← ਪਿਛੇ ਪਰਤੋ
ਇਸ ਸਾਲ ਕੁੱਲ ਪੰਜ ਵਧਾਈ ਕਾਰਡ ਮਿਲੇ ਹਨ। ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੋਪੜ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਦਾ ਸਭ ਤੋਂ ਪਹਿਲਾ ਸੀ। 31 ਦਸੰਬਰ ਨੂੰ ਹੀ ਮਿਲ ਗਿਆ ਸੀ। ਫਿਰ ਦੋ ਕਾਰਡ ਗੁੱਜਰਖਾਨ ਗੁਰੂ ਨਾਨਕ ਖਾਲਸਾ ਕਾਲਿਜ ਮਾਡਲ ਟਾਊਨ ਲੁਧਿਆਣਾ ਤੋਂ ਪ੍ਰਿੰਸੀਪਲ ਸਾਹਿਬਾ ਡਾ: ਘੁੰਮਣ ਤੇ ਪ੍ਰਬੰਧਕ ਕਮੇਟੀ ਦੇ ਸਕੱਤਰ ਇੰਜ ਗੁਰਵਿੰਦਰ ਸਿੰਘ ਸਰਨਾ ਵੱਲੋਂ ਪੁੱਜਾ। ਤਿੰਨੇ ਕਾਰਡ ਮੌਲਿਕ ਬਿਰਤੀ ਵਾਲੇ ਸਨ। ਪਹਿਲਾ ਕਾਰਡ ਵਾਤਾਵਰਣ ਬਾਰੇ ਸੀ। ਰਘਬੀਰ ਸਿੰਘ ਟੇਰਕੀਆਣਾ ਦਾ ਸਾਲਨਾਮਾ ਕਾਰਡ ਕਾਵਿ ਵਿਅੰਗ ਨਾਲ ਓਤਪੋਤ ਸੀ। ਕਮਾਲ ਦਾ ਡੰਗ ਸੀ। ਚੰਡੀਗੜ੍ਹੋਂ ਪਰਤ ਕੇ ਘਰ ਪਹੁੰਚਦਿਆਂ ਹੀ ਹੁਣ ਜਪਾਨ ਤੋਂ ਪਰਮਿੰਦਰ ਸੋਢੀ ਨੇ ਸ਼ੁਭ ਚਿੰਤਨ ਕੀਤਾ ਹੈ। ਪਰਮਿੰਦਰ ਦੀ ਸੁੰਦਰ ਲਿਖਾਈ ਕਮਾਲ ਹੈ। ਕਰੀਨੇ ਚ ਪਰੁੱਚੇ ਮੋਤੀ। ਚੰਗਾ ਕਰੇ ਤਾਂ ਬੀਬਾ ਵੀਰ ਕਵਿਤਾ ਦੀ ਅਗਲੀ ਕਿਤਾਬ ਹੱਥੀਂ ਲਿਖ ਕੇ ਪ੍ਰਕਾਸ਼ਿਤ ਕਰਾਵੇ। ਫੌਂਟ ਕੀ ਮੁਕਾਬਲਾ ਕਰੂ ਮੇਰੇ ਵੀਰ ਦਾ। ਮੇਰੀ ਅਰਦਾਸ ਹੈ ਕਿ ਸਰਬੱਤ ਦਾ ਭਲਾ ਮੰਗਣ ਵਾਲੇ ਪਰਮਿੰਦਰ ਪਰਿਵਾਰ ਦੀਆਂ ਝੋਲੀਆਂ ਵੀ ਰਹਿਮਤਾਂ ਨਾਲ ਭਰਨ। ਜਪਾਨੋਂ ਆਇਆ ਗੌਤਮ ਬੁੱਧ ਵਾਲਾ ਸੋਹਣਾ ਕਾਰਡ ਹਰ ਵਾਰ ਵਾਂਗ ਸਾਂਭ ਲਿਆ ਹੈ। ਗੁਰਭਜਨ ਗਿੱਲ 9.1.2018
Total Responses : 267