ਅੰਬਰੀਸ਼ ਨੂੰ ਮਿਲੇਗਾ ਭੂਸ਼ਨ ਧਿਆਨਪੁਰੀ ਯਾਦਗਾਰੀ ਵਾਰਤਕ ਅਵਾਰਡ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 27 ਮਈ 2023: ਸੁਰ ਸਾਂਝ ਕਲਾ ਮੰਚ ਖਰੜ ਵੱਲੋਂ "ਭੂਸ਼ਨ ਧਿਆਨਪੁਰੀ ਯਾਦਗਾਰੀ ਵਾਰਤਕ ਅਵਾਰਡ" ਸ਼ੁਰੂ ਕੀਤਾ ਜਾ ਰਿਹਾ ਹੈ। ਪਹਿਲਾ ਪੁਰਸਕਾਰ ਉੱਘੇ ਲੇਖਕ ਡਾ.ਅੰਬਰੀਸ਼ ਨੂੰ ਦਿੱਤਾ ਜਾ ਰਿਹਾ। ਸੰਸਥਾ ਦੇ ਪ੍ਰਧਾਨ ਸੁਰਜੀਤ ਸੁਮਨ , ਜਨਰਲ ਸਕੱਤਰ ਜਗਦੀਪ ਸਿੱਧੂ ਤੇ ਚੋਣ ਕਮੇਟੀ ਪ੍ਰਧਾਨ ਬਲੀਜੀਤ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ " ਪੁਰਸਕਾਰ ਦਾ ਮਿਆਰ ਕਾਇਮ ਰੱਖਿਆ ਜਾਏਗਾ; ਬਕਾਇਦਾ ਕਮੇਟੀ ਇਸ ਪੁਰਸਕਾਰ ਦੀ ਚੋਣ ਕਰੇਗੀ ; ਇਸ ਵਿਚ 21 ਹਜ਼ਾਰ ਰੁਪਏ ਸਨਮਾਨ ਪੱਤਰ ਤੇ ਸਨਮਾਨ ਚਿੰਨ੍ਹ ਦਿੱਤਾ ਜਾਵੇਗਾ। ਇਸ ਇਨਾਮ ਤੋਂ ਸ਼ੁਰੂ ਹੋ ਕੇ ਇਹ ਸਿਲਸਿਲਾ ਹੋਰ ਇਨਾਮਾਂ, ਵਿਧਾਵਾਂ ਤਕ ਫੈਲੇਗਾ। ਉਹਨਾਂ ਅੱਗੇ ਕਿਹਾ ਕਿ " ਡਾ.ਅੰਬਰੀਸ਼ ਨੇ ਗੌਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐਮ.ਬੀ.ਬੀ.ਐਸ ,ਐਮ.ਡੀ.ਦੀਆਂ ਡਿਗਰੀਆਂ ਹਾਸਲ ਕੀਤੀਆਂ,ਇਸੇ ਕਾਲਜ ਤੋਂ ਫੇਰ ਪ੍ਰੋਫੈਸਰ,ਮੁਖੀ ਪੀਡਿਆਟ੍ਰਿਕਸ ਵਿਭਾਗ ਤੇ ਬਾਅਦ ਵਿਚ ਪ੍ਰਿੰਸੀਪਲ ਵਜੋਂ ਸੇਵਾ ਮੁਕਤ ਹੋਏ। ਉਹਨਾਂ ਦੇ ਛੇ ਕਾਵਿ ਸੰਗ੍ਰਹਿ ਤੇ ਇਕ ਸਫ਼ਰਨਾਮਾ ਛਪ ਚੁੱਕਾ ਹੈ। ਕਵਿਤਾਵਾਂ ਅੰਗਰੇਜ਼ੀ,ਹਿੰਦੀ,ਮਲਿਆਲਮ, 'ਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋ ਚੁੱਕੀਆਂ ਨੇ। ਨਿੰਬੰਧਾਂ ਦੀ ਕਿਤਾਬ 'ਘਾੜਤਾ' ਛਪਾਈ ਅਧੀਨ ਹੈ। ਇਹਨਾਂ ਦੇ ਸੈਂਕੜੇ ਲੇਖ ਪੰਜਾਬੀ ਟ੍ਰਿਬਿਊਨ, ਫਿਲਹਾਲ,ਸੰਖ,ਹੁਣ , ਆਦਿ ਅਖ਼ਬਾਰਾਂ, ਰਸਾਲਿਆਂ ਵਿਚ ਛਪ ਚੁੱਕੇ ਨੇ। ਇਹ ਪੁਰਸਕਾਰ ਜੁਲਾਈ ਮਹੀਨੇ ਵਿਚ ਇਕ ਸਮਾਗਮ ਦੌਰਾਨ ਪ੍ਰਦਾਨ ਕੀਤਾ ਜਾਵੇਗਾ।"