53 ਸਾਲ ਪੁਰਾਣੀ ਇੱਕ ਇਤਿਹਾਸਕ ਤਸਵੀਰ -ਸ਼ਹੀਦ ਭਗਤ ਸਿੰਘ ਦੀ ਭੈਣ , ਉਨ੍ਹਾਂ ਦਾ ਭਾਣਜਾ ਜਗਮੋਹਨ ਸਿੰਘ , ਬਰਜਿੰਦਰ ਸਿੰਘ ਹਮਦਰਦ ਤੇ ਨਾਮੀ advocate R S Cheema ਵੀ ਸ਼ਾਮਲ ਪੇਸ਼ਕਸ਼: ਗੁਰਭਜਨ ਗਿੱਲ
ਇਹ ਤਸਵੀਰ ਮਾਰਚ 1969 ਦੀ ਹੈ ਜਦ ਸ਼ਹੀਦ ਭਗਤ ਸਿੰਘ ਦੇ ਮਾਤਾ ਵਿਦਿਆਵਤੀ ਜੀ ਜਲੰਧਰ ਦੇ ਸਿਵਿਲ ਹਸਪਤਾਲ ਵਿੱਚ ਦਾਖ਼ਲ ਸਨ। ਮੈਨੂੰ ਯਾਦ ਹੈ ਇਹ ਕਿਉਂਕ ਦਸਵੀਂ ਦੇ ਪੇਪਰ ਦੇ ਕੇ ਵੱਡੇ ਭੈਣ ਜੀ ਮਨਜੀਤ ਕੌਰ ਵੜੈਚ ਨਾਲ ਕਰਨਾਲ ਜਾਣਾ ਸੀ। ਉਨ੍ਹਾਂ ਦੀ ਰਾਵਰ (ਕਰਨਾਲ)ਕਣਕ ਵਢਾਉਣ ਤੇ ਸਾਂਭਣ ਵੇਚਣ ਲਈ।
ਮੇਰੇ ਵੱਡੇ ਭਾ ਜੀ ਜਸਵੰਤ ਨਾਲ ਜਾ ਕੇ ਜਲੰਧਰ ਵਿੱਚ ਬੇਬੇ ਜੀ ਦੀ ਸਿਹਤ ਦਾ ਵੀ ਪਤਾ ਕਰਨਾ ਸੀ ਤੇ ਦਰਸ਼ਨ ਵੀ। ਤਸਵੀਰ ਵਿੱਚ ਸ਼ਹੀਦ ਭਗਤ ਸਿੰਘ ਜੀ ਦੇ ਭਣੇਵੇਂ ਪ੍ਰੋਃ ਜਗਮੋਹਨ ਸਿੰਘ ਖੱਬਿਉਂ ਪਹਿਲੇ ਹਨ ਤੇ ਵਿਚਕਾਰ ਸਃ ਬਰਜਿੰਦਰ ਸਿੰਘ ਹਮਦਰਦ। ਨਾਲ ਹਨ ਅੱਜ ਦੇ ਪ੍ਰਮੁੱਖ ਵਕੀਲ ਸਃ ਰ ਸ ਚੀਮਾ। ਏਸੇ ਪਾਸੇ ਕੁਰਸੀ ਤੇ ਜੇਲ੍ਹ ਚ 63 ਦਿਨ ਦੀ ਭੁੱਖ ਹੜਤਾਲ ਰੱਖ ਕੇ ਸ਼ਹੀਦ ਹੋਏ ਸ਼ਹੀਦ ਜਤਿਨ ਦਾਸ ਦੇ ਨਿੱਕੇ ਭਰਾਤਾ ਤੇ ਦੇਸ਼ ਭਗਤ ਕਿਰਨ ਦਾਦਾ।
ਬੇਬੀ ਜੀ ਵਿਦਿਆਵਤੀ ਦੇ ਨਾਲ ਭੈਣ ਜੀ ਰਾਜ ਵੜੈਚ, ਅੱਗੇ ਜੂੜੇ ਵਾਲਾ ਮੇਰਾ ਭਣੇਵਾਂ ਨਵਜੋਤ ਸਿੰਘ ਹੈ।
ਸੱਜੇ ਪਾਸੇ ਮੇਰੀ ਭਾਣਜੀ ਜੌਏ ਕਿਰਤ,ਮੇਰੇ ਭੈਣ ਜੀ ਮਨਜੀਤ ਵੜੈਚ ਤੇ ਪਿੱਛੇ ਸ਼ਹੀਦ ਭਗਤ ਸਿੰਘ ਦੀ ਨਿੱਕੀ ਭੈਣ ਬਾਬੀ ਅਮਰ ਕੌਰ, ਤੇ ਭਾ ਜੀ ਪ੍ਰਿੰਃ ਜਸਵੰਤ ਸਿੰਘ ਗਿੱਲ ਬੈਠੇ ਹਨ। ਸੱਜਾ ਪਾਸੇ ਮੈਂ ਖੜ੍ਹਾ ਹਾਂ।