ਦਸੂਹਾ, 23 ਮਾਰਚ, 2017 : ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜਿ :) ਨੇ ਸ਼ਹੀਦ ਭਗਤ ਸਿੰਘ ਦੇ ਸ਼ਹਾਦਤ ਦਿਵਸ ਨੂੰ ਸਮਰਪਿੱਤਸਭਾ ਦੇ ਦਫ਼ਤਰ ਨਿਹਾਲਪੁਰ ਵਿਖੇ ਸਭਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਦੀ ਪ੍ਰਧਾਨਗੀ ਹੇਠ “ ਆਜ਼ਾਦੀ ਦਾ ਸੰਕਲਪ ਬਨਾਮ ਭਗਤ ਸਿੰਘ ਦੀਸੋਚ ” ਵਿਸ਼ੇ 'ਤੇ ਇੱਕ ਅਹਿਮ ਇਕੱਤਰਤਾ ਕੀਤੀ । ਇਸ ਮੌਕੇ ਸਭਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀਦੂਰਅੰਦੇਸ਼ੀ ਸੋਚ ਦਾ ਸੰਕਲਪ ਭਾਰਤੀ ਲੋਕਾਂ ਨੂੰ ਲੁੱਟ ਅਤੇ ਸ਼ੋਸ਼ਣ ਤੋਂ ਆਜ਼ਾਦ ਕਰਵਾ ਕੇ ਸਮਾਜਿਕ ਬਰਾਬਰੀ ਅਤੇ ਖੁਸ਼ਹਾਲੀ ਦੇਣਾ ਸੀ । ਇਹ ਉਸਸੰਕਲਪ ਸੀ ਜਿਹੜਾ ਆਮ ਲੋਕਾਂ ਦੀ ਗਰੀਬੀ ਅਤੇ ਭੁਖਮਰੀ ਨੂੰ ਖਤਮ ਕਰਨ ਲਈ ਪ੍ਰਤੀਬੱਧ ਸੀ । ਪਰ ਅਜੋਕੇ ਭ੍ਰਿਸ਼ਟਾਚਾਰ ਦਾ ਮੁੱਖ ਕਾਰਨ ਭਗਤਸਿੰਘ ਦੀ ਸੋਚ ਨੂੰ ਨਾ ਅਪਨਾਉਣਾ ਸੀ ਜਿਸ ਵਿੱਚ ਉਹ ਚਾਹੁੰਦਾ ਸੀ ਕਿ ਬਸਤੀਵਾਦ ਦੌਰਾਨ ਵਿਕਸਤ ਹੋਏ ਕੇਂਦਰੀ ਅਫ਼ਸਰਸ਼ਾਹੀ ਢਾਚੇਂ ਵਿੱਚ ਬੁਨਿਆਦੀਤਬਦੀਲੀ ਲਿਆਦੀ ਜਾਵੇ । ਕਿਉਂਕਿ ਭਗਤ ਸਿੰਘ ਦੀ ਸੋਚ ਸੀ ਕਿ ਗੁਲਾਮ ਬੰਦਾ ਕਦੀ ਵੀ ਸੁਤੰਤਰ ਸੋਚ ਨਹੀ ਰੱਖਦਾ ਨਾ ਹੀ ਨਿਰਪੱਖ ਰਾਏ ਦੇ ਸਕਦਾਹੈ । ਕਹਾਣੀਕਾਰ ਲਾਲ ਸਿੰਘ ਨੇ ਕਿਹਾ ਕਿ ਭਗਤ ਸਿੰਘ ਦਾ ਕਿਰਦਾਰ ਵੱਖ ਵੱਖ ਵਿਚਾਰਧਾਰਾ ਲਿਖਣ ਵਾਲਿਆਂ ਨੇ ਭਗਤ ਸਿੰਘ ਨੂੰ ਇਤਿਹਾਸ ਦੇਗਵਾਹ ਬਨਾਉਣ ਲਈ ਬੜੀ ਤੋੜਿਆ ਮਰੋੜਿਆ ਹੁਣ ਜੇ ਅੱਜ ਕੋਈ ਭਗਤ ਸਿੰਘ ਦੀ ਗੱਲ ਕਰਦਾ ਦਾਂ ਪੁੱਛਣਾ ਪੈਂਦਾ ਕਿ ਕਿਹੜੇ ਭਗਤ ਸਿੰਘ ਦੀ ਗੱਲਕਰਦੇ ਹੋ । ਇਸ ਸਮੇਂ ਹੋਰਨਾਂ ਸਭਾ ਦੇ ਮੈਂਬਰਾਂ ਸਮੇਤ ਨਾਵਲਕਾਰ ਪ੍ਰੋ ਬਲਦੇਵ ਸਿੰਘ ਬੱਲੀ, ਨਾਵਲਕਾਰ ਸੁਰਿੰਦਰ ਸਿੰਘ ਨੇਕੀ, ਜਰਨੈਲ ਸਿੰਘ ਘੁੰਮਣ,ਦਿਲਪ੍ਰੀਤ ਸਿੰਘ ਕਾਹਲੋਂ, ਮਾਸਟਰ ਕਰਨੈਲ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ।