ਸੁਰਜੀਤ ਪਾਤਰ ਵੱਲੋਂ ਆਈਏਐਸ ਜਤਿਨ ਚੋਪੜਾ ਦੀ ਕਿਤਾਬ “ਤਜਰਬਿਆਂ ਦੀ ਰਿਸ਼ਮ” ਲੋਕ ਅਰਪਣ
ਜਗਮੀਤ ਸਿੰਘ
- ਪ੍ਰੇਰਣਾ ਸਰੋਤ ਕਵਿਤਾਵਾਂ ਦਾ ਸੁਮੇਲ ਹੈ ਜਤਿਨ ਚੋਪੜਾ ਦੀ ਪਹਿਲੀ ਕਿਤਾਬ ‘ਤਜਰਬਿਆਂ ਦੀ ਰਿਸ਼ਮ’
ਭਿੱਖੀਵਿੰਡ, 8 ਜੁਲਾਈ 2021 - ਭਾਰਤ ਸਰਕਾਰ ਦੇ ਖਾਦ ਮੰਤਰਾਲਾ ‘ਚ ਬਤੌਰ ਆਈਏਐਸ ਅਧਿਕਾਰੀ ਵਜੋਂ ਸੇਵਾਵਾਂ ਨਿਭਾਅ ਰਹੇ ਜਤਿਨ ਚੋਪੜਾ ਵੱਲੋਂ ਆਪਣੀ ਕਵਿਤਾਵਾਂ ਦੇ ਸੁਮੇਲ ਨਾਲ ਬੁਣੀ ਪਹਿਲੀ ਕਿਤਾਬ “ਤਜਰਬਿਆਂ ਦੀ ਰਿਸ਼ਮ” ਦਾ ਪੰਜਾਬ ਦੇ ਮਹਾਨ ਕਵੀ ਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਂਨ ਸੁਰਜੀਤ ਪਾਤਰ ਵੱਲੋਂ ਉਦਘਾਟਨ ਕਰਦਿਆਂ ਲੋਕ ਅਰਪਣ ਕੀਤਾ ਗਿਆ। ਰੇਲਵੇ ਵਿਭਾਗ ਵਿਚ ਪ੍ਰਸ਼ਾਸ਼ਨਿਕ ਅਧਿਕਾਰੀ ਵਜੋਂ ਕਾਫੀ ਸਮਾਂ ਕੰਮ ਕਰਨ ਤੋਂ ਬਾਅਦ ਮੌਜੂਦਾ ਸਮੇਂ ਖਾਦ ਮੰਤਰਾਲੇ ਵਿਚ ਬਤੌਰ ਸੰਯੁਕਤ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ। ਜਤਿਨ ਚੋਪੜਾ ਨੇ ਨੌਕਰੀ ਦੇ ਨਾਲ-ਨਾਲ ਪੰਜਾਬੀ ਮਾਂ-ਬੋਲੀ ਪ੍ਰਤੀ ਆਪਣੇ ਸ਼ੌਕ ਨੂੰ ਜਿਊਦਾਂ ਰੱਖਣ ਲਈ ਆਪਣੀਆਂ ਮਨ ਦੀਆਂ ਭਾਵਨਾਵਾਂ ਨੂੰ ਕਵਿਤਾਵਾਂ ਦਾ ਰੂਪ ਦਿੱਤਾ। ਦੋਸਤਾਂ ਤੇ ਸੱਜਣਾਂ ਦੇ ਹੰੁਗਾਰੇ ਤੋਂ ਬਾਅਦ ਆਪਣੀਆਂ ਪ੍ਰੇਰਣਾ ਸਰੋਤ ਕਵਿਤਾਵਾਂ ਦਾ ਸੁਮੇਲ ਕਰਕੇ ਉਹਨਾਂ ਨੂੰ ਇਕ ਕਿਤਾਬ “ਤਜਰਬਿਆਂ ਦਾ ਰਿਸ਼ਮ” ਰਾਂਹੀ ਲੋਕ ਕਚਹਿਰੀ ‘ਚ ਪੇਸ਼ ਕੀਤਾ ਗਿਆ ਹੈ।
ਕੋਰੋਨਾ ਮਹਾਂਮਾਰੀ ਤੇ ਲੌਕਡਾਨ ਨੂੰ ਮੁੱਖ ਰੱਖਦਿਆਂ ਕਿਸੇ ਵੀ ਇਕੱਠ ਜਾਂ ਸਮਾਗਮ ਨੂੰ ਤਰਹੀਜ ਦੇਣ ਦੀ ਬਜਾਏ ਜਤਿਨ ਚੋਪੜਾ ਵੱਲੋਂ ਪੰਜਾਬ ਦੇ ਮਹਾਨ ਕਵੀ ਸੁਰਜੀਤ ਪਾਤਰ ਨਾਲ ਮੋਬਾਈਲ ਦੇ ਗੱਲਬਾਤ ਕਰਦਿਆਂ ਕਿਤਾਬ ਬਾਬਤ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਸੁਰਜੀਤ ਪਾਤਰ ਵੱਲੋਂ ਕਿਤਾਬ ਨੂੰ ਲੋਕ ਅਰਪਣ ਕਰਦਿਆਂ ਜਤਿਨ ਚੋਪੜਾ ਨੂੰ ਵਧਾਈ ਦਿੱਤੀ ਅਤੇ ਪੰਜਾਬੀ ਭਾਸ਼ਾ ਪ੍ਰਤੀ ਨਿਭਾਏ ਜਾ ਰਹੇ ਕਰਤੱਬ ਦੀ ਸ਼ਲਾਘਾ ਵੀ ਕੀਤੀ।
ਦੱਸਣਯੋਗ ਹੈ ਕਿ ਜਤਿਨ ਚੋਪੜਾ ਹਿੰਦ-ਪਾਕਿ ਦੇ ਸਰਹੱਦ ਦੇ ਪਿੰਡ ਮਾੜੀ ਕੰਬੋਕੇ (ਤਰਨ ਤਾਰਨ) ਦਾ ਜੰਮਪਲ ਹੈ, ਜਿਸਨੇ ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕਰਨ ਤੋਂ ਬਾਅਦ ਅਗਲੀ ਪੜ੍ਹਾਈ ਡੀਏਵੀ ਸਕੂਲ ਭਿੱਖੀਵਿੰਡ ਤੋਂ ਪ੍ਰਾਪਤ ਕੀਤੀ। ਉੱਚ ਵਿੱਦਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕਰਨ ਤੋਂ ਬਾਅਦ ਸੰਨ 2011 ਨੂੰ ਆਈਏਐਸ ਦੀ ਪ੍ਰੀਖਿਆ ਪਾਸ ਕਰਕੇ ਏਸ਼ੀਆ ਦੇ ਸਭ ਤੋਂ ਵੱਡੇ ਵਿਭਾਗ ‘ਭਾਰਤੀ ਰੇਲਵੇ ਵਿਭਾਗ’ ਵਿਚ ਪ੍ਰਸ਼ਾਸ਼ਨਿਕ ਅਧਿਕਾਰੀ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ।
ਜਤਿਨ ਚੋਪੜਾ ਨੇ ਕਿਹਾ ਕਿ ਮੇਰੀ ਪਹਿਲੀ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਵਿਚ ਮੇਰੀ ਪਤਨੀ ਰਸ਼ਮੀ ਚੋਪੜਾ, ਛੋਟੇ ਭਰਾ ਸਚਿਨ ਚੋਪੜਾ, ਭੈਣ ਡਾ. ਵਿਭਾ ਚੋਪੜਾ ਤੇ ਆਪਣੇ ਸਹਿ-ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਡਾ.ਪਰਮਜੀਤ ਸਿੰਘ ਮੀਸ਼ਾ, ਸੰਦੀਪ ਸਿੰਘ, ਹਰਦੀਪ ਸਿੰਘ, ਕਵਿਤਰੀ ਡਾ.ਸੀਮਾ ਗਰੇਵਾਲ, ਗੁਰਦੀਪ ਸਿੰਘ, ਉਰਦੂ ਸ਼ਾਇਰ ਕਸ਼ਿਸ਼ ਹੁਸ਼ਿਆਰਪੁਰੀ, ਹਰਿੰਦਰ ਸੋਹਲ, ਸੰਜੀਵ ਸਿਆਲ, ਦਲਜੀਤ ਮੰਡ ਆਦਿ ਦਾ ਵਿਸ਼ੇਸ਼ ਯੋਗਦਾਨ ਬਦਲੇ ਦਿਲੋਂ ਧੰਨਵਾਦ ਕਰਦਾ ਹਾਂ। ਉਹਨਾਂ ਕਿਹਾ ਕਿ ਸੱਚਖੰਡਵਾਸੀ ਸੰਤ ਬਾਬਾ ਸੰਤੋਖ ਦਾਸ ਜੀ ਮਾੜੀ ਕੰਬੋਕੇ, ਸੰਤ ਬਾਬਾ ਮੌਜਦਾਸ ਜੀ ਮਾੜੀ ਕੰਬੋਕੇ ਦੇ ਆਸ਼ੀਰਵਾਦ ਸਕਦਾ ਅਤੇ ਮਾਤਾ ਕਾਂਤਾ ਰਾਣੀ ਚੋਪੜਾ, ਪਿਤਾ ਸਤਪ੍ਰਕਾਸ਼ ਚੋਪੜਾ, ਚਾਚਾ ਕੁਲਵੰਤ ਰਾਏ ਚੋਪੜਾ, ਚਾਚੀ ਨੀਲਮ ਰਾਣੀ ਚੋਪੜਾ, ਮਾਮਾ ਰਾਜ ਕੁਮਾਰ ਐਸਆਈ ਪੰਜਾਬ ਪੁਲਿਸ ਦੀ ਪ੍ਰੇਰਣਾ ਸਦਕਾ ਹੀ ਮੈਨੂੰ ਇਹ ਮੁਕਾਮ ਹਾਸਲ ਹੋਇਆ ਹੈ।
