ਬਟਾਲਾ,
17 ਦਸੰਬਰ 2016: ਜਿਲ•ਾਂ ਬਾਲ ਭਲਾਈ ਕੌਸਲ ਡਿਪਟੀ ਕਮਿਸਨਰ ਗੁਰਦਾਸਪੁਰ ਸ੍ਰੀ ਪਦੀਪ ਸੱਭਰਵਾਲ ਦੀ ਰਹਿਨੂਮਾਈ ਹੇਠ ਅਤੇ ਜਿਲ•ਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਸਤਿੰਦਰਬੀਰ ਸਿੰਘ ਦੇ ਸੁਚੱਜੇ ਪ੍ਰਬੰਧਾਂ ਹੇਠ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਦੇ ਮਕਸਦ ਨਾਲ ਜਿਲਾ ਬਾਲ ਭਲਾਈ ਕੌਸਲ ਵਲੋ ਜਿਲਾ ਪਧਰੀ ਬਾਲ ਦਿਵਸ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ (ਮੁੰਡੇ) ਵਿਖੇ ਮਨਾਇਆ ਗਿਆ। ਇਸ ਵਿਚ ਬਲਾਕ ਪੱਧਰ ਦੇ ਜੇਤੂ ਵਿਦਿਆਰਥੀਆਂ ਦੇ ਲੋਕ ਗੀਤ ਗਰੁੱਪ ਡਾਂਸ ਤੇ ਂਭਾਂਸਣ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਵਿਚ ਡਿਪਟੀ ਕਮਿਸਨਰ ਪ੍ਰਦੀਪ ਸੱਭਰਵਾਲ, ਵਧੀਕ ਡੀ ਸੀ ਸ੍ਰੀ ਬੀ ਨਿਵਾਸਨ, ਬਾਲ ਭਲਾਈ ਕੌਰ ਦੇ ਸਕੱਤਰ ਡਾ ਰਾਮੇਸ਼ ਮਹਾਜਨ, ਡੀ ਈ À ਸਤਿੰਦਰਬੀਰ ਸਿੰਘ, ਡਿਪਟੀ ਡੀ ਈ À ਭਾਂਰਤ ਭੂਸ਼ਨ, ਸ੍ਰੀ ਸੰਤੋਖ ਰਾਜ ਸਿੰਘ, ਪਰਮਿੰਦਰ ਸਿੰਘ ਸੈਣੀ ਜਿਲਾ ਗਾਈਡੈਸ ਕੌਸਲਰ , ਨੋਡਲ ਅਫਸਰ ਸ ਪਰਮਜੀਤ ਸਿੰਘ ਕਲਸੀ, ਰੈਡ ਕਰਾਸ ਸੁਸਾਇਟੀ ਤੋ ਇੰਦਰਜੀਤ ਸਿੰਘ ਬਾਜਵਾ , ਵੱਲੋ ਸਾਂਝੇ ਤੋਰ ਤੇ ਸ੍ਰੀਮਤੀ ਸਤਿੰਦਰ ਕੌਰ ਕਾਹਲੋ ਸਟੇਟ ਐਵਾਰਡੀ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਧੁੱਪਸੜੀ, ਬਾਲ ਪੁਸਤਕਾਂ ਬਾਲ ਕਾਵਿ ਕਿਆਰੀ ਅਤੇ ਸਫਰ –ਏ-ਸਹਾਦਤ ਲੋਕ ਅਰਪਣ ਕੀਤੀਆਂ ਗਈਆਂ । ਅਜੋਕੇ ਸਮਾਜ ਵਿਚ ਸਕੂਲ ਵਿਦਿਆਰਥੀਆਂ ਨੂੰ ਸਮੇ ਦੇ ਹਾਣੀ ਬਣਾਉਣ ਵਿਚ ਇਹ ਕਿਤਾਬਾਂ ਬਹੁਤ ਸਹਾਈ ਹੋਣਗੀਆਂ। ਜਿਕਰਯੋਗ ਹੈ ਸਟੇਟ ਐਵਾਰਡੀ ਲੈਕਚਰਾਰ ਸਤਿੰਦਰ ਕੌਰ ਕਾਹਲੋ ਵੱਲੋ ਪਹਿਲਾ ਕਈ ਕਿਤਾਬਾਂ ਸਮਾਜ ਦੀ ਝੋਲੀ ਵਿਚ ਪਾਈਆਂ ਹਨ, ਜਿਹੜੀਆਂ ਕਿ ਬੱਚਿਆ ਵਾਸਤੇ ਰਾਹ ਦਸੇਰਾ ਬਣ ਰਹੀਆਂ ਹਨ। ਇਹਨਾ ਵਿਚੋਂ ਪ੍ਰੇਰਨਾ ਦਾਇਕ ਕਹਾਣੀਆਂ ਦੀ ਕਿਤਾਬ ਮੁਖ ਹੈ। ਇਸ ਮੌਕੇ ਕਿਤਾਬਾਂ ਦੀ ਮੁਖ ਮਹਿਮਾਨਾਂ ਵੱਲੋ ਸਲਾਘਾ ਕੀਤੀ ਗਈ। ਇਸ ਸਮਾਗਮ ਦੌਰਾਂਨ ਸਤਿੰਦਰ ਕੌਰ ਨੂੰ ਬਾਲ ਭਲਾਈ ਕੌਸਲ ਵੱਲੋ ਸਨਮਾਨ ਚਿੰਨ ਦਿਤਾ ਗਿਆ ਤੇ ਨਾਲ ਹੀ ਆਸ ਕੀਤੀ ਗਈ ਕਿ ਹੋਰ ਵਧੀਆਂ ਸਾਹਿਤ ਸਮਾਜ ਨੂੰ ਦੇਣ ਵਿਚ ਸਦਾ ਹੀ ਕੋਸਿਸਾ ਜਾਰੀਆਂ ਰੱਖੀਆਂ ਜਾਣਗੀਆਂ। ਇਸ ਮੌਕੇ ਐਕਰ ਸੁਖਬੀਰ ਕੌਰ, ਲੈਕਚਰਾਰ ਸੁਮਨ ਬਾਲਾ ਜੈਤੋਸਰਜਾ, ਲੈਕ ਜੋਧ ਸਿੰਘ ਸਟੇਟ ਐਵਾਰਡੀ, ਪ੍ਰਿੰਸੀਪਲ ਹਰਦੀਪ ਸਿੰਘ , ਕਮਲੇਸ ਕੌਰ ਕੰਨਿਆਸਕੂਲ ਬਟਾਲਾ, ਸੁਨੀਤਾ ਸਰਮਾ, ਤੋ ਇਲਾਵਾ ਚਿਲਡਰਨ ਹੋਮ ਗੁਰਦਾਸਪੁਰ ਚਾਈਲਡ ਪ੍ਰੋਟਰਸਨ ਤੇ ਕੇਅਰ ਟੇਕਰ ਤੋ ਇਲਾਵਾ ਜਿਲਾ ਗੁਰਦਾਸਪੁਰ ਦੇ ਵੱਖ ਪ੍ਰਿੰਸੀਪਲ ਤੇਅਧਿਆਪਕ ਹਾਜਰ ਸਨ। ਇਸ ਮੌਕੇ ਬਾਲ ਭਲਾਈ ਕੌਸਲ ਨੂੰ ਕਿਤਾਬਾਂ ਦੇ ਸੈਟ ਮੁਫਤ ਭੇਟ ਕੀਤੇ ਗਏ।
ਕੈਪਸ਼ਨ-ਸਟੇਟ ਐਵਾਰਡੀ ਲੈਕਚਰਾਰ ਸਤਿੰਦਰ ਕੌਰ ਕਾਹਲੋ ਦੀਆ ਲਿਖੀਆਂ ਬਾਲ ਪੁਸਤਕਾਂ ਲੋਕ ਅਰਪਣ ਕਰਦੇ ਹੋਏ, ਡੀ ਸੀ ਪ੍ਰਦੀਪ ਸੱਭਰਵਾਲ, ਡੀ ਈ À ਸਤਿੰਦਰਬੀਰ ਸਿੰਘ, ਡਿਪਟੀ ਡੀ ਈ À ਭਾਰਤ ਭੂਸਨ ਤੇ ਹੋਰ ਅਧਿਕਾਰੀ।