੇ ਨਾਲ ਹੀ ਪ੍ਸਿੱਧ ਢਾਡੀ ਸ: ਤਿ੍ਲੋਚਨ ਸਿੰਘ ਭਾਮੁੱਡੀ ਹੋਰਾਂ ਦੀ ਕਾਵਿ ਪੁਸਤਕ ਰਿਲੀਜ਼ ਕੀਤੀ ਗੲੀ । ਵਿਦਵਾਨ ਬੁਲਾਰਿਅਾਂ ਜਿਹਨਾਂ ਵਿੱਚ ਸ: ਜਰਨੈਲ ਸਿੰਘ ਸੇਖਾ, ਰਾੲੇ ਅਜ਼ੀਜ਼ ੳੁਲਾ ਖਾਨ, ਸੀ੍ਸੁੱਖੀ ਬਾਠ, ਸੀ੍ ਮੋਹਨ ਗਿੱਲ,ਸੀ੍ਸੁੱਖ ਧਾਲੀਵਾਲ ਅਾਦਿ ਨੇ ਕਿਤਾਬ ਬਾਰੇ ਅਾਪਣੇ' ਵਿਚਾਰ ਪ੍ਗਟ ਕੀਤੇ । ੲਿਸ ੳੁਪਰੰਤ ਲੇਖਕ ਨੇ ਅਾਪਣੀ ਰਚਨਾ ਅਤੇ ਲੇਖਨ ਕਿਰਿਅਾ ਬਾਰੇ ਚਾਨਣਾਂ ਪਾੲਿਅਾ । ੲਿਸ ਮੀਟਿੰਗ ਵਿੱਚ ਹੋਰਾਂ ਤੋ' ੲਿਲਾਵਾ ਸੀ੍ਅੰਗਰੇਜ਼ ਬਰਾੜ, ਸੀ੍ ਬਲਵੀਰ ਢੱਟ, ਸੀ੍ ਸੁਰਜੀਤ ਮਾਧੋਪੁਰੀ, ਸੀ੍ ਬਿੱਲਾ ਸੰਧੂ, ਸੀ੍ ਨਿਧੱੜਕ ਬਰਾੜ, ਸੀ੍ ਅਵਤਾਰ ਸਿੰਘ ਬਿਲਿੰਗ, ਗਾੲਿਕ ਸੋਹਨ ਸਿਕੰਦਰ ਅਤੇ ਕੁਝ ਹੋਰ ਸ਼ਖਸੀਅਤਾਂ ਨੇ ਹਿੱਸਾ ਲਿਅਾ । ਅੰਤ ਵਿੱਚ ਸਾਰਿਅਾਂ ਨੇ ਪੋ੍: ਗਿੱਲ ਦੀ ਸੁਰੱਖਿਅਤ ਯਾਤਰਾ ਲੲੀ ਸ਼ੁਭ ਕਾਮਨਾਵਾਂ ਦਿੱਤੀਅਾਂ ।