ਦਰਸ਼ਨ ਸਿੰਘ ਦਰਦੀ ਦੀ ਕਿਤਾਬ "ਅਣਕਹੇ ਬੋਲ" ਲੋਕ ਅਰਪਣ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ , 16 ਮਾਰਚ 2024 :
ਪੰਜਾਬੀ ਸਾਹਿਤ ਸਭਾ ਸੰਦੌੜ ਦਾ ਇਕ ਸਮਾਗਮ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਦੀ ਅਗਵਾਈ ਵਿੱਚ ਸਕੂਲ ਆਫ ਐਮੀਨੈਂਸ ਸੰਦੋੜ ਵਿਖੇ ਕਰਵਾੲਆਿ ਗਿਆ । ਜਿਸ ਵਿੱਚ ਦਰਸ਼ਨ ਸਿੰਘ ਦਰਦੀ ਦੀ ਕਿਤਾਬ "ਅਣਕਹੇ ਬੋਲ" ਲੋਕ ਅਰਪਣ ਕੀਤੀ ਗਈ। ਇਹ ਲੇਖਕ ਦੀ ਤੀਜੀ ਕਿਤਾਬ ਹੈ। ਇਸ ਸਮੇਂ ਕੇਦਰੀ ਪੰਜਾਬੀ ਲੇਖਕ ਸਭਾ ( ਸੇਖੋਂ ) ਦੇ ਪ੍ਰਧਾਨ ਸ੍ਰੀ ਪਵਨ ਹਰਚੰਦਪੁਰੀ ਨੇ ਵਿਸ਼ੇਸ ਤੌਰ ਤੇ ਹਾਜ਼ਰੀ ਲਗਵਾਈ।ਉਹਨਾਂ ਨੇ ਜਿੱਥੇ ਲੇਖਕ ਦਰਸ਼ਨ ਸਿੰਘ ਦਰਦੀ (ਦੁਲਮਾਂ) ਨੂੰ ਇਸ ਕਿਤਾਬ ਤੇ ਲੋਕ ਅਰਪਣ ਕਰਨ ਤੇ ਵਧਾਈ ਦਿੱਤੀ।
ਉੱਥੇ ਹੀ ਉਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਆ ਰਹੀਆਂ ਦਰਪੇਸ਼ ਸਮੱਸ਼ਿਆਵਾਂ ਦਾ ਜਿਕਰ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਮਾਂ ਬੋਲੀ ਨੂੰ ਪ੍ਰਫੱੁਲਤ ਕਰਨ ਦੀ ਸਭ ਨੂੰ ਅਪੀਲ ਕੀਤੀ। ਪ੍ਰਧਾਨਗੀ ਮੰਡਲ ਵਿੱਚ ਜਸਵੰਤ ਸਿੰਘ ਧਾਲੀਵਾਲ, ਮਾਸਟਰ ਮੱਘਰ ਸਿੰਘ ਭੂਦਨ, ਬਲਵੀਰ ਸਿੰਘ ਬੱਲੀ ਮੀਡੀਆਂ ਇੰਚਾਰਜ਼ ਕੇਦਰੀ ਪੰਜਾਬੀ ਲੇਖਕ ਸਭਾ (ਸੇਖੋਂ) ,ਗੁਲਜ਼ਤਰ ਸਿੰਘ ਸ਼ੋਕੀ, ਪ੍ਰੌ: ਗੁਰਦੇਵ ਸਿੰਘ ਚੁੰਬਰ, ਪ੍ਰਿੰਸੀਪਲ ਬਿੱਕਰ ਸਿੰਘ,ਪ੍ਰਿੰਸੀਪਲ ਗੁਰਮੇਲ ਸਿੰਘ ,ਪ੍ਰਿੰਸੀਪਲ ਸੁਰਜੀਤ ਸਿੰਘ ਨੇ ਆਪਣੇ ਆਪਣੇ ਵਿਚਾਰ ਇਸ ਕਿਤਾਬ ਬਾਰੇ ਸਾਂਝੈ ਸਾਂਝੇ ਕੀਤੇ। ਇਸ ਤੋਂ ਇਲਾਵਾ ਰਣਜੀਤ ਫਰਵਾਲੀ, ਬੱਬੂ ਸੰਦੌੜ, , ਕਰਮਜੀਤ ਸਿੰਘ ਨੱਥੋਹੇੜੀ, ਨਿਰਮਲ ਸਿੰਘ ਸੰਦੋੜ, ਬਲਵੰਤ ਫਰਵਾਲੀ, ਪਰਮਜੀਤ ਕੌਰ ਚੱਕ, ਰਾਜਿਦਰ ਰਾਣੀ ਗੰਢੂਆਂ, ਸੰਦੀਪ ਸੌਖਲ਼, ਰਾਮ ਸਰੂਪ ਹਠੂਰ, ਕੇਵਲ ਸਿੰਘ ਮਹਿਰਮ, ਸੋਮਾ ਕਲਸੀਆਂ, ਨਾਇਬ ਸਿੰਘ ਬੁੱਕਣਵਾਲ, ਅਵਤਾਰ ਪੰਡੋਰੀ, ਲੈਕ. ਜਸਵਿੰਦਰ ਸਿੰਘ ਕੁਠਾਲਾ,ਕ੍ਰਿਸ਼ਨ ਮਹਿਤੋ,ਨਰਮਲ ਸਿੰਘ ਫਲੌਡ, ਨਾਹਰ ਸਿੰਘ ਮੁਬਾਰਿਕਪੁਰੀ ਨੇ ਆਪਣੀਆਂ ਆਪਣੀਆਂ ਰਚਨਾਵਾਂ ਸੁਣਾ ਕੇ ਰੰਗ ਬੰਨਿਆ।ਲੈਕ.ਨਿਰਮਲ ਸਿੰਘ, ਇੰਦਰਜੀਤ ਚੁੰਘਾ,, ਹਰਵਿੰਦਰ ਕੌਰ,,ਅਮਰੀਕ ਸਿੰਘ,ਸ਼ੀ ਮਤੀ ਪ੍ਰੇਮਜੀਤ ਕੌਰ,ਡਾ. ਪਵਨਦੀਪ ਕੌਰ,ਬਲਜਿੰਦਰ ਕੌਰ ਬਿੰਦੂ,ਪਰਮਜੀਤ ਕੌਰ ਕੁਠਾਲਾ,,ਮੋਹਨ ਸਿੰਘ, ਪਰਮਜੀਤ ਕੌਰ, ਬਲਵਿੰਦਰ ਸਿੰਘ ਬਰਨਾਲਾ,ਸਰਬਜੀਤ ਕੌਰ, ਗੁਰਜੰਟ ਸਿੰਘ ਦੁਲਮਾਂ, ਅਰਸਦੀਪ ਸਿੰਘ,ਲੈਕ. ਗੁਰਵਿੰਦਰ ਸਿੰਘ ਆਦਿ ਨੇਹਾਜ਼ਰ ਸਨ।ਸਟੇਜ ਦੀ ਭੂਮਿਕਾ ਨਾਇਬ ਸਿੰਘ ਬੁੱਕਣਵਾਲ ਅਤੇ ਬਲਵੰਤ ਫਰਵਾਲੀ ਨੇ ਨਿਭਾਈ।