ਲੁਧਿਆਣਾ ਦਿਹਾਤੀ ਪੁਲਿਸ ਵਲੋ 8 ਤੋਂ 11 ਅਕਤੂਬਰ ਤੱਕ ਲਗਾਇਆ ਜਾਵੇਗਾ ਪੁਸਤਕ ਮੇਲਾ
- ਮੇਲੇ ਦਾ ਉਦਘਾਟਨ ਕਰਨਗੇ ਆਈ.ਜੀ ਪਰਮਾਰ : ਐਸਐਸਪੀ
ਦੀਪਕ ਜੈਨ
ਜਗਰਾਉਂ, 7 ਅਕਤੂਬਰ 2022 - ਮੋਬਾਈਲ ਕ੍ਰਾਂਤੀ ਆਉਣ ਤੋਂ ਬਾਅਦ ਪਾਠਕਾਂ ਦਾ ਕਿਤਾਬਾਂ ਨਾਲ ਰਾਬਤਾ ਘੱਟ ਹੋ ਜਾਣ ਕਾਰਨ ਲੋਕਾਂ ਨੇ ਕਿਤਾਬਾਂ ਨੂੰ ਪੜ੍ਹਨਾ ਹੀ ਛੱਡ ਦਿੱਤਾ ਹੈ।ਆਮ ਜਨਤਾ ਦਾ ਕਿਤਾਬਾਂ ਨਾਲ ਰਿਸ਼ਤਾ ਫੇਰ ਤੋਂ ਜੋੜਨ ਲਈ ਪੰਜਾਬ ਪੁਲਿਸ ਲੁਧਿਆਣਾ ਦਿਹਾਤੀ ਵਲੋਂ 8 ਅਕਤੂਬਰ ਨੂੰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਹਿਸੀਲ ਰੋਡ ਜਗਰਾਉਂ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ ਜੋਕਿ 8 ਅਕਤੂਬਰ ਤੋਂ ਸ਼ੁਰੂ ਹੋਕੇ 11 ਅਕਤੂਬਰ ਤੱਕ ਚੱਲੇਗਾ।
ਐਸਐਸਪੀ ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੇਲੇ ਦਾ ਉਦਘਾਟਨ ਲੁਧਿਆਣਾ ਰੇਂਜ ਦੇ ਆਈ.ਜੀ ਐਸ.ਪੀ.ਐਸ ਪਰਮਾਰ ਕਰਨਗੇ ਅਤੇ ਇਸ ਵਿਚ ਕਵਿਤਾਵਾਂ ,ਨਾਟਕਾਂ, ਕਹਾਣੀਆਂ ਅਤੇ ਨਾਵਲ ਸਮੇਤ ਹੋਰ ਗਿਆਨ ਦੀਆਂ ਕਿਤਾਬਾਂ ਰੱਖੀਆਂ ਜਾਣਗੀਆਂ। ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਸਾਰੇ ਪਬਲਿਸ਼ਰਾਂ ਨੂੰ ਇਹ ਹਿਦਾਇਤ ਦੇ ਦਿੱਤੀ ਗਈ ਹੈ ਕਿ ਕੋਈ ਵੀ ਪਬਲੀਸ਼ਰ ਕਿਸੇ ਵੀ ਧਰਮ ਭੜਕਾਊ ਜਾਂ ਅਸ਼ਲੀਲ ਸਾਹਿਤ ਵਾਲੀਆਂ ਕਿਤਾਬਾਂ ਨਹੀਂ ਰੱਖੀਆਂ ਜਾਣਗੀਆਂ। ਇਸ ਤੋਂ ਇਲਾਵਾ ਇੱਕ ਮੰਚ ‘ਤੇ ਨਾਟਕ ਅਤੇ ਕਵੀ ਦਰਬਾਰ ਵੀ ਅੱਲਗ-ਅੱਲਗ ਦਿਨਾਂ ਵਿਚ ਲਗਾਏ ਜਾਣਗੇ।