ਡਾ.ਨਸੀਰ ਅਖ਼ਤਰ ਦੁਆਰਾ ਲਿਖੀ ਕਿਤਾਬ ‘ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕੌੜਾ ਸੱਚ ਅਤੇ ਮੁਸਲਮਾਨ' ਕੀਤੀ ਰਲੀਜ਼
- ਸਾਈਂ ਮੀਆਂ ਮੀਰ ਤੋਂ ਲੈ ਕੇ ਨਬੀ ਖਾਨ ਗਨੀ ਖਾਨ ਪੀਰ ਬੁੱਧੂ ਸ਼ਾਹ ਅਤੇ ਨਵਾਬ ਮਲੇਰਕੋਟਲਾ ਦੇ ਇਤਿਹਾਸਕ ਰੋਲ ਨੂੰ ਭੁਲਾਇਆ ਨਹੀਂ ਜਾ ਸਕਦਾ--ਜਥੇਦਾਰ ਹਰਪ੍ਰੀਤ ਸਿੰਘ
- ਹਕੂਮਤ ਕਾਇਮ ਰੱਖਣ ਲਈ ਹਾਕਮਾ ਵੱਲੋਂ ਹਮੇਸ਼ਾਂ ਕਈ ਢੰਗ ਤਰੀਕੇ ਅਪਣਾਏ ਜਾਂਦੇ ਹਨ--ਡਾ ਨਸੀਮ ਅਖ਼ਤਰ
- ਮੁਗਲ ਹਾਕਮਾਂ ਦੀਆਂ ਵਧੀਕੀਆਂ ਨੂੰ ਇਸਲਾਮ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ ਕਿਉਂਕਿ ਉਹ ਹੀ ਇਸਲਾਮ ਨਹੀਂ ਭਲਕੇ ਇਸਲਾਮ ਤਾਂ ਹਜ਼ਰਤ ਮੁਹੰਮਦ ਸਾਹਿਬ ਦਾ ਤਰੀਕਾ ਅਤੇ ਜ਼ਿੰਦਗੀ
ਮੁਹੰਮਦ ਇਸਮਾਈਲ ਏਸ਼ੀਆ
ਅੰਮ੍ਰਿਤਸਰ /ਮਾਲੇਰਕੋਟਲਾ , 25 ਅਕਤੂਬਰ 2022 : ਮਲੇਰਕੋਟਲਾ ਤੋਂ ਆਏ ਮੁਸਲਿਮ ਭਾਈਚਾਰੇ ਨਾਲ ਸੰਬਧਤ ਇਕ ਵਫ਼ਦ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਸਿੱਖ ਮੁਸਲਿਮ ਭਾਈਚਾਰੇ ਬਾਰੇ ਡੂੰਘੀਆਂ ਵਿਚਾਰਾਂ ਕੀਤੀਆਂ। ਇਸ ਮੌਕੇ ਜਥੇਦਾਰ ਨੇ ਨਸੀਰ ਅਖ਼ਤਰ ਦੁਆਰਾ ਲਿਖੀ ਕਿਤਾਬ “ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕੌੜਾ ਸੱਚ ਅਤੇ ਮੁਸਲਮਾਨ' ਵੀ ਰਲੀਜ ਕੀਤੀ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਤਾਬ ਦੇ ਲੇਖਕ ਡਾ.ਨਸੀਰ ਨੇ ਦੱਸਿਆ ਕਿ ਉਹ ਸਿੱਖ ਮੁਸਲਿਮ ਸਾਂਝਾਂ ਨਾਮਕ ਪ੍ਰੋਗਰਾਮ ਦੇ ਤਹਿਤ ਸਿੱਖ ਮੁਸਲਿਮ ਏਕਤਾ ਤੇ ਕੰਮ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਮਨੁੱਖੀ ਇਤਿਹਾਸ ਗਵਾਹ ਹੈ ਕਿ ਹਾਕਮ ਦਾ ਕੋਈ ਧਰਮ ਨਹੀਂ ਹੁੰਦਾ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ ਸਿਆਸਤ ਜ਼ਿਆਦਾਤਰ ਸਿੱਖ ਮੁੱਖ ਮੰਤਰੀ ਰਹੇ ਜਿਸ ਦੇ ਬਾਵਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸਭ ਤੋਂ ਵੱਧ ਪੰਜਾਬ ਵਿੱਚ ਵਾਪਰੀਆਂ ਹਨ । ਮੁਗਲ ਹਾਕਮਾਂ ਦੀਆਂ ਵਧੀਕੀਆਂ ਨੂੰ ਇਸਲਾਮ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ ਕਿਉਂਕਿ ਉਹ ਹੀ ਇਸਲਾਮ ਨਹੀਂ ਭਲਕੇ ਇਸਲਾਮ ਤਾਂ ਹਜ਼ਰਤ ਮੁਹੰਮਦ ਸਾਹਿਬ ਦਾ ਤਰੀਕਾ ਅਤੇ ਜ਼ਿੰਦਗੀ ਹੈ ।
ਡਾ ਨਸੀਰ ਅਖ਼ਤਰ ਨੇ ਕਿਹਾ ਕਿ ਅੰਗਰੇਜ਼ਾਂ ਨੇ ਭਾਰਤ ਤੇ ਰਾਜ ਕਰਨ ਲਈ ਇੱਥੇ ਵਸ ਰਹੀਆਂ ਕੌਮਾਂ ਦੇ ਇਤਿਹਾਸ ਨਾਲ ਛੇੜਛਾੜ ਕੀਤੀ ਅੰਗਰੇਜ਼ਾਂ ਨੇ ਸਿੱਖ ਇਤਿਹਾਸ ਵਿੱਚ ਕਈ ਗ਼ਲਤ ਸਾਖੀਆਂ ਰਲਾ ਦਿੱਤੀਆਂ ਜਿਸ ਕਾਰਨ ਦੋਵਾਂ ਭਾਈਚਾਰਿਆਂ ਵਿੱਚ ਦੂਰੀਆਂ ਵਧੀਆਂ ਜਿਸ ਨੂੰ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਘਟਾਉਣ ਲਈ ਕੋਸ਼ਿਸ਼ਾਂ ਕੀਤੀਅਾਂ ਜਾ ਰਹੀਅਾਂ ਹਨ ।
ਇਸ ਮੌਕੇ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਤਾਬ ਦੇ ਲਿਖਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਸਾਥੀ ਭਾਈ ਮਰਦਾਨਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੇ ਹਾਅ ਦਾ ਨਾਅਰਾ ਮਾਰਨ ਵਾਲੇ ਸਾਈਂ ਮੀਆਂ ਮੀਰ ਤੋਂ ਲੈ ਕੇ ਨਬੀ ਖਾਨ ਗਨੀ ਖਾਨ ਪੀਰ ਬੁੱਧੂ ਸ਼ਾਹ ਅਤੇ ਨਵਾਬ ਮਲੇਰਕੋਟਲਾ ਦੇ ਇਤਿਹਾਸਕ ਰੋਲ ਨੂੰ ਭੁਲਾਇਆ ਨਹੀਂ ਜਾ ਸਕਦਾ । ਉਨ੍ਹਾਂ ਕਿਹਾ ਕਿ ਸਿੱਖ ਰਾਜ ਦੌਰਾਨ ਫ਼ਕੀਰ ਅਜ਼ੀਜ਼ੁਦੀਨ ਦੇ ਕੀਤੇ ਇਤਿਹਾਸਕ ਕਾਰਜਾਂ ਨੂੰ ਪੜ੍ਹ ਕੇ ਸਾਂਝ ਦਾ ਪਤਾ ਲੱਗਦਾ ਹੈ ਕਿ ਇਨ੍ਹਾਂ ਕੌਮਾਂ ਦੀ ਆਪਸੀ ਸਾਂਝ ਕਿੱਥੋਂ ਤਕ ਰਹੀ ਹੈ ।