ਕਸੌਲੀ ’ਚ 3 ਰੋਜ਼ਾ ਖੁਸ਼ਵੰਤ ਸਿੰਘ ਸਾਹਿਤ ਮੇਲਾ ਹੋਇਆ ਸ਼ੁਰੂ
ਖੁਸ਼ਵੰਤ ਸਿੰਘ ਸਾਹਿਤ ਮੇਲੇ ’ਚ ਭਾਰਤ-ਪਾਕਿਸਤਾਨ ਸੰਬੰਧ ਸੁਧਾਰਨ ਦੀ ਵਕਾਲਤ
ਕਸੌਲੀ, 14 ਅਕਤੂਬਰ, 2022: ਇਥੇ ਚਲ ਰਹੇ ਖੁਸ਼ਵੰਤ ਸਿੰਘ ਸਾਹਿਤ ਮੇਲੇ ਵਿਚ ਭਾਰਤ-ਪਾਕਿਸਤਾਨ ਸੰਬੰਧ ਸੁਧਾਰਨ ਦੀ ਵਕਾਲਤ ਕੀਤੀ ਗਈ।
ਇਸ ਮੇਲੇ ਵਿਚ ਰਾਹੁਲ ਸਿੰਘ, ਲੇਖਕ ਅਮਿਤਵ ਘੋਸ਼, ਰਾਜਮੋਹਨ ਗਾਂਧੀ, ਮਹੂਆ ਮੋਇਤਰਾ ਹੋਏ ਸ਼ਾਮਲ ਹੋਏ ਹਨ।
ਤਿੰਨ ਰੋਜ਼ਾ ਮੇਲੇ ਦੇ 11ਵੇਂ ਐਡੀਸ਼ਨ ਵਿਚ ਭਾਰਤ-ਪਾਕਿ ਸੰਬੰਧ ਸੁਧਾਰਨ ਦੀ ਵਕਾਲਤ ਤਾਂ ਜੋ ਦੋਹਾਂ ਮੁਲਕਾਂ ਵਿਚਾਲੇ ਸਭਿਆਚਾਰਕ ਸੰਬੰਧ ਪ੍ਰਫੁੱਲਤ ਹੋਣ
ਆਪਣੇ ਸਵਾਤੀ ਭਾਸ਼ਣ ਵਿਚ ਕੇ ਐਸ ਐਲ ਐਫ ਦੇ ਡਾਇਰੈਕਟਰ ਰਾਹੁਲ ਸਿੰਘ ਨੇ ਕਿਹਾ ਕਿ ਖੁਸ਼ਵੰਤ ਦੀ ਇਕ ਚਿੰਤਾ ਇਹ ਸੀ ਕਿ ਪਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ਦੇ ਲੋਕਾਂ ਦੇ ਲੋਕਾਂ ਨਾਲ ਚੰਗੇ ਸੰਬੰਧ ਬਣੇ ਰਹਿਣ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਇਸ ਮੇਲੇ ਦੇ ਸ਼ੁਰੂਆਤ ਐਡੀਸ਼ਨਾਂ ਵਿਚ ਵੱਡੀ ਗਿਣਤੀ ਵਿਚ ਪਾਕਿਸਤਾਨੀ ਸ਼ਖਸੀਅਤਾਂ ਸ਼ਾਮਲ ਹੋਈਆਂ ਤੇ ਦੋਹਾਂ ਮੁਲਕਾਂ ਨਾਲ ਸਬੰਧਤ ਮਸਲਿਆਂ ’ਤੇ ਖੁਲ੍ਹ ਕੇ ਚਰਚਾ ਹੋਈ। ਇਹਨਾਂ ਸੈਸ਼ਨਾਂ ਵਿਚ ਨਾ ਸਿਰਫ ਖਚਾਖਚ ਲੋਕ ਪਰੇ ਹੁੰਦੇ ਸਨ ਬਲਕਿ ਇਸ ਵਿਚ ਬਹੁਤ ਵਧੀਆ ਵਾਦ ਵਿਵਾਦ ਤੇ ਚਰਚਾ ਹੁੰਦੀ ਸੀ।
ਰਾਹੁਲ ਨੇ ਦੋਹਾਂ ਮੁਲਕਾਂ ਨੂੰ ਅਪੀਲ ਕੀਤੀ ਕਿ ਦੋਵਾਂ ਪਾਸਿਆਂ ਦੇ ਸਭਿਆਚਾਰਕ ਤੇ ਸਾਹਿਤਕ ਰਾਜਦੂਤਾਂ ਲਈ ਵੀਜ਼ਾ ਨਿਯਮਾਂ ਵਿਚ ਢਿੱਲ ਦਿੱਤੀ ਜਾਵੇ। ਉਹਨਾਂ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਵੱਧ ਫਲਾਈਟਾਂ ਚਲਾਈਆਂ ਜਾਣ ਤੇ ਦੋਹਾਂ ਮੁਲਕਾਂ ਦੇ ਲੋਕਾਂ ਦਰਮਿਆਨ ਵਧੇਰੇ ਨਿੱਜੀ ਸੰਬੰਧ ਸਥਾਪਿਤ ਹੋਣ।
ਮੇਲੇ ਵਿਚ ਗੱਲਬਾਤ ਦੀ ਸੁਰ ਲੇਖਕ ਅਭਿਤਵ ਘੋਸ਼ ਨੇਤੈਅ ਕੀਤੀ ਜਿਹਨਾਂ ਨੇ ਮੇਲੇ ਦੇ ਵਿਸ਼ੇ ’’75 ਸਾਲਾਂ ਵਿਚ ਵਾਤਾਵਰਣ ਦਾ ਬਦਲਾਅ” ’ਤੇ ਚਰਚਾ ਕੀਤੀ ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਕਿ ਬੀਤੇ ਸਮੇਂ ਵਿਚ ਮਨੁੱਖ ਦੇ ਸੁਭਾਅ ਵਿਚ ਲਗਾਤਾਰ ਰੋਹ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਵਿਸ਼ਵ ਤਬਾਹੀ ਤੇ ਸੁਧਾਰ ਵਾਲੇ ਕਦਮਾਂ ਵੱਲ ਨਾ ਵਧਿਆ ਤਾਂ ਸਾਰੀ ਦੁਨੀਆਂ ਤਬਾਹ ਹੋ ਜਾਵੇਗੀ।
ਐਮ ਪੀ ਮਹੂਆ ਮੋਇਤਰਾ ਨਾਲ ਗੱਲਬਾਤ ਵਿਚ ਉਹਨਾਂ ਅਫੋਸਸ ਜ਼ਾਹਰ ਕੀਤਾ ਕਿ ਕਿ ਕਿਵੇਂ ਸਦੀਆਂ ਤੋਂ ਭਾਰਤੀ ਸਮਾਜ ਵਿਚ ਵਿਤਕਰਾ ਹੋ ਰਿਹਾ ਹੈ। ਰਾਜਮੋਹਨ ਨੇ 75 ਸਾਲਾ ਵਿਰਾਸਤ ਦੇ ਝਲਕਾਰੇ ਦੀ ਗੱਲ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦਾ ਵਿਰਸਾ ਬਹੁਤ ਔਖਾ ਤੇ ਚੁਣੌਤੀਆਂ ਭਰਿਆ ਰਿਹਾ ਹੈ ਤੇ ਇਹ ਸਮਾਂ ਹੈ ਕਿ ਸਾਡਾ ਸਮਾਜ ਜ਼ਿਆਦਾ ਬਰਾਬਰਤਾ ਵਾਲਾ ਹੋਵੇ।