ਪੰਜਾਬੀ ਮਾਂ-ਬੋਲੀ ਪ੍ਰਤੀ ਜਤਿਨ ਚੋਪੜਾ ਦਾ ਉਦਮ ਸ਼ਲਾਘਾਯੋਗ : ਜਗੀਰਦਾਰ ਮਾੜੀਮੇਘਾ ਸਮਾਜਸੇਵਕ ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ ਨੇ ਆਈਏਐਸ ਅਧਿਕਾਰੀ ਜਤਿਨ ਚੋਪੜਾ ਵੱਲੋਂ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਪਹਿਲੀ ਕਾਵਿ ਸੰਗ੍ਰਹਿ ਕਿਤਾਬ ‘ਤਜਰਬਿਆਂ ਦੀ ਰਿਸ਼ਮ’ ਲੋਕ ਅਰਪਿਤ ਕਰਨ ‘ਤੇ ਵਧਾਈ ਦਿੰਦਿਆਂ ਕਿਹਾ ਕਿ ਪ੍ਰਸ਼ਾਸ਼ਨਿਕ ਅਧਿਕਾਰੀ ਦੀ ਕਠਿਨ ਡਿਊਟੀ ਦੌਰਾਨ ਕੀਮਤੀ ਸਮਾਂ ਕੱਢਣਾ ਬਹੁਤ ਮੁਸ਼ਕਿਲ ਹੰੁਦਾ ਹੈ, ਪਰ ਜਤਿਨ ਚੋਪੜਾ ਨੇ ਆਪਣੀ ਮਾਂ-ਬੋਲੀ ਪੰਜਾਬੀ ਨੂੰ ਪ੍ਰਫੁਲਿਤ ਕਰਨ ਲਈ ਐਸਾ ਉੱਦਮ ਕਰਨਾ ਸ਼ਲਾਘਾਯੋਗ ਕਦਮ ਹੈ।
ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੋਵੇਗੀ ਤਜਰਬਿਆਂ ਦੀ ਰਿਸ਼ਮ : ਗੁਲਸ਼ਨ ਕੁਮਾਰ ਰੰਗਲਾ ਪੰਜਾਬ ਫਰੈਂਡਜ਼ ਕਲੱਬ ਭਿੱਖੀਵਿੰਡ ਦੇ ਸਮਾਜਸੇਵੀ ਆਗੂ ਗੁਲਸ਼ਨ ਕੁਮਾਰ ਨੇ ਜਤਿਨ ਚੋਪੜਾ ਨੂੰ ਆਪਣੀ ਕਿਤਾਬ ਤਜਰਬਿਆਂ ਦੀ ਰਿਸ਼ਮ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹਨਾਂ ਦੀਆਂ ਕਵਿਤਾਵਾਂ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ। ਉਹਨਾਂ ਨੇ ਆਸ ਪ੍ਰਗਟ ਕੀਤੀ ਕਿ ਜਤਿਨ ਚੋਪੜਾ ਆਪਣੀਆਂ ਸੇਵਾਵਾਂ ਦੇ ਨਾਲ-ਨਾਲ ਪੰਜਾਬੀ ਮਾਂ-ਬੋਲੀ ਪ੍ਰਤੀ ਬਣਦੇ ਫਰਜਾਂ ਨੂੰ ਬਾਖੂਬੀ ਨਿਭਾਉਣ ਲਈ ਹਰ ਸੰਭਵ ਯਤਨ ਕਰਨਗੇ। ਗੁਲਸ਼ਨ ਕੁਮਾਰ ਨੇ ਕਿਹਾ ਕਿ ਐਨਜੀੳ ਰੰਗਲਾ ਪੰਜਾਬ ਫਰੈਂਡਜ਼ ਕਲੱਬ ਹਮੇਸ਼ਾ ਹੀ ਜਤਿਨ ਚੋਪੜਾ ਵਰਗੇ ਅਗਾਂਹਵਧੂ ਸੋਚ ਦੇ ਮਾਲਕ ਨੌਜਵਾਨਾਂ ਦਾ ਹੌਸਲਾ ਅਫਜਾਈ ਕਰੇਗੀ।