ਦਿਲਜੀਤ ਸਿੰਘ ਬੇਦੀ ਦੀ ਕਿਤਾਬ ਬਾਬਾ ਬਿਨੋਦ ਸਿੰਘ ਸੰਗਤ ਅਰਪਣ
ਤਲਵੰਡੀ ਸਾਬੋ:- 10 ਮਈ ( ) ਬੁੱਢਾ ਦਲ ਦੇ ਮੁਖੀ ਰਹੇ ਸਿੰਘ ਸਾਹਿਬ ਜਥੇਦਾਰ ਬਾਬਾ ਚੇਤ ਸਿੰਘ, ਬਾਬਾ ਸੰਤਾ ਸਿੰਘ ਦੀ ਸਲਾਨਾ ਬਰਸੀ ਮੌਕੇ ਦਸਮ ਪਾਤਸ਼ਾਹ ਵੱਲੋਂ ਖਾਲਸਾ ਪੰਥ ਦੇ ਥਾਪੇ ਪਹਿਲੇ ਜਥੇਦਾਰ ਬਾਬਾ ਬਿਨੋਦ ਸਿੰਘ ਦਾ ਜੀਵਨ ਬਿਰਤਾਂਤ ਕਿਤਾਬ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ. ਸੁਲਤਾਨ ਸਿੰਘ, ਸੰਤ ਬਲਜੀਤ ਸਿੰਘ ਦਾਦੂਵਾਲ, ਬਾਬਾ ਨਾਗਰ ਸਿੰਘ ਹਰੀਆਂ ਵੇਲਾਂ, ਸੰਤ ਜੀਤ ਸਿੰਘ ਨਿਰਮਲ ਕੁਟੀਆਂ ਜੋਹਲਾਂ, ਬਾਬਾ ਗੁਰਮੇਲ ਸਿੰਘ ਕਨੇਡਾ ਨੇ ਗੁਰਦੁਆਰਾ ਬੁੱਢਾ ਦਲ ਦੇ ਮੁੱਖ ਅਸਥਾਨ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾ: ਦਸਵੀਂ, ਯਾਦਗਾਰ ਬਾਬਾ ਦੀਪ ਸਿੰਘ ਵਿਖੇ ਸਾਂਝੇ ਤੌਰ ਤੇ ਸੰਗਤ ਅਰਪਣ ਕੀਤੀ।
ਇਸ ਸਮੇਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਬੁੱਢਾ ਦਲ ਵੱਲੋਂ 1783 ਵਿੱਚ ਦਿੱਲੀ ਫਤਿਹ ਕੀਤੀ ਗਈ ਸੀ। 2033 ਵਿੱਚ 350 ਸਾਲ ਪੂਰੇ ਹੋ ਜਾਣਗੇ। ਦਿੱਲੀ ਫਤਿਹ ਸ਼ਤਾਬਦੀ ਬੁੱਢਾ ਦਲ ਵੱਲੋਂ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਮਨਾਈ ਜਾਵੇਗੀ। ਉਨ੍ਹਾਂ ਸ. ਦਿਲਜੀਤ ਸਿੰਘ ਬੇਦੀ ਨੂੰ ਵਧਾਈ ਦਿੱਤੀ ਤੇ ਧੰਨਵਾਦ ਕੀਤਾ ਕਿ ਬੁੱਢਾ ਦਲ ਦੇ ਪੁਰਾਤਨ ਇਤਿਹਾਸ ਨੂੰ ਪੁਨਰ ਪ੍ਰਕਾਸਨ ਵਿੱਚ ਸੰਗਤ ਅਰਪਣ ਕੀਤਾ ਜਾ ਰਿਹਾ ਹੈ। ਇਹ ਕਿਤਾਬ ਬਾਬਾ ਬਿਨੋਦ ਸਿੰਘ ਦੇ ਜੀਵਨ ਅਤੇ ਉਸ ਸਮੇਂ