ਪਟਿਆਲਾ, 13 ਅਗਸਤ, 2017 : ਅੱਜ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ, ਪਟਿਆਲਾ ਵਿਖੇ ਪੰਜਾਬੀ ਕਵਿਤਰੀ ਸ੍ਰੀਮਤੀ ਸਤਨਾਮ ਚੌਹਾਨ ਰਚਿਤ ਕਾਵਿ ਸੰਗ੍ਰਹਿ 'ਸਮਰਪਣ' ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ', ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ, ਨਾਰਾਇਣ ਗਰੁੱਪਸ, ਪਟਿਆਲਾ ਦੇ ਮੈਨੇਜਿੰਗ ਡਾਇਰੈਕਟਰ ਸ. ਅਵਤਾਰ ਸਿੰਘ ਅਰੋੜਾ, ਕਵਿੱਤਰੀ ਡਾ. ਪਾਲ ਕੌਰ, ਪੰਜਾਬ ਸਾਹਿਤ ਅਕਾਡਮੀ ਚੰਡੀਗੜ੍ਹ ਦੇ ਉਪ ਪ੍ਰਧਾਨ ਗੁਰਮੀਤ ਸਿੰਘ ਜੌੜਾ ਅਤੇ ਨਾਵਲਕਾਰ ਜਸਬੀਰ ਮੰਡ ਆਦਿ ਸ਼ਖ਼ਸੀਅਤਾਂ ਸ਼ਾਮਿਲ ਸਨ। ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ' ਨੇ ਪੰਜਾਬ,ਚੰਡੀਗੜ੍ਹ ਅਤੇ ਹਰਿਆਣਾ ਤੋਂ ਲਗਭਗ ਸਵਾ ਸੌ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਵਰਤਮਾਨ ਦੌਰ ਵਿਚ ਕਵਿੱਤਰੀਆਂ ਸਮਾਜ ਵਿਚ ਦਰਪੇਸ਼ ਬਹੁਪੱਖੀ ਸਮੱਸਿਆਵਾਂ,ਸੰਕਟਾਂ ਅਤੇ ਚੁਣੌਤੀਆਂ ਨੂੰ ਆਪਣੀ ਕਵਿਤਾ ਰਾਹੀਂ ਪ੍ਰਗਟ ਕਰ ਰਹੀਆਂ ਹਨ ਅਤੇ ਉਹਨਾਂ ਦੀ ਲੇਖਣੀ ਤੋਂ ਪੰਜਾਬੀ ਕਾਵਿ ਜਗਤ ਨੂੰ ਬਹੁਤ ਸੰਭਾਵਨਾਵਾਂ ਹਨ।ਉਹਨਾਂ ਨੇੜ ਭਵਿੱਖ ਵਿਚ ਸਭਾ ਦੇ 150 ਮੈਂਬਰਾਂ ਦੀ ਦੂਜੀ ਸਾਂਝੀ ਪੁਸਤਕ ਛਾਪਣ ਦਾ ਐਲਾਨ ਵੀ ਕੀਤਾ। ਸ੍ਰੀਮਤੀ ਗੁਰਸ਼ਰਨ ਕੌਰ ਨੇ ਪੰਜਾਬੀ ਸਾਹਿਤ ਸਭਾ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦਿਆਂ ਪੁਸਤਕ 'ਸਮਰਪਣ' ਵਿਚੋਂ ਸੰਬੰਧਤ ਕਵਿਤਾਵਾਂ ਦੇ ਹਵਾਲੇ ਦੇ ਕੇ ਕਿਹਾ ਸਾਹਿਤ ਮਨੁੱਖ ਦਾ ਮਾਰਗਦਰਸ਼ਨ ਕਰਦਾ ਹੈ ਜਦੋਂ ਕਿ ਸ. ਅਵਤਾਰ ਸਿੰਘ ਅਰੋੜਾ ਨੇ ਕਿਹਾ ਕਿ ਕਲਾਵਾਂ ਮਨੁੱਖ ਨੂੰ ਨੈਤਿਕ ਜੀਵਨ ਮੁੱਲ ਸਿਖਾਉਂਦੀਆਂ ਹਨ।ਨਾਵਲਕਾਰ ਜਸਬੀਰ ਮੰਡ ਨੇ ਕਿਹਾ ਕਿ ਨਾਵਲਨਿਗਾਰੀ ਵਿਚ ਕਾਵਿ ਭਾਵਨਾਵਾਂ ਵੀ ਸਹਾਈ ਹੁੰਦੀਆਂ ਹਨ। ਉਜਾਗਰ ਸਿੰਘ, ਡਾ. ਗੁਰਬਚਨ ਸਿੰਘ ਰਾਹੀ, ਪ੍ਰੋ. ਸੁਭਾਸ਼ ਸ਼ਰਮਾ,ਇੰਜੀਨੀਅਰ ਜੁਗਰਾਜ ਸਿੰਘ, ਡਾ. ਹਰਜੀਤ ਸਿੰਘ ਸੱਧਰ ਆਦਿ ਲੇਖਕਾਂ ਨੇ ਪੁਸਤਕ ਦੇ ਹਵਾਲੇ ਨਾਲ ਵਿਚਾਰ ਪ੍ਰਗਟਾਉਣ ਦੇ ਨਾਲ ਨਾਲ ਆਪਣੀਆਂ ਕਾਵਿਕ ਭਾਵਨਾਵਾਂ ਸਾਂਝੀਆਂ ਕੀਤੀਆਂ।ਸ੍ਰੀਮਤੀ ਸਤਨਾਮ ਚੌਹਾਨ ਨੇ ਆਪਣੀ ਕਾਵਿ ਰਚਨਾ ਪ੍ਰਕਿਰਿਆ ਬਾਰੇ ਗੱਲਾਂ ਕੀਤੀਆਂ।
ਸਮਾਗਮ ਦੇ ਦੂਜੇ ਦੌਰ ਵਿਚ ਪਾਲੀ ਖ਼ਾਦਿਮ,ਸੁਲਤਾਨਾ ਬੇਗਮ, ਚਰਨ ਪੁਆਧੀ, ਕੁਲਵਿੰਦਰ ਕੌਰ ਕਿਰਨ, ਸੁਰਿੰਦਰ ਕੌਰ ਸੈਣੀ ਰੋਪੜ, ਮੀਨੂ ਸੁਖਮਨ, ਰਾਜਦੀਪ ਤੂਰ,ਪ੍ਰਭਜੋਤ ਸੋਹੀ,ਸੁਰਿੰਦਰ ਕੌਰ ਬਾੜਾ, ਫੋਟੋਕਾਰ ਰਵੀ ਲੁਧਿਆਣਾ,ਸਨੇਹਇੰਦਰ ਮੀਲੂ, ਜਸਵਿੰਦਰ ਕੌਰ ਫਗਵਾੜਾ,ਨਰਿੰਦਰਪਾਲ ਕੰਗ, ਰਮਨ ਸੰਧੂ, ਕੁਲਵੰਤ ਖਨੌਰੀ, ਮੰਗਤ ਖਾਨ, ਚਹਿਲ ਜਗਪਾਲ, ਡਾ. ਅਰਵਿੰਦਰ ਕੌਰ ਕਾਕੜਾ,ਮਨਜੀਤ ਪੱਟੀ,ਦੀਦਾਰ ਖ਼ਾਨ ਧਬਲਾਨ,ਸਤਨਾਮ ਸਿੰਘ ਮੱਟੂ, ਹਰੀਦੱਤ ਹਬੀਬ, ਬਲਵਿੰਦਰ ਸਿੰਘ ਭੱਟੀ,ਹਰਿਚਰਨ ਅਰੋੜਾ,ਦਰਸ਼ਨ ਬਨੂੜ, ਅਲੀ ਰਾਜਪੁਰਾ, ਕਰਮਜੀਤ ਸਿੰਘ ਸਿੱਧੂ,ਨਵਦੀਪ ਮੁੰਡੀ,ਅਮਰਿੰਦਰ ਸਿੰਘ ਸੋਹਲ, ਜਸਵਿੰਦਰ ਪੰਜਾਬੀ, ਹਰੀ ਸਿੰਘ ਚਮਕ, ਸੰਦੀਪ ਕੌਰ ਮਾਨ,ਸਜਨੀ ਬਾਤਿਸ਼,ਹਰਸਿਮਰਨ ਸਿੰਘ,ਬਲਬੀਰ ਜਲਾਲਾਬਾਦੀ,ਉਮੇਸ਼ ਘਈ,ਮਾਸਟਰ ਰਾਜ ਸਿੰਘ ਬਧੌਛੀ, ਕਰਨ ਪਰਵਾਜ਼ ਆਦਿ ਲੇਖਕਾਂ ਨੇ ਵੰਨ ਸੁਵੰਨੇ ਵਿਸ਼ਿਆਂ ਵਾਲੀਆਂ ਰਚਨਾਵਾਂ ਸੁਣਾਈਆਂ।ਇਸ ਸਮਾਗਮ ਵਿਚ ਮਨੋਵਿਗਿਆਨੀ ਡਾ. ਆਗਿਆਜੀਤ ਸਿੰਘ, ਸਾਬਕਾ ਐਮ.ਪੀ. ਅਤਿੰਦਰਪਾਲ ਸਿੰਘ, ਡਾ. ਗੁਰਵਿੰਦਰ ਅਮਨ ਰਾਜਪੁਰਾ, ਜਸਵਿੰਦਰ ਸਿੰਘ, ਨਵਜੋਤ ਸੇਖੋਂ, ਗੁਰਚਰਨ ਸਿੰਘ ਪੱਬਾਰਾਲੀ,ਰਮਨਦੀਪ ਕੌਰ ਵਿਰਕ,ਬਲਬੀਰ ਜਲਾਲਾਬਾਦੀ,ਅਵਤਾਰ ਮਾਨ, ਰਾਜਵਿੰਦਰ ਜਟਾਣਾ, ਕਮਲ ਸੇਖੋਂ, ਕੁਲਵੰਤ ਸਿੰਘ ਨਾਰੀਕੇ, ਅਮਰਜੀਤ ਕੌਰ ਮਾਨ, ਹਰੀ ਸਿੰਘ ਚਮਕ, ਚਮਕੌਰ ਸਿੰਘ ਚਹਿਲ, ਅਸ਼ਮੀਤ ਕੌਰ,ਲਵਨੀਤ ਕੌਰ, ਪ੍ਰਿੰ. ਦਲੀਪ ਸਿੰਘ ਨਿਰਮਾਣ, ਪਰਮਜੀਤ ਸੈਣੀ, ਹਰਪ੍ਰੀਤ ਸਿੰਘ ਰਾਣਾ,ਮਿਲਾਪ ਚੰਦ, ਹਰਦੀਪ ਬਿਰਦੀ, ਹੌਬੀ ਸਿੰਘ, ਜਸਵਿੰਦਰ ਸਿੰਘ,ਰਵੀ ਪ੍ਰਭਾਕਰ,ਦਲੀਪ ਸਿੰਘ, ਸ.ਸ.ਭੱਲਾ, ਯਸ਼ਪਾਲ ਬੇਦੀ, ਦਰਸ਼ਨ ਸਿੰਘ ਗੋਪਾਲਪੁਰੀ, ਸੁਖਮਿੰਦਰ ਸੇਖੋਂ,ਜਸਵੰਤ ਸਿੰਘ ਸਿੱਧੂ, ਹੌਬੀ ਸਿੰਘ, ਮਨਜੋਤ ਕੌਰ, ਕਮਲਜੀਤ ਕੌਰ, ਨਰਿੰਦਰਜੀਤ ਸਿੰਘ ਸੋਮਾ, ਅਮਰਜੀਤ ਸਿੰਘ, ਜਸਬੀਰ ਵੇਰਕਾ,ਸੰਤੋਸ਼ ਸੰਧੀਰ, ਕਰਨੈਲ ਸਿੰਘ,ਜੋਗਾ ਸਿੰਘ ਧਨੌਲਾ, ਕਰਨੈਲ ਸਿੰਘ ਵਜ਼ੀਰਾਬਾਦ,ਸੁਖਦੇਵ ਕੌਰ,ਯਸ਼ਪਾਲ ਬੇਦੀ, ਹਰਬੰਸ ਸਿੰਘ ਮਾਨਕਪੁਰੀ,ਦਲੀਪ ਸਿੰਘ ਨਿਰਮਾਣ,ਦਰਸ਼ਨ ਸਿੰਘ ਲਾਇਬ੍ਰੇਰੀਅਨ,ਮਾਸਟਰ ਰਾਜ ਸਿੰਘ ਬਧੌਛੀ, ਜਸਵੰਤ ਸਿੰਘ ਸਿੱਧੂ ਆਦਿ ਵੀ ਹਾਜ਼ਰ ਸਨ। ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।