ਪ੍ਰੋ਼. ਕੁਲਵਿੰਦਰ ਸਿੰਘ ਬੱਬੂ ਦਾ ਕਾਵਿ ਸੰਗ੍ਰਹਿ ਲੋਕ ਅਰਪਣ
ਦਰਸ਼ਨ ਸਿੰਘ ਗਰੇਵਾਲ:
ਰੂਪਨਗਰ 9 ਅਪ੍ਰੈਲ 2024: ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਦੀ ਸਾਹਿਤਕ ਇੱਕਤਰਤਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਰੋਪੜ ਵਿਖੇ ਐਡਵੋਕੇਟ ਸੁਰੇਸ਼ ਭਿਉਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਡਾ਼ ਦੇਵਿੰਦਰ ਸੈਫ਼ੀ ਨੇ ਸਾਹਿਤਕਾਰ, ਚਿੰਤਕ ਅਤੇ ਆਲੋਚਕ ਦੇ ਤੌਰ ਤੇ ਸਮੂਲੀਅਤ ਕੀਤੀ। ਮੁੱਖ ਮਹਿਮਾਨ ਨੂੰ ਜੀ ਆਇਆ ਆਖਦੇ ਹੋਏ ਭਿਓਰਾ ਨੇ ਕਿਹਾ ਸਾਹਿਤਕਾਰ ਦੀ ਇਕਾਗਰਤਾ ਉਸ ਨੂੰ ਅਤੇ ਸਮਾਜ ਨੂੰ ਸਿਹਤਜਾਫਤਾ ਬਣਾਈ ਰੱਖਦੀ ਹੈ।
ਉਨ੍ਹਾਂ ਨੇ ਕਿਹਾ ਕਿ ਕੁਲਵਿੰਦਰ ਸਿੰਘ ਬੱਬੂ ਜਿਲ੍ਹਾ ਲਿਖਾਰੀ ਸਭਾ ਦੇ ਸਰਗਰਮ ਮੈਂਬਰ ਹਨ ਜਿਨ੍ਹਾਂ ਦੀਆਂ ਲਿਖਤਾ ਸਮਾਜ ਨੂੰ ਸੇਧ ਦੇਣ ਯੋਗ ਹਨ। ਪੁਸਤਕ ਤੇ ਪਰਚਾ ਡਾ਼ ਰਾਜਿੰਦਰ ਸਿੰਘ ਕੁਰਾਲੀ ਵੱਲੋਂ ਬਾਖੂਬੀ ਪੜਿਆ ਗਿਆ। ਉਨ੍ਹਾਂ ਨੇ ਕਿਹਾ ਇਹ ਪੁਸਤਕ ਕੁਦਰਤ ਦੇ ਪਾਵਨਤਾ ਦੀ ਗੱਲ ਕਰਦੀ ਹੈ ਅਤੇ ਇਸ ਵਿੱਚ ਮਾਨਵਤਾ ਦੀ ਝਲਕ ਦਰਦ ਸਪੱਸ਼ਟ ਰੂਪ ਵਿੱਚ ਦਿਖਾਈ ਦਿੰਦਾ ਹੈ। ਪ੍ਰੋ: ਕੁਲਵਿੰਦਰ ਸਿੰਘ ਬੱਬੂ ਨੇ ਆਪਣੀ ਪੁਸਤਕ ਬਾਰੇ ਚਰਚਾ ਕਰਦੇ ਹੋਏ ਬਹੁਤ ਭਾਵੁਕਤਾ ਨਾਲ ਥੋੜੇ ਸ਼ਬਦਾਂ ਵਿੱਚ ਹੀ ਆਪਣੀ ਗੱਲ ਨੂੰ ਪੂਰੀ ਕੀਤਾ। ਮੁੱਖ ਮਹਿਮਾਨ ਡਾ਼ ਦੇਵਿੰਦਰ ਸੈਫ਼ੀ ਨੇ ਕਿਹਾ ਕਿ ਸਬਦ ਸੰਸਾਰ ਨੂੰ ਸਮਰਪਿਤ ਹੋਏ ਹਰ ਸਬਦ ਸਾਧਕ ਨੂੰ ਇਮਾਨਦਾਰੀ ਅਤੇ ਬੇਬਾਕੀ ਨਾਲ ਬੋਲਣਾ ਲਿਖਣਾ ਚਾਹੀਦਾ ਹੈ।
ਉਨ੍ਹਾਂ ਨੇ ਪ੍ਰੋ਼ ਬੱਬੂ ਦੀ ਲੇਖਣੀ ਵਿਚਲੀ ਸੰਵੇਦਨਾ ਅਤੇ ਭਾਵਨਾ ਦੀ ਮਹਿਮਾ ਕਰਦਿਆਂ ਕਾਵਿ ਸਾਸਤਰੀ ਨੁਕਤਿਆਂ ਤੋਂ ਖੰਡਿਤ ਹੋ ਰਹੀ ਕਵਿਤਾ ਬਾਰੇ ਵੀ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁਸਤਕ ਵਿੱਚੋਂ ਰੋਟੀ ਕਵਿਤਾ ਪੜ੍ਹਦਿਆਂ ਦੀ ਬਾਖੂਬੀ ਤਾਰੀਫ਼ ਕੀਤੀ। ਪ੍ਰਸਿੱਧ ਸਾਹਿਤਕਾਰ ਬੀਬੀ ਅਮਰਜੀਤ ਕੌਰ ਮੋਰਿੰਡਾ ਦਾ fਜਲ੍ਹਾ ਲਿਖਾਰੀ ਸਭਾ ਰਜਿ: ਰੂਪਨਗਰ ਵਲੋਂ ਉਨ੍ਹਾਂ ਦੀ ਮਾਂ ਬੋਲੀ ਸੇਵਾ ਨੂੰ ਸਮਰਪਿਤ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਡਾ਼ ਜਤਿੰਦਰ ਕੁਮਾਰ ਵੱਲੋਂ ਵੀ ਪੁਸਤਕ ਤੇ ਆਪਣੇ ਵਿਚਾਰ ਬੜੇ ਹੀ ਸੰਜੀਦਗੀ ਨਾਲ ਪੇਸ਼ਕਾਰੀ ਕੀਤੀ। ਕਵੀ ਦਰਬਾਰ ਵਿੱਚ ਦਵਿੰਦਰ ਹੀਰ, ਈਸ਼ਰ ਸਿੰਘ ਥਲੀ, ਹਰਦੀਪ ਗਿੱਲ, ਭਿੰਦਰ ਭਾਗੋ ਮਾਜਰਾ, ਮਨਜੀਤ ਬਰਨਾਲਵੀ, ਨੀਲੂ ਹਰਸ਼, ਡਾ਼ ਮੀਨੂੰ ਸੁਖਮਨ, ਡਾ਼ ਵੇਦ ਪ੍ਰਕਾਸ਼, ਡਾ਼ ਹਰਵਿੰਦਰ ਸਿੰਘ, ਬਲਬੀਰ ਕੌਰ ਬੱਬੂ ਸੈਣੀ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਇਸ ਮੌਕੇ ਤੇ ਵਿਨੋਦ ਕੁਮਾਰ ਬੱਬਰ, ਵਿੱਦਿਆ ਕੌਰ, ਜਗਤਾਰ ਕੌਰ, ਅਨੁਰਾਗਦੀਪ ਸਿੰਘ ਜਸਕੀਰਤ ਸਿੰਘ, ਕੁਲਵਿੰਦਰ ਖੈਰਾਬਾਦ, ਸਾ਼ਮ ਸਿੰਘ, ਭੁਵਨੇਸ਼ ਕੋਰੇ, ਜਸਵਿੰਦਰ ਸਿੰਘ ਕੋਰੇ, ਜਸਵੰਤ ਸਿੰਘ ਸੈਣੀ ਮੌਜੂਦ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸੁਰਜਨ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।