ਖੁੱਲ੍ਹੀ ਕਵਿਤਾ ਟੁੱਟੇ ਬਿੰਬ ਨੂੰ ਸੰਬੋਧਿਤ ਗਿਆਨਤਾਮਕ ਸਿਰਜਣਾ: ਅਰਤਿੰਦਰ ਸੰਧੂ
- ਨਾਦ ਪ੍ਰਗਾਸੁ ਵੱਲੋਂ ਸਿਰਜਣ ਪ੍ਰਕਿਿਰਆ ‘ਤੇ ਰੂਬਰੂ ਅਤੇ ਕਵੀ ਦਰਬਾਰ ਦਾ ਆਯੋਜਨ
ਅੰਮ੍ਰਿਤਸਰ, 9 ਫਰਵਰੀ 2023 - ਨਾਦ ਪ੍ਰਗਾਸੁ, ਸ੍ਰੀ ਅੰਮ੍ਰਿਤਸਰ ਵੱਲੋਂ ‘ਕਾਵਿ ਸਿਰਜਣ ਪ੍ਰਕਿਿਰਆ’ ਵਿਸ਼ੇ ਉੱਤੇ 7 ਫਰਵਰੀ 2023 ਨੂੰ ਦੂਜਾ ਮਹੀਨਾਵਾਰ ਪ੍ਰੋਗਰਾਮ ਅਤੇ ‘ਯੁਵਾ ਕਵੀ ਦਰਬਾਰ’ ਦਾ ਆਯੋਜਨ ਸੰਸਥਾ ਦੇ ਸੈਮੀਨਾਰ ਹਾਲ ਵਿੱਚ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪ੍ਰਸਿੱਧ ਕਵਿਤਰੀ ਅਰਤਿੰਦਰ ਸੰਧੂ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਵਿਿਦਆਰਥੀਆਂ ਨਾਲ ਆਪਣੀ ਕਾਵਿ ਸਿਰਜਣ ਪ੍ਰਕਿਿਰਆ ਦਾ ਅਨੁਭਵ ਸਾਂਝਾ ਕੀਤਾ।ਰਾਜਵੀਰ ਕੌਰ ਨੇ ਮੰਚ ਸੰਚਾਲਨ ਕਰਦਿਆਂ ਵੱਖ-ਵੱਖ ਵਿਿਦਅਕ ਅਦਾਰਿਆਂ ਤੋਂ ਆਏ ਵਿਿਦਆਰਥੀਆਂ ਅਤੇ ਉਭਰ ਰਹੇ ਕਵੀਆਂ ਨੂੰ ਜੀ ਆਇਆਂ ਆਖਿਆ।ਉਹਨਾਂ ਨਾਦ ਪ੍ਰਗਾਸੁ ਸੰਸਥਾ ਦੀਆਂ ਚਿੰਤਨ, ਸਾਹਿਤਕ ਅਤੇ ਅਕਾਦਮਿਕ ਗਤੀਵਿਧੀਆਂ ਬਾਰੇ ਦੱਸਦਿਆਂ ਕਿਹਾ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਵਿਿਦਆਰਥੀਆਂ ਨੂੰ ਕਵੀਆਂ ਦੇ ਰੂਬਰੂ ਕਰਦਿਆਂ ਸਾਹਿਤ ਅਤੇ ਚਿੰਤਨ ਨਾਲ ਜੋੜਨਾ ਹੈ।
ਅਰਤਿੰਦਰ ਸੰਧੂ ਨੇ ਆਪਣਾ ਅਨੁਭਵ ਸਾਂਝਾ ਕਰਦਿਆਂ ਕਿਹਾ ਕਿ ਮਨੁੱਖ ਦੀ ਆਪਣੇ ਮੂਲ ਤੱਕ ਪਹੁੰਚਣ ਦੀ ਯਾਤਰਾ ਕੁਦਰਤ ਦੀ ਬਾਰੀਕ ਸਮਝ ਰਾਹੀਂ ਹੀ ਸੰਭਵ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਕਲਾ ਸੰਪੂਰਨ ਨਹੀਂ ਹੁੰਦੀ, ਇਸ ਤਰ੍ਹਾਂ ਕਵਿਤਾ ਵੀ ਅਧੂਰੇਪਣ ਵਿਚ ਹੀ ਆਉਂਦੀ ਹੈ। ਇਹ ਕਵੀ ਦਾ ਕੰਮ ਹੈ ਕਿ ਉਹ ਕਿਸ ਤਰ੍ਹਾਂ ਆਪਣੀ ਬੌਧਿਕਤਾ ਰਾਹੀਂ ਆਪਣੇ ਕਾਵਿ ਦੇ ਅਧੂਰੇਪਣ ਨੂੰ ਰਚਨਾਤਮਕ ਬਣਾਂਉਦਾ ਹੈ। ਇਸ ਤਰ੍ਹਾਂ ਕਲਾਤਮਿਕਤਾ ਰਾਹੀਂ ਕਵਿਤਾ ਨੂੰ ਸੋਧਣਾ ਇਕ ਕਲਾ ਹੈ। ਉਨ੍ਹਾਂ ਸਾਇੰਸ ਰਾਹੀਂ ਮਨੁੱਖੀ ਜਗਿਆਸਾ ਨੂੰ ਪ੍ਰਫੁਲਿਤ ਕਰਨ ਦਾ ਸੁਝਾਅ ਦਿੰਦੇ ਹੋਏ ਜਗਿਆਸਾ ਨੂੰ ਰਚਨਾਤਮਕਤਾ ਨਾਲ ਜੋੜ ਕੇ ਕਾਵਿ ਸਿਰਜਣ ਵਿਚ ਸਹਾਈ ਅੰਗ ਵਜੋਂ ਮੰਨਿਆ। ਉਨ੍ਹਾਂ ਨੇ ਖੁੱਲ੍ਹੀ ਕਵਿਤਾ ਨੂੰ ਸਮਕਾਲੀ ਸਮੇਂ ਵਿਚ ਟੁੱਟੇ ਬਿੰਬ ਨੂੰ ਸੰਬੋਧਿਤ ਹੋਣ ਵਾਲੀ ਗਿਆਨਾਤਮਕ ਸਿਰਜਣਾ ਵਜੋਂ ਪ੍ਰਫੁਲਿਤ ਹੋਣ ਵਾਲੀ ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ ਕਵਿਤਾ ਵਿਚ ਪ੍ਰਤੀਰੋਧ ਦੀ ਭਾਸ਼ਾ ਅਕਾਵਿਕ ਨਹੀਂ ਹੋਣੀ ਚਾਹੀਦੀ ਇਸ ਤੋਂ ਉਲਟ ਇਹ ਸੁਹਜਾਤਮਕ ਹੋਣੀ ਚਾਹੀਦੀ ਹੈ।
ਇਸ ਮੌਕੇ ਕਵੀ ਦਰਬਾਰ ਵਿਚ ਵੱਖ-ਵੱਖ ਨੌਜਵਾਨ ਕਵੀਆਂ ਮਨਿੰਦਰ ਸਿੰਘ, ਉਮਰਵੀਰ ਸਿੰਘ (ਜੀ. ਐਨ. ਡੀ. ਯੂ.), ਸਾਹਿਲਪ੍ਰੀਤ ਸਿੰਘ (ਖਾਲਸਾ ਕਾਲਜ) , ਹਰਅਸੀਸ ਸਿੰਘ (ਖਾਲਸਾ ਕਾਲਜ), ਸਾਹਿਲਪ੍ਰੀਤ ਸਿੰਘ (ਜੀ. ਐਨ. ਡੀ. ਯੂ.), ਹਰਪ੍ਰੀਤ ਨਾਰਲੀ, ਮਨੀਪਾਲ ਮਸੀਹ, ਜਸਵਿੰਦਰ ਸਿੰਘ ( ਜੇ. ਐਮ. ਆਈ. ਨਵੀਂ ਦਿੱਲੀ) ਆਦਿ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। ਪ੍ਰੋ. ਜਗਦੀਸ਼ ਸਿੰਘ ਜੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਮੌਜੂਦਾ ਦੌਰ ਵਿਚ ਖੁੱਲ੍ਹੀ ਕਵਿਤਾ ਦਾ ਕਾਵਿ ਰੂਪ ਕਾਫੀ ਪ੍ਰਭਾਵਸ਼ਾਲੀ ਮੰਨਿਆ ਜਾ ਸਕਦਾ ਹੈ ਜਿਸ ਵਿੱਚ ਕੋਈ ਵੀ ਬਿੰਬ ਸਾਬਤ ਨਹੀਂ ਹੈ ਅਤੇ ਹਰ ਪਲ ਜੀਵਨ ਨਵੇਂ ਅਰਥ ਲੈ ਰਿਹਾ ਹੈ। ਸੋ ਖੁੱਲ੍ਹੀ ਕਵਿਤਾ ਇਸ ਤਰ੍ਹਾਂ ਦੇ ਟੁੱਟੇ ਬਿੰਬ ਨੂੰ ਨਵੇਂ ਗਿਆਨਾਤਮਕ ਪਾਸਾਰ ਵਿਚ ਲੈ ਜਾਣ ਦਾ ਰਾਹ ਹੈ। ਇਸ ਮੌਕੇ ਸੰਸਥਾ ਵੱਲੋਂ ਵਿਸ਼ੇਸ਼ ਪੁਸਤਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ।