ਚੰਡੀਗੜ੍ਹ, 7 ਮਾਰਚ 2020 - ਚੰਡੀਗੜ੍ਹ ਦੇ ਪੰਜਾਬ ਕਲਾਭਵਨ ