ਡਾ. ਹਰੀਸ਼ ਗਰੋਵਰ ਦੀ ਪੁਸਤਕ ‘ਮੌਸਮ ਬਦਲ ਗਿਐ...’ ਦਾ ਲੋਕ-ਅਰਪਣ ਸਮਾਰੋਹ ਕੀਤਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ , 4 ਅਕਤੂਬਰ 2024: ਸ਼ੇਖ਼ ਫ਼ਰੀਦ ਸਾਹਿਤ ਅਤੇ ਵੈਲਫ਼ੇਅਰ ਕਲੱਬ ਫ਼ਰੀਦਕੋਟ ਵੱਲੋਂ ਚੇਅਰਮੈਨ ਅਤੇ ਸੰਸਥਾਪਕ ਸ. ਸੁਰਜੀਤ ਸਿੰਘ ਦੀ ਯੋਗ ਅਗਵਾਈ ਅਤੇ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋਂ ਦੀ ਪ੍ਰਧਾਨਗੀ ਹੇਠ ਫ਼ਰੀਦਕੋਟ ਦੇ ਆਫ਼ੀਸਰਜ਼ ਕਲੱਬ (ਦਾ ਫ਼ਰੀਦਕੋਟ ਕਲੱਬ) ਵਿਖੇ ਪ੍ਰਸਿੱਧ ਸ਼ਾਇਰ ਡਾ. ਹਰੀਸ਼ ਗਰੋਵਰ ਦੀ ਪੁਸਤਕ ‘ਮੌਸਮ ਬਦਲ ਗਿਐ...’ ਦਾ ਸ਼ਾਨਦਾਰ ਲੋਕ-ਅਰਪਣ ਸਮਾਰੋਹ ਕੀਤਾ ਗਿਆ । ਇਸ ਸਮਾਰੋਹ ਵਿੱਚ ਸ. ਕਰਨੈਲ ਸਿੰਘ ਭਾਵੜਾ (ਪ੍ਰਧਾਨ, ਜੱਟ ਰਾਖਵਾਂਕਰਨ ਸੰਮਤੀ ਪੰਜਾਬ) ਨੇ ਮੁੱਖ ਮਹਿਮਾਨ ਵਜੋਂ ਅਤੇ ਡਾ. ਪ੍ਰਵੀਨ ਗੋਇਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇੰਜ. ਦਰਸ਼ਨ ਸਿੰਘ ਰੋਮਾਣਾ ਅਤੇ ਇੰਜ. ਲਾਲ ਸਿੰਘ ਕਲਸੀ ਨੇ ਮੁੱਖ ਵਕਤਾ ਵਜੋਂ ਪੁਸਤਕ ਸਮੀਖਿਆ ਕੀਤੀ । ਕਾਵਿ-ਚਰਚਾ ਸ਼੍ਰੀ ਜਸਵਿੰਦਰ ਪੰਜਾਬੀ ਅਤੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਡਾ. ਨਿਰਮਲ ਕੌਸ਼ਿਕ ਨੇ ਕੀਤੀ । ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਸ਼੍ਰੀ ਰਾਜਿੰਦਰ ਦਾਸ ਰਿੰਕੂ ਅਤੇ ਕਿਸਾਨ ਏਕਤਾ ਯੂਨੀਅਨ ਪੰਜਾਬ ਦੇ ਪ੍ਰਧਾਨ ਸ. ਸ਼ਰਨਜੀਤ ਸਿੰਘ ਸਰਾਂ ਵੀ ਇਸ ਸਮਾਰੋਹ ਵਿੱਚ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ।
