ਚੰਡੀਗੜ੍ਹ, 17 ਜਨਵਰੀ 2019 - ਇੰਗਲੈਂਡ ਵਿੱਚ ਵਹਿੰਦੇ ਸਾਹਿਤਧਾਰਾ ਦੇ ਆਲਮੀ ਪ੍ਰਵਾਹ ਸਾਥੀ ਲੁਧਿਆਣਵੀ ਦਾ ਦੇਹਾਂਤ ਹੋ ਗਿਆ। ਸਾਥੀ ਨੇ ਸੈਂਕੜੇ ਮਹਾਨ ਹਸਤੀਆਂ ਨਾਲ ਮੁਲਾਕਾਤਾਂ ਕੀਤੀਆਂ, ਉਹ ਹਜ਼ਾਰਾਂ ਹੀ ਅਣਛੋਹੇ ਸਾਹਿਤਕ ਪ੍ਰਸੰਗਾਂ ਦੀ ਸੰਨਦ ਸਨ ।
ਲੰਡਨ ਵਿੱਚ ਸਾਥੀ ਜੀ ਦਾ ਘਰ ਅਦਬੀ ਮਿੱਤਰਾਂ ਲਈ ਸਾਹਿਤਕ ਮੱਕਾ ਸੀ। ਪੰਜਾਬੀ ਸਾਹਿਤਕ ਜਗਤ ਲਈ ਸਾਥੀ ਜੀ ਦਾ ਚਲੇ ਜਾਣਾ ਇਕ ਨਾਪੂਰਨਯੋਗ ਘਾਟਾ ਹੈ।
ਸਰਬਜੀਤ ਸੋਹੀ, ਆਸਟਰੇਲੀਆ