ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਗਰੁੱਪ ਦੀ ਮੋਗਾ ਇਕਾਈ ਦੀ ਇਕੱਤਰਤਾ
ਕੈਨੇਡਾ ਤੋਂ ਦਵਿੰਦਰ ਸਿੰਘ ਘਟੌੜਾ ਤੇ ਗੁਰਮੇਲ ਸਿੰਘ ਘਟੌੜਾ ਹੋਏ ਸਾਮਲ
ਪੰਜਾਬੀ ਸਭਿਆਚਾਰ ਤੇ ਪੰਜਾਬੀ ਬੋਲੀ ਨੂੰ ਬਚਾਉਣ ਲਈ ਹੋਕਾ
ਗਿਆਨ ਸਿੰਘ
ਮੋਗਾ, 17 ਦਸੰਬਰ, 2019 : ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਗਰੁੱਪ ਦੀ ਮੋਗਾ ਇਕਾਈ ਦੀ ਇਕੱਤਰਤਾ ਦੁਸਾਂਝ ਰੋਡ ‘ਤੇ ਦਫ਼ਤਰ ਵਿਚ ਜਸਵਿੰਦਰ ਸਿੰਘ ਸਰਾਵਾਂ ਦੇ ਯਤਨਾਂ ਸਦਕਾ ਹੋਈ। ਇਸ ਮੀਟਿੰਗ ਵਿਚ ਕੈਨੇਡਾ ਤੋਂ ਵਿਸ਼ੇਸ ਤੌਰ ‘ਤੇ ਪਹੁੰਚੇ ਦਵਿੰਦਰ ਸਿੰਘ ਘਟੌੜਾ ਸਾਮਿਲ ਹੋਕੇ ਵਿਚਾਰ ਸਾਂਝੇ ਕਰਦਿਆਂ ‘ਪੰਜਾਬੀ ਸਭਿਆਚਾਰ ਤੇ ਪੰਜਾਬੀ ਬੋਲ’ ਨੂੰ ਬਚਾਉਣ ਲਈ ਵਿਸ਼ੇਸ ਤੌਰ ‘ਤੇ ਪ੍ਰੇਰਨਾ ਕੀਤੀ। ਉਨ੍ਹਾਂ ਕਿਹਾ ਕਿਹਾ ਉਹ ਵਿਦੇਸ਼ ਵਿਚ ਯਤਨ ਕਰ ਰਹੇ ਹਨ ਕਿ ਸਾਡਾ ਸਭਿਆਚਾਰ ਤੇ ਮਾਂ ਬੋਲੀ ਪੰਜਾਬੀ ਭਾਸ਼ਾ ਪ੍ਰਫੁੱਲਤ ਹੋਵੇ। ਉਨ੍ਹਾਂ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਦੇ ਵਿਕਾਸ-ਵਿਗਾਸ ਲਈ ਭਵਿੱਖ ਲਈ ਤਿਆਰ ਕੀਤੀਆਂ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿਚ ਪੰਜਾਬੀ ਭਾਸ਼ਾ ਦੇ ਡਿੱਗ ਰਹੇ ਮਿਆਰ ਬਾਰੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੇ ਹਨ। ਉਨ੍ਹਾਂ ਦਾ ਵੱਖ ਵੱਖ ਸ਼ਹਿਰਾਂ ਵਿਚ ਮੀਟਿੰਗਾਂ ਕਰਨ ਦਾ ਪ੍ਰੋਗਰਾਮ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਵਿਸ਼ਵ ਪੰਜਾਬੀ ਕਾਨਫਰੰਸਾ ਕਰਵਾਉਣ ਦਾ ਮੰਤਵ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨਾ ਹੈ।ਕੈਨੇਡੀਅਨ ਗੁਰਮੇਲ ਸਿੰਘ ਘਟੌੜਾ ਨੇ ਵੀ ਪੰਜਾਬੀ ਦੇ ਪ੍ਰਸ਼ਾਰ ਸਬੰਧੀ ਵਿਚਾਰ ਪੇਸ਼ ਕੀਤੇ।
ਇਸ ਮੌਕੇ ਵਿਚਾਰ ਵਟਾਂਦਰੇ ਵਿਚ ਡਾ ਸੁਰਜੀਤ ਸਿੰਘ ਦੌਧਰ, ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਕਰਨਲ ਬਾਬੂ ਸਿੰਘ,ਸ ਸੁਖਵਿੰਦਰ ਸਿੰਘ ਆਜ਼ਾਦ ਨੇ ਹਿੱਸਾ ਲੈਂਦਿਆਂ ਪੰਜਾਬ ਵਿਚ ਪੰਜਾਬੀ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਦੱਸਿਆ। ਜਸਵਿੰਦਰ ਸਿਘ ਸਰਾਂਵਾਂ ਨੇ ਦੱਸਿਆ ਕਿ ਬੀਤੇ ਇੱਕ ਸਾਲ ਦੌਰਾਨ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਗਰੁੱਪ ਵਲੋਂ ਵੱਖ ਵੱਖ ਸਕੂਲਾਂ ਤੇ ਹੋਰ ਸੰਸਥਾਵਾਂ ਵਿਚ ਜਾਗਰੂਕਤਾ ਕੈਂਪ ਵੀ ਲਗਾਏ ਤੇ ਸਮੇਂ ਸਮੇਂ ਸਰਕਾਰ ਨੂੰ ਮੈਮੋਰੰਡਮ ਦਿੱਤੇ । ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਪੰਜਾਬੀ ਨੂੰ ਲਾਗੂ ਕਰਨ ਸਬੰਧੀ ਕਾਰਵਾਈ ਆਰੰਭ ਦਿੱਤੀ ਗਈ ਹੈ। ਹਰਪਾਲ ਸਿੰਘ ਬਰਾੜ, ਸੁਖਦੇਵ ਸਿੰਘ ਸਾਬਕਾ ਡੀ ਐਸ ਪੀ, ਨੇ ਹਿੱਸਾ ਲਿਆ। ਮੀਟਿੰਗ ਵਿਚ ਦੇਸ਼ ਤੇ ਵਿਦੇਸ਼ਾਂ ਵਿਚ ਪੰਜਾਬੀ ਭਾਸ਼ਾ ਦੀ ਤੁਲਨਾਤਮਕ ਵੇਰਵਿਆਂ ਤੇ ਵਿਚਾਰ ਕੀਤਾ ਗਿਆ। ਇਸ ਮੌਕੇ ਕਰਨਲ (ਰਿਟਾ) ਬਾਬੂ ਸਿੰਘ ਨੇ ਗਜ਼ਲਾਂ ਪੇਸ ਕੀਤੀਆਂ। ਅੰਤ ਵਿਚ ਸ ਜਸਵਿੰਦਰ ਸਿਘ ਸਰਾਂਵਾਂ ਨੇ ਮੀਟਿੰਗ 'ਚ ਭਾਗ ਲੈਣ ਵਾਲੇ ਧੰਨਵਾਦ ਕੀਤਾ।
ਕੈਪਸਨ
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਗਰੁੱਪ ਦੀ ਮੋਗਾ ਇਕਾਈ ਮੀਟਿੰਗ ਵਿਚ ਸ਼ਾਮਿਲ ਮੈਂਬਰ।