ਬਟਾਲਾ, 26 ਫਰਵਰੀ, 2017 (ਬਰਨਾਲ) : ਪੰਜਾਬ ਸਾਹਿਤ ਅਕਾਦਮੀ ਵੱਲੋਂ ਅੰਤਰਰਾਸ਼ਟਰੀ ਕਵਿਤਰੀ ਸਗੰਠਨ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿੱਤ ਸ਼ਿਵ ਬਟਾਲਵੀਂ ਯਾਦਗਾਰੀ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਸਾਹਿਤ ਅਕਾਦਮੀ ਦੇ ਸਕੱਤਰ ਡਾ ਸਤੀਸ਼ ਵਰਮਾ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਪੰਜਾਬੀ ਮਾਂ ਬੋਲੀ ਸਬੰਧੀ ਵਿਸ਼ਾਲ ਅਤੇ ਗਿਆਨ ਭਰਪੂਰ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਹੋਰ ਵੱਖ ਵੱਖ ਬੁਲਾਰਿਆਂ ਨੇ ਪੰਜਾਬੀ ਮਾਂ ਬੋਲੀ ਦਾ ਘੇਰਾ ਵਿਸ਼ਾਲ ਕਰਨ 'ਤੇ ਜਿੱਥੇ ਜ਼ੋਰ ਦਿੱਤਾ, ਉਥੇ ਹੋਰ ਚੁਣੌਤੀਆਂ 'ਤੇ ਵਿਚਾਰ-ਚਰਚਾਂ ਵੀ ਕੀਤੀ। ਸਮਾਗਮ ਦੀ ਪ੍ਰਧਾਨਗੀ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਸਰਬਜੀਤ ਕੌਰ ਸੋਹਲ, ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਗੁਰਭੇਜ ਗੁਰਾਇਆ ਅਤੇ ਸੰਪਾਦਕ ਵਰਿੰਦਰ ਵਾਲੀਆ ਵੱਲੋਂ ਸਾਂਝੇ ਤੌਰ 'ਤੇ ਕੀਤੀ। ਇਸ ਮੌਕੇ 'ਤੇ ਨਾਮਵਰ ਸ਼ਾਇਰਾਂ ਨੇ ਕਵੀ ਸੰਮੇਲਨ ਵਿੱਚ ਚੰਗਾ ਰੰਗ ਬੰਨ੍ਹਿਆ ਅਤੇ ਕਈ ਕਿਤਾਬਾਂ ਰਿਲੀਜ਼ ਕਰਨ ਦੀ ਰਸਮ ਵੀ ਨਿਭਾਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਸ਼ਿਵ ਕੁਮਾਰ ਬਟਾਲਵੀਂ ਯਾਦਗਾਰੀ ਭਵਨ ਬਟਾਲਾ ਵਿਖੇ ਹੋਏ ਸਮਾਗਮ ਦੌਰਾਨ ਡਾ ਸਤੀਸ਼ ਵਰਮਾ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਮਾਂ ਬੋਲੀ ਪੰਜਾਬੀ ਉਸ ਮਾਂ ਸਮਾਨ ਹੈ, ਜਿਸ ਤੋਂ ਮਨੁੱਖ ਜਨਮ ਲੈਂਦਾ। ਉਨ੍ਹਾਂ ਪੰਜਾਬੀ ਭਾਸ਼ਾ ਦੀ ਵਿਆਕਰਨ ਤੋਂ ਜਾਣੂ ਕਰਵਾਇਆਂ ਅਤੇ ਦੱਸਿਆਂ ਕਿ,ਇਸ ਭਾਸ਼ਾ ਨਾਲ ਅਗੇਤਰ-ਪਿਛੇਤਰ ਲੱਗਣ 'ਤੇ ਵੀ ਵੱਡੇ ਅਰਥ ਬਣ ਜਾਂਦੇ ਹਨ। ਮਾਂ ਬੋਲੀ ਦਾ ਹਵਾਲਾ ਦਿੰਦਿਆਂ ਦੱਸਿਆਂ ਕਿ ਅੱਜ ਦੁਨੀਆਂ 'ਚ 65 ਸੌ ਜ਼ੁਬਾਨਾਂ ਬੋਲੀਆਂ ਜਾਂਦੀਆਂ। ਉਨ੍ਹਾਂ ਦੱਸਿਆਂ ਕਿ ਦੁਨੀਆਂ 'ਚ ਕੁਝ ਕੌਮਾਂ ਆਪਣੀ ਮਾਂ ਬੋਲੀ ਪ੍ਰਤੀ ਜ਼ਿਆਦਾ ਸੁਚੇਤ ਹਨ। ਉਨ੍ਹਾਂ ਦੱਸਿਆਂ ਕਿ ਜਿਸ ਦੇ ਹਿੱਸੇ ਆਪਣੀ ਮਾਂ ਬੋਲੀ ਆਈ ਉਹ ਸਭ ਤੋਂ ਵੱਡੇ ਭਾਗੀਸ਼ਾਲੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਸਬੰਧੀ ਦੱਸਿਆਂ ਕਿ ਦੁਨੀਆਂ 'ਚ ਅਜਿਹੀ ਯੂਨੀਵਰਸਿਟੀ ਹੈ ਜੋ ਆਪਣੀ ਮਾਂ ਬੋਲੀ ਦੇ ਨਾਮ 'ਤੇ ਬਣੀ ਹੈ। ਉਨ੍ਹਾਂ ਪੰਜਾਬੀਆਂ ਸੱਦਾ ਦਿੱਤਾ ਕਿ ਉਹ ਬੰਗਾਲ ਦੇ ਲੋਕਾਂ ਤੋਂ ਸਿੱਖਣ। ਇਸ ਮੌਕੇ 'ਤੇ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਗੁਰਭੇਜ ਗੁਰਾਇਆ ਨੇ ਆਪਣੇ ਵਿਚਾਰ ਰੱਖਦਿਆਂ ਦੱਸਿਆਂ ਕਿ ਪੰਜਾਬੀ ਭਾਸ਼ਾ 'ਚ ਕਈ ਆਈਏਐਸ,ਪੀਸੀਐਸ ਅਫ਼ਸਰਾਂ ਨੇ ਪੇਪਰ ਅਤੇ ਇੰਟਰਵਿਊ ਦੇ ਕੇ ਅੱਜ ਸਫ਼ਲ ਅਫ਼ਸਰ ਬਣੇ,ਪਰ ਜ਼ਰੂਰੀ ਨਹੀਂ ਕਿ ਅੰਗਰੇਜ਼ੀ ਬੋਲ ਕਿ ਦੂਸਰਿਆਂ 'ਤੇ ਪ੍ਰਭਾਵ ਪਾਇਆ ਜਾ ਸਕਦਾ।ਸੰਪਾਦਕ ਵਰਿੰਦਰ ਵਾਲੀਆ ਨੇ ਬਾਬੇ ਨਾਨਕ ਦੇ ਸਹੁਰੇ ਅਤੇ ਸ਼ਿਵ ਦੇ ਪੇਕੇ ਬਟਾਲਾ ਸਬੰਧੀ ਦੱਸਿਆਂ ਕਿ ਇਹ ਅੰਮ੍ਰਿਤਸਰ ਤੋਂ 109 ਸਾਲ ਪੁਰਾਣਾ ਹੈ।ਦੱਸਿਆਂ ਕਿ ਪੰਜਾਬੀ ਸਾਹਿਤ ਬੜਾ ਅਮੀਰ ਹੈ। ਇੱਥੋਂ ਦੀ ਧਰਤੀ ਨੇ ਨਾਮਵਰ ਸ਼ਾਇਰ, ਕਲਾਕਾਰ ਪੈਦਾ ਕੀਤੇ। ਸਮਾਗਮ ਦੀ ਸ਼ਲਾਘਾ ਕਰਦਿਆਂ ਦੱਸਿਆਂ ਕਿ ਸ਼ਿਵ ਬਟਾਲਵੀਂ ਨੇ ਜਿੱਥੇ ਲੂਣਾ ਸਮੇਤ ਹੋਰ ਰਚਨਾਵਾਂ ਲਿਖਕੇ ਪ੍ਰਸਿੱਧੀ ਖੱਟੀ ,ਉਥੇ ਉਸ ਨੇ ਧਾਰਮਿਕ ਕਵਿਤਾਵਾਂ ਵੀ ਲਿਖੀਆਂ। ਇਸ ਮੌਕੇ 'ਤੇ ਸਰਬਜੀਤ ਕੌਰ ਸੋਹਲ,ਸਮਾਗਮ ਦੇ ਮੁੱਖ ਪ੍ਰਬੰਧਕ ਸਿਮਰਤ ਸੂਮੈਰਾ,ਕਨੇਡਾ ਤੋਂ ਆਏ ਬਖ਼ਸ਼ਿੰਦਰ, ਡਾ ਅਨੂਪ ਸਿੰਘ ਬਟਾਲਾ, ਡਾ ਰਵਿੰਦਰਨੇ ਆਪਣੇ ਸੰਖ਼ੇਪ 'ਚ ਵਿਚਾਰ ਰੱਖੇ। ਸਮਾਗਮ ਦੇ ਦੂਸਰੇ ਭਾਗ ਵਿੱਚ ਕਵੀ ਸੰਮੇਲਨ ਹੋਇਆ,ਜਿਸ ਦੀ ਪ੍ਰਧਾਨਗੀ ਗੁੁਰਭਜਨ ਗਿੱਲ ਨੇ ਕੀਤੀ ਜਦੋਂ ਕਿ ਮੁੱਖ ਮਹਿਮਾਨ ਸੁਲੱਖਣ ਸਰਹੱਦੀ ਸਨ। ਇਸ ਮੌਕੇ 'ਤੇ ਦਿੱਲੀ ਤੋਂ ਆਈ ਸ਼ਾਇਰਾ ਅੰਮੀਆਂ ਕੁੰਵਰ,ਰਾਜਵੰਤ ਰਾਜ,ਸਵਰਨਜੀਤ ਸਵੀ,ਦਰਸ਼ਨ ਦਰਵੇਸ਼, ਗੁਰਭਜਨ ਗਿੱਲ,ਚੰਨ ਬੋਲੇਵਾਲੀਆ ,ਜਸਵੰਤ ਹਾਂਸ, ਸਰਬਜੀਤ ਸੋਹਲ, ਅਵਤਾਰ ਜੀਤ, ਬਲਵੰਤ ਭਾਟੀਆ, ਵਿਸ਼ਾਲ, ਸੱਤਪਾਲ ਭੀਖੀ,ਅਨਿਲ ਆਦਮ, ਰੋਜ਼ੀ ਸਿੰਘ , ਅਮਰੀਕ ਡੋਗਰਾ, ਓਮ ਭਗਤ, ਪ੍ਰਿੰਸੀਪਲ ਸਤਿੰਦਰ ਕੌਰ ਪੰਨੂੰ,ਸੁਲਤਾਨ ਭਾਰਤੀ, ਬਲਦੇਵ ਕ੍ਰਿਸ਼ਨ ਨੇ ਵੱਖ ਵੱਖ ਵਿਸ਼ਿਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਹਾਜ਼ਰ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚੀ ਰੱਖਿਆ। ਇਸ ਤੋਂ ਪਹਿਲਾ ਲੇਖਕ ਅਸ਼ੋਕ ਚਰਨ ਆਲਮਗੀਰ ਦੀ ਕਿਤਾਬ 'ਆਦਮਨਾਮਾ', ਸੁਲੱਖਣ ਸਰਹੱਦੀ ਦੁਆਰਾ ਰਚਿਤ 'ਪੰਜਾਬੀ ਗ਼ਜ਼ਲ਼ ਗਲੋਬਲੀ ਸਮੀਖਿਆ' ਰਾਜਿੰਦਰ ਸਿੰਘ ਅਤੇ ਅਮਨ ਸੀ ਸਿੰਘ ਵੱਲੋਂ ਰਚਿਤ 'ਪੰਜਾਬੀ ਗ਼ਜ਼ਲ਼ ਸਦੀ ਦੇ ਆਰ ਪਾਰ' ਅਤੇ ਤ੍ਰੈਮਾਸਿਕ 'ਸੂਹੀ ਸਵੇਰ' ਨੂੰ ਰਿਲੀਜ਼ ਕਰਨ ਦੀ ਰਸਮ ਡਾ ਸਰਬਜੀਤ ਸੋਹਲ, ਡਾ ਸਤੀਸ਼ ਵਰਮਾ, ਸੰਪਾਦਕ ਵਰਿੰਦਰ ਵਾਲੀਆ, ਗੁਰਭੇਜ ਗੁਰਾਇਆ, ਡਾ ਅਨੁੂਪ ਸਿੰਘ, ਸਿਮਰਤ ਸੂਮੈਰਾ,ਗੁਰਭਜਨ ਗਿੱਲ,ਪੀਸੀ ਪਿਆਸਾ,ਦਲਜੀਤ ਸਿੰਘ,ਡਾ ਵਨੀਤਾਨੇ ਸਾਂਝੇ ਤੌਰ 'ਤੇ ਕੀਤੀ। ਇਸ ਮੌਕੇ 'ਤੇ ਬੀਡੀਪੀਉ ਰਾਜੀਵ ਕਮਲ ਸਿੰਘ,ਵਿਦਾ ਬਟਾਲਵੀਂ, ਓਮ ਭਗਤ, ਡਾ ਸਤਿਨਾਮ ਸਿੰਘ ਨਿੱਜਰ ਸਮੇਤ ਹੋਰ ਸ਼ਾਇਰ,ਲੇਖਕ ਅਤੇ ਵਿਦਾਨ ਹਾਜ਼ਰ ਸਨ। ਫੋਟੋ-ਸਮਾਗਮ ਨਾਲ ਸਬੰਧਤ ਤਸਵੀਰਾਂ ਭੇਜੀਆਂ ਜਾ ਰਹੀਆਂ।