ਗੁਰਮੀਤ ਸਿੰਘ ਪਲਾਹੀ
- ਡਾ. ਅਲਗ ਸਿਰੋਪਾਓ ਅਤੇ ਸਾਈਟੇਸ਼ਨ ਦੇ ਕੇ ਸਨਮਾਨਤ
ਫਗਵਾੜਾ, 25 ਫਰਵਰੀ 2020 - ਪੰਜਾਬ ਲਿਟਰਰੀ ਫੋਰਮ,ਪੰਜਾਬੀ ਵਿਰਸਾ ਟਰਸਟ ਅਤੇ ਪਿੰਡ ਗੰਡਵਾਂ ਦੇ ਪਰਵਾਸੀ ਪੰਜਾਬੀਆਂ ਵਲੋਂ ਅੱਜ ਇਕ ਸਮਾਗਮ ਦੌਰਾਨ ਪ੍ਰਸਿਧ ਸਿਖ ਲੇਖਕ ਅਤੇ ਸਕਾਲਰ ਡਾ. ਸਰੂਪ ਸਿੰਘ ਅਲਗ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਪੰਜਾਬੀ ਵਿਚ ਲਿਖੀ ਪੁਸਤਕ ਦਾ ਅੰਗਰੇਜ਼ੀ ਐਡੀਸ਼ਨ ”ਗੁਰੂ ਨਾਨਕ- ਦਾ ਮਾਸਟਰ ਡਿਵਾਈਨ” ਲੋਕ ਅਰਪਣ ਕੀਤਾ ਗਿਆ।
ਇਹ ਸਮਾਗਮ ਪੁਸਤਕ ਦੇ ਯੂ.ਕੇ. ਵਿਚ ਵਸੇ ਐਨ.ਆਰ.ਆਈ ਸਪਾਂਸਰ ਦੰਪਤੀ ਸ. ਚਰਨਜੀਤ ਸਿੰਘ ਗੰਢਮ ਅਤੇ ਸਰਦਾਰਨੀ ਗੁਰਮੇਜ ਕੌਰ ਗੰਢਮ ਦੇ ਜਦੀ ਪਿੰਡ ਗੰਡਵਾਂ ਵਿਚਲੇ ਫਾਰਮ ਹਾਊਸ ਵਿਚ ਕੀਤਾ ਗਿਆ। ਇਸ ਵਿਚ ਇਲਾਕੇ ਦੇ ਮੁਹਤਬਰ ਸ਼ਾਮਲ ਹੋਏ।
ਇਸ ਕਿਤਾਬ ਦੀਆਂ 1000 ਕਾਪੀਆਂ ਛਾਪੀਆਂ ਗਈਆਂ ਹਨ ਜੋ ਪਾਠਕਾਂ ਵਿਚ ਮੁਫਤ ਵੰਡੀਆਂ ਜਾਣਗੀਆਂ।ਪੁਸਤਕ ਰਿਲੀਜ਼ ਸਮੇਂ ਕਈ ਕਾਪੀਆਂ ਫਰੀ ਵੰਡੀਆਂ ਵੀ ਗਈਆਂ।ਗੰਢਮ ਦੰਪਤੀ ਨੇ ਇਸ ਤੋਂ ਪਹਿਲਾਂ ਗੁਰੂੁ ਨਾਕਨ ਦੇਵ ਬਾਰੇ ਪੰਜਾਬੀ ਵਿਚ ਲਿਖੀ ਪੁਸਤਕ ਦੇ ਦੋ ਐਡੀਸ਼ਨ ਸਪਾਂਸਰ ਕੀਤੇ ਸਨ ਜੋ 550ਵੇਂ ਪ੍ਰਕਾਸ਼ ਪੁਰਬ ਮੌਕੇ ਅਤੇ ਬਾਦ ਵਿਚ ਸੰਗਤਾਂ ਵਿਚ ਮੁਫਤ ਵੰਡੇ ਗਏ।ਡਾ. ਅਲਗ ਨੇ ਇਹ ਕਿਤਾਬਾਂ ਡੇਰਾ ਬਾਬਾ ਨਾਨਕ ਵਾਲੇ ਪਾਸੇ ਭਾਰਤ-ਪਾਕਿਸਤਾਨ ਬਾਡਰ ਉਪਰ ਜਾ ਕੇ ਵੀ ਮੁਫਤ ਵੰਡੀਆਂ।
ਇਸ ਸਮੇਂ ਡਾ. ਸਰੂਪ ਸਿੰਘ ਅਲਗ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਜਸਬੀਰ ਕੌਰ ਅਲਗ ਨੂੰ ਫੋਰਮ ਅਤੇ ਟਰਸਟ ਦੇ ਪ੍ਰਧਾਨ ਪ੍ਰੋ. ਜਸਵੰਤ ਸਿਘੰ ਗੰਡਮ ਅਤੇ ਇੰਗਲੈਂਡ ਰਹਿੰਦੇ ਚਰਨਜੀਤ ਸਿੰਘ ਗੰਡਮ ਨੇ ਉਹਨਾ ਨੂੰ ਸਿਰੋਪਾਓ ਅਤੇ ਸਾਈਟੇਸ਼ਨ ਦੇ ਕੇ ਸਨਮਾਨਤ ਕੀਤਾ।
ਡਾ. ਸਰੂਪ ਸਿੰਘ ਅਲਗ ਨੇ ਇਸ ਮੌਕੇ ਦਸਿਆ ਕਿ ਉਹ ਹੁਣ ਤਕ 110 ਕਿਤਾਬਾਂ ਲਿਖ ਚੁਕੇ ਹਨ।ਸਿਖ ਧਰਮ,ਗੁਰੂਆਂ,ਸਿਖ ਇਤਿਹਾਸ ਬਾਰੇ ਇਹ ਕਿਤਾਬਾਂ ਪੰਜਾਬੀ,ਅੰਗਰੇਜ਼ੀ,ਹਿੰਦੀ,ਬੰਗਾਲੀ,ਗੁਜਰਾਤੀ,ਡਚ ਭਾਸ਼ਾਂਵਾਂ ਵਿਚ ਛਾਪੀਆਂ ਗਈਆਂ ਹਨ।
ਉਹਨਾਂ ਦੀ ਸ਼ਾਹਕਾਰ ਕਿਤਾਬ ‘ਹਰਿਮੰਦਰ ਦਰਸ਼ਨ” ਦੇ ਹੁਣ ਤਕ 215 ਐਡੀਸ਼ਨ ਛਪ ਚੁਕੇ ਹਨ।ਹੁਣ ਤਕ ਉਹ 50 ਲਖ ਕਿਤਾਬਾਂ ਮੁਫਤ ਵੰਡ ਚੁਕੇ ਹਨ!ਉਹਨਾਂ ਦੇ ਇਸ ਮਾਹਰਕੇ ਲਈ ਉਹਨਾਂ ਦਾ ਨਾਮ ਲਿਮਕਾ ਬੁਕ ਆਫ ਰਿਕਾਰਡਜ਼ ਵਿਚ ਵੀ ਦਰਜ ਹੋ ਚੁਕਾ ਹੈ।ਉਹਨਾਂ ਨੂੰ ਹੁਣ ਤੀਕ ਕੋਈ 60 ਪ੍ਰਾਂਤਕ,ਕੌਮੀ ਅਤੇ ਕੌਮਾਂਤਰੀ ਸਨਮਾਨ
ਮਿਲ ਚੁਕੇ ਹਨ।ਇਹਨਾਂ ਵਿਚ ਅਕਾਲ ਤਖਤ ਸਾਹਿਬ,ਪੰਜਾਬ ਸਰਕਾਰ ਅਤੇ ਬਦੇਸ਼ਾਂ ਦੀ ਸੰਗਤ ਵਲੋਂ ਮਿਲੇ ਸਨਮਾਨ ਸ਼ਾਮਲ ਹਨ।
‘ਅਲਗ ਸ਼ਬਦ ਯਗ ਇੰਟਰਨੈਸ਼ਨਲ ਚੈਰੀਟੇਬਲ ਟਰਸਟ’ ਦੇ ਚੇਅਰਮੈਨ ਡਾ. ਸਰੂਪ ਸਿੰਘ ਅਲਗ ਦਾ ਮਿਸ਼ਨ ‘ਸ਼ਬਦ’ ਅਤੇ ‘ਅਖਰ’ ਦੀ ਮਹਿਮਾ ਸਰਲ ਅਤੇ ਸੁੰਦਰ ਭਾਸ਼ਾ ਵਿਚ ਘਰ ਘਰ ਵਿਚ ਪਹੁੰਚਾਉਣਾ ਹੈ।
ਅਜ ਦੇ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਯੂ.ਕੇ ਦੀ ਗੰਢਮ ਦੰਪਤੀ ਤੋਂ ਇਲਾਵਾ ਫੋਰਮ ਅਤੇ ਟਰਸਟ ਦੇ ਪ੍ਰਧਾਨ ਪ੍ਰੋ.ਜਸਵੰਤ ਸਿੰਘ ਗੰਡਮ,ਪੰਚਾਇਤ ਮੇੈਂਬਰ ਕਸ਼ਮੀਰ ਕੌਰ,ਸਮਾਜ ਸੇਵਕ ਬਲਬੀਰ ਸਿੰਘ,ਅਮਰਜੀਤ ਸਿੰਘ,ਉਂਕਾਰ ਸਿੰਘ,ਕਰਮਜੀਤ ਸਿੰਘ,ਅਮਿਤ ਸਿੰਘ,ਠੇਕੇਦਾਰ ਸ਼ਿੰਦਰਪਾਲ,ਰਾਜ ਕੁਮਾਰ,ਸਿਮਰਨਜੀਤ ਕੌਰ,ਬਲਜੀਤ ਕੌਰ ਸ਼ਾਮਿਲ ਸਨ।