ਚੰਡੀਗੜ੍ਹ, 02 ਫਰਵਰੀ 2020 - ਸਾਹਿਤ ਜਗਤ ਦੀਆਂ ਦੋ ਵੱਡੀਆਂ ਨਾਮਵਰ ਹਸਤੀਆਂ ਪਦਮਸ੍ਰੀ ਡਾ. ਦਲੀਪ ਕੌਰ ਟਿਵਾਣਾ ਅਤੇ ਜਸਵੰਤ ਕੰਵਲ ਹੁਰਾਂ ਦੇ ਅਕਾਲ ਚਲਾਣੇ 'ਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਸਭਾ ਦੀ ਸਮੁੱਚੀ ਕਾਰਜਕਾਰਨੀ ਨੇ ਇਸ ਵਿਛੋੜੇ 'ਤੇ ਗਹਿਰਾ ਦੁੱਖ ਪ੍ਰਗਟਾਉਂਦਿਆਂ ਆਖਿਆ ਕਿ ਜਦੋਂ ਵੀ ਸਾਹਿਤ ਦੀ ਗੱਲ ਆਵੇਗੀ ਤਦ ਦਲੀਪ ਕੌਰ ਟਿਵਾਣਾ ਦਾ ਨਾਮ ਸਭ ਤੋਂ ਉਤੇ ਆਵੇਗਾ। ਇਸੇ ਤਰ੍ਹਾਂ ਜਸਵੰਤ ਕੰਵਲ ਹੁਰਾਂ ਦੀਆਂ ਲਿਖਤਾਂ ਹਮੇਸ਼ਾ ਬੋਲਦੀਆਂ ਰਹਿਣਗੀਆਂ। ਲੇਖਕ ਸਭਾ ਨੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕਰਦਿਆਂ ਗਹਿਰਾ ਦੁੱਖ ਪ੍ਰਗਟਾਇਆ।