ਚੰਡੀਗੜ੍ਹ, 25 ਫਰਵਰੀ 2019 - ਪੰਜਾਬ ਕਲਾ ਪ੍ਰੀਸ਼ਦ ਵੱਲੋਂ ਪੰਜਾਬ ਕਲਾ ਭਵਨ ਚੰਡੀਗੜ੍ਹ 'ਚ 26 ਫਰਵਰੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਜਸ਼ਨਾਂ ਨੂੰ ਸਮਰਪਿਤ 'ਰਬਾਬ ਉਤਸਵ' ਕੀਤਾ ਜਾ ਰਿਹਾ ਹੈ। ਕਲਾ ਪ੍ਰੀਸ਼ਦ ਦੇ ਚੇਅਰਪਰਸਨ ਡਾ. ਸੁਰਜੀਤ ਪਾਤਰ ਅਤੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ ਨੇ ਇਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਨਵਜੋਤ ਸਿੰਘ ਸਿੱਧੂ 26 ਫਰਵਰੀ ਨੂੰ ਸਵੇਰੇ 10 ਵਜੇ ਇਸ ਉਤਸਵ ਦਾ ਉਦਘਾਟਨ ਕਰਨਗੇ।
ਉੱਘੇ ਵਿਦਵਾਨ ਡਾ. ਹਰਪਾਲ ਸਿੰਘ ਪੰਨੂੰ ਰਬਾਬ ਦੇ ਇਤਿਹਾਸ ਬਾਰੇ ਜਾਣਕਾਰੀ ਦੇਣਗੇ ਜੰਮੂ ਕਸ਼ਮੀਰ ਤੋਂ ਉਘੇ ਰਬਾਬੀ ਜਿੰਨ੍ਹਾਂ 'ਚ ਉਸਤਾਦ ਅਬਦੁਲ ਮਜ਼ੀਦ ਸ਼ਾਹ, ਰਸ਼ੀਦ ਸ਼ਾਹ, ਮੁਹੰਮਦ ਮਕਬੂਲ, ਇਸ਼ਫਾਨ ਅਹਿਮਦ ਸ਼ਾਹ ਅਤੇ ਗੁਲਾਮ ਮੁਹੱਈਉਦੀਨ ਸ਼ਾਹ ਵੀ ਸ਼ਾਮਲ ਹੋਣਗੇ ਅਤੇ ਰਬਾਬੀ ਧੁਨਾਂ ਦੀ ਪੇਸ਼ਕਾਰੀ ਕਰਨਗੇ। ਭਾਈ ਬਲਦੀਪ ਸਿੰਘ ਦਾ ਰਬਾਬੀ ਸ਼ਬਦ ਗਾਇਨ ਵੀ ਹੋਵੇਗਾ। ਕਲਾ ਪ੍ਰੀਸ਼ਦ 'ਚ ਇਸ ਉਤਸਵ 'ਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।