ਅਸ਼ੋਕ ਵਰਮਾ
ਬਠਿੰਡਾ, 4 ਦਸੰਬਰ 2020 - ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦੇ ਪ੍ਰਧਾਨ ਜੇ ਸੀ ਪਰਿੰਦਾ ਅਤੇ ਜਨਰਲ ਸਕੱਤਰ ਰਣਬੀਰ ਰਾਣਾ ਨੇ ਭਾਸ਼ਾ ਵਿਭਾਗ ਵੱਲੋਂ ਸਾਹਿਤਕਾਰਾਂ , ਪੱਤਰਕਾਰਾਂ ਅਤੇ ਕਲਾ ਦੇ ਵੱਖ ਵੱਖ ਖੇਤਰਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸ਼ੀਅਤਾਂ ਨੂੰ ਸ਼੍ਰੋਮਣੀ ਪੁਰਸਕਾਰਾਂ ਨਾਲ ਨਿਵਾਜੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਉਹਨਾਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦਿਆਂ ਆਖਿਆ ਕਿ ਪਿਛਲੇ ਸਾਲਾਂ ਤੋਂ ਰੁਕੇ ਹੋਏ ਸਨਮਾਨਾਂ ਦਾ ਐਲਾਨ ਕਰਕੇ ਸਾਹਿਤਕਾਰਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਗਿਆ ਹੈ। ਸਭਾ ਦੇ ਆਗੂਆਂ ਪ੍ਰਿੰਸੀਪਲ ਜਗਦੀਸ਼ ਸਿੰਘ ਘਈ, ਗੁਰਦੇਵ ਖੋਖਰ, ਨੰਦ ਸਿੰਘ ਮਹਿਤਾ ,ਜਸਪਾਲ ਮਾਨਖੇੜਾ,ਭੋਲਾ ਸਿੰਘ ਸਮੀਰੀਆ, ਰਣਜੀਤ ਗੌਰਵ,ਡਾਕਟਰ ਰਵਿੰਦਰ ਸੰਧੂ,ਦਮਜੀਤ ਦਰਸ਼ਨ, ਲਛਮਣ ਮਲੂਕਾ, ਦਿਲਬਾਗ ਸਿੰਘ ,ਕਾਮਰੇਡ ਜਰਨੈਲ ਸਿੰਘ,ਪਿ੍ਰੰਸੀਪਲ ਅਮਰਜੀਤ ਸਿੰਘ ਸਿੱਧੂ, ਲੀਲਾ ਸਿੰਘ ਰਾਏ,ਅਮਨ ਦਾਤੇਵਾਸੀਆ , ਦਿਲਜੀਤ ਬੰਗੀ, ਅਗਾਜਵੀਰ, ਅਮਰ ਸਿੰਘ ਸਿੱਧੂ ਅਤੇ ਅਮਰਜੀਤ ਸਿੰਘ ਜੀਤ ਨੇ ਅਤਰਜੀਤ ਨੂੰ ਸ਼੍ਰੋਮਣੀ ਸਾਹਿਤਕਾਰ ਅਤੇ ਚਰਨਜੀਤ ਭੁੱਲਰ ਨੂੰ ਸ਼੍ਰੋਮਣੀ ਪੱਤਰਕਾਰ ਦਾ ਪੁਰਸਕਾਰ ਮਿਲਣ ਤੇ ਵਧਾਈ ਦਿੱਤੀ ਹੈ। ਸਭਾ ਦੇ ਪ੍ਰੈਸ ਸਕੱਤਰ ਅਮਨ ਦਾਤੇਵਾਸੀਆ ਨੇ ਕਿਹਾ ਕਿ ਕਿਸੇ ਸਾਹਿਤਕਾਰ ਨੂੰ ਸ਼੍ਰੋਮਣੀ ਪੁਰਸਕਾਰ ਮਿਲਣ ਤੇ ਲੇਖਕ ਦੀ ਲਿਖਣ ਸਮਰੱਥਾ ਹੋਰ ਊਰਜਾਵਾਨ ਹੁੰਦੀ ਹੈ ਅਤੇ ਬਾਕੀ ਲੇਖਕਾਂ ਨੂੰ ਵੀ ਕੁਝ ਨਿਵੇਕਲਾ ਲਿਖਣ ਦੀ ਚੇਟਕ ਲੱਗਦੀ ਹੈ।