ਛੇਵਾਂ ਦਰਿਆ...
ਸਿਰ ਚੜਕੇ ਅੱਜ ਬੋਲਦਾ ਏੇੇ,
ਬਦਲ ਦਿੱਤੀ ਸੋਨ ਸਵੇਰ ਇਸਨੇ।
ਵੱਡੇ ਰਾਠ ਵੀ ਝੁੱਕ ਗਏ ਸਾਂਹਵੇ ਇਹਦੇ,
ਪਾ ਦਿੱਤਾ ਹੈ ਅੱਜ ਹਨੇਰ ਇਸਨੇ।
ਛੇਵਾਂ ਦਰਿਆ ਨਾਮ ਧਰਾਇਆ ਇਸਦਾ,
ਜਵਾਨੀ ਪੰਜਾਬ ਦੀ ਲੈ ਜੋ ਵਹਿ ਰਿਹਾ ਏ।
ਗਹਿਰਾ ਰਕੀਬ ਬਣ ਨਸ਼ਾ ਬੈਠਾ,
ਵਾਰ ਇਸਦਾ ਅੱਜ ਗੱਭਰੂ ਸਹਿ ਰਿਹਾ ਏ।
ਰੌਣਕ ਚਿਹਰੇ ਤੋਂ ਹੁਣ ਉਡੰਤ ਹੋ ਗਈ,
ਨਸ਼ਾ ਹੱਠਾਂ 'ਚ ਹੁਣ ਕਯਾਮ ਕਰਦਾ।
ਸ਼ੋਖ ਰੰਗਾਂ 'ਚ ਸਿਆਹ ਰੰਗ ਆਣ ਮਿਲਿਆ,
ਇੱਥੇ ਆਣ ਕੇ ਮੇਰਾ ਦੇਸ ਹਰਦਾ।
ਖੁਸ਼ਗਵਾਰ ਮਾਹੌਲ ਬਣ ਨਰਕ ਗਿਆ,
ਤੇ ਕਈ ਘਰ ਵੀ ਉੱਜੜਜੇ ਵੇਖੇ ਨੇ।
ਜਵਾਨ ਪੁੱਤ ਦੇ,ਬੁੱਢੇ ਮਾਪਿਆ ਨੇ,
ਕੋਲੇ ਬਹਿ ਕੇ ਸਿਵੇ ਵੀ ਸੇਕੇ ਨੇ।
ਧੂੰਆਂ ਨਸ਼ੇ ਦਾ,ਹਵਾ 'ਚ ਆਣ ਰਲਿਆ,
ਅੱਖਾਂ ਪੰਜਾਬ ਦੀਆਂ 'ਚ ਜੋ ਪੈ ਰਿਹਾ ਏ।
ਜੇ ਕੋਈ ਰੋਕ ਸਕਦਾ ਤਾਂ ਉੱਡਣੋ ਰੋਕ ਲਵੇ,
"ਪਰਮ" ਹਿੱਕ ਤਾਣ ਕੇ ਅੱਜ ਓ ਕਹਿ ਰਿਹਾ ਏ।
ਪਰਮ ਰੰਧਾਵਾ
ਪਿੰਡ-ਨਠਵਾਲ
8729093928