ਸਮਾਰੋਹ ਦੀ ਸ਼ੁਰੂਆਤ ਵਿੱਚ ਕਲੱਬ ਦੇ ਜਨਰਲ ਸਕੱਤਰ ਪ੍ਰੋ.ਬੀਰ ਇੰਦਰ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਮੁੱਖ ਵਕਤਾ, ਡਾ. ਹਰੀਸ਼ ਗਰੋਵਰ, ਫ਼ਿਰੋਜ਼ਪੁਰ ਅਤੇ ਦੂਰੋਂ-ਨੇੜਿਓਂ ਪਹੁੰਚੇ ਸਾਰੇ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਕਲੱਬ ਦੇ ਉਦੇਸ਼ਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਇਸ ਕਲੱਬ ਦਾ ਨਾਮ ਬਾਬਾ ਸ਼ੇਖ ਫ਼ਰੀਦ ਜੀ ਦੇ ਨਾਮ ਉੱਤੇ ਰੱਖਿਆ ਗਿਆ ਹੈ, ਜਿਸ ਦਾ ਆਗਾਜ਼ ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਮਿਤੀ 23-09-2024 ਨੂੰ ਸਥਾਨਕ ਦਰਬਾਰ ਗੰਜ ਵਿਖੇ ਪੌਦੇ ਲਗਾ ਕੇ ਕੀਤਾ ਗਿਆ । ਇਸ ਕਲੱਬ ਵਿੱਚ ਸਾਹਿਤ ਦੇ ਨਾਲ ਨਾਲ ਸਮਾਜ ਸੇਵਾ ਦੇ ਕਾਰਜ ਵੀ ਕੀਤੇ ਜਾਣਗੇ । ਕਲੱਬ ਦੇ ਮੀਤ ਪ੍ਰਧਾਨ ਕੇ. ਪੀ. ਸਿੰਘ ਸਰਾਂ ਨੇ ਨੇਕ ਇਰਾਦਿਆਂ ਨਾਲ ਸਾਹਿਤ ਅਤੇ ਸਮਾਜ ਸੇਵਾ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਕਲੱਬ ਦੇ ਮੈਂਬਰ ਬਣਨ ਦੀ ਅਪੀਲ ਕੀਤੀ । ਇਸ ਸਮਾਰੋਹ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਕਲੱਬ ਕਮੇਟੀ ਦੇ ਅਹੁਦੇਦਾਰਾਂ ਸ. ਮਨਜੀਤ ਸਿੰਘ ਸ਼ਤਾਬ, ਸ਼੍ਰੀਮਤੀ ਮੰਜੂ ਸੁਖੀਜਾ, ਸ. ਗੁਰਭੇਜ ਸਿੰਘ, ਸ਼੍ਰੀਮਤੀ ਬਲਜੀਤ ਸ਼ਰਮਾ, ਸ਼੍ਰੀਮਤੀ ਸ਼ੋਭਾ ਅਗਰਵਾਲ, ਪ੍ਰਿੰਸੀਪਲ ਸੁਰਿੰਦਰਪਾਲ ਕੌਰ, ਸ਼੍ਰੀਮਤੀ ਸੋਨੀਆ ਰਾਣੀ, ਸ. ਵਰਿੰਦਰ ਸਿੰਘ ਗਿੱਲ ਤੋਂ ਇਲਾਵਾ ਕਲੱਬ ਦੇ ਮੀਤ ਪ੍ਰਧਾਨ ਸ. ਦਵਿੰਦਰ ਸਿੰਘ (ਮਾਸਟਰ ਵਰਲਡ), ਪ੍ਰੈੱਸ ਸਕੱਤਰ ਸ. ਜਸਬੀਰ ਸਿੰਘ ਜੱਸੀ, ਕਾਨੂੰਨੀ ਸਲਾਹਕਾਰ ਐਡਵੋਕੇਟ ਸ. ਪਰਦੀਪ ਸਿੰਘ ਅਟਵਾਲ, ਕਾਰਜਕਾਰੀ ਮੈਂਬਰ ਤੇਜਿੰਦਰਪਾਲ ਕੌਰ ਮਾਨ, ਡਾ. ਮਨਜੀਤ ਭੱਲਾ, ਭੁਪਿੰਦਰ ਪਰਵਾਜ਼, ਗਗਨ ਫੂਲ, ਗਗਨ ਸਤਨਾਮ ਆਦਿ ਨੇ ਸਹਿਯੋਗ ਦਿੱਤਾ ।
ਮੰਚ ਸੰਚਾਲਕ ਦੀ ਭੂਮਿਕਾ ਸਭਾ ਦੇ ਮੰਚ ਸਕੱਤਰ ਰਿਸ਼ੀ ਦੇਸ਼ ਰਾਜ ਸ਼ਰਮਾ ਨੇ ਖੂਬਸੂਰਤ ਢੰਗ ਨਾਲ ਨਿਭਾਈ । ਖਬਰਾਂ ਫ਼ਰੀਦਕੋਟ ਦੀਆਂ ਤੋਂ ਸ਼੍ਰੀ ਲਖਵਿੰਦਰ ਹਾਲੀ ਨੇ ਪ੍ਰੋਗਰਾਮ ਦੀ ਵਧੀਆ ਕਵਰੇਜ਼ ਕੀਤੀ । ਇਸ ਮੌਕੇ ਪ੍ਰੋ.ਕਰਮਜੀਤ ਸਿੰਘ, ਗਾਇਕ ਸੁਖਦੇਵ ਸਿੰਘ ਭੱਟੀ, ਅਦਾਕਾਰ ਨੀਲਮ ਨੀਲੂ, ਡਾ. ਅਮਿਤ ਗਰੋਵਰ, ਗ਼ਜ਼ਲਗੋ ਬਲਵਿੰਦਰ ਪਨੇਸਰ ਪੱਤਰਕਾਰ ਵਿਸ਼ਾਲ ਗਰੋਵਰ, ਪੱਤਰਕਾਰ ਰੋਹਿਤ ਗਰੋਵਰ, ਸ. ਬਲਬੀਰ ਸਿੰਘ ਸਰਾਂ, ਕਿਸਾਨ ਆਗੂਆਂ ਸ. ਜਸਬੀਰ ਸਿੰਘ, ਸ. ਸੁਖਦੇਵ ਸਿੰਘ, ਸ. ਗੁਰਬਿੰਦਰ ਸਿੰਘ ਸਿੱਖਾਂਵਾਲਾ, ਪੱਤਰਕਾਰ ਸ਼੍ਰੀ ਐਲੈਕਸ ਡਿਸੂਜ਼ਾ, ਸ਼੍ਰੀ ਇਕਬਾਲ ਘਾਰੂ, ਸ਼੍ਰੀ ਮਨਜਿੰਦਰ ਗੋਹਲੀ, ਸ਼੍ਰੀ ਵਤਨਵੀਰ ਜ਼ਖਮੀ, ਸ਼੍ਰੀ ਜੀਤ ਕੰਮੇਆਣਾ, ਸ. ਬਿੱਕਰ ਸਿੰਘ ਵਿਯੋਗੀ, ਪੱਤਰਕਾਰ ਸ਼੍ਰੀ ਧਰਮ ਪ੍ਰਵਾਨਾਂ, ਸ਼੍ਰੀ ਗੁਰਤੇਜ ਪੱਖੀ ਆਦਿ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਫ਼ਰੀਦਕੋਟ, ਪੰਜਾਬੀ ਲੇਖਕ ਮੰਚ, ਪੰਜਾਬੀ ਸਾਹਿਤ ਸਭਾ ਫ਼ਿਰੋਜ਼ਪੁਰ, ਪੰਜਾਬ ਸ਼ੋਸ਼ਲ ਸੁਸਾਇਟੀ ਦੇ ਅਹੁਦੇਦਾਰ ਅਤੇ ਮੈਂਬਰ ਸ਼ਾਮਿਲ ਹੋਏ । ਕਲੱਬ ਵੱਲੋਂ ਡਾ. ਹਰੀਸ਼ ਗਰੋਵਰ ਅਤੇ ਪ੍ਰਧਾਨਗੀ ਮੰਡਲ ਨੂੰ ਯਾਦਗਾਰੀ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ।
ਅੰਤ ਵਿੱਚ ਕਲੱਬ ਦੇ ਪ੍ਰਧਾਨ ਸ. ਗੁਰਜੀਤ ਹੈਰੀ ਢਿੱਲੋਂ ਨੇ ਸਭ ਦਾ ਧੰਨਵਾਦ ਕੀਤਾ । ਸੱਚਮੁੱਚ ਯਾਦਗਾਰੀ ਹੋ ਨਿਬੜਿਆ ਸ਼ੇਖ਼ ਫ਼ਰੀਦ ਸਾਹਿਤ ਅਤੇ ਵੈਲਫ਼ੇਅਰ ਕਲੱਬ ਫ਼ਰੀਦਕੋਟ ਦਾ ਇਹ ਪਹਿਲਾ ਵਿਸ਼ੇਸ਼ ਉਪਰਾਲਾ, ਜਿਸਦੀ ਹਰੇਕ ਖੇਤਰ ਵਿੱਚ ਕਾਫ਼ੀ ਸ਼ਲਾਘਾ ਹੋ ਰਹੀ ਹੈ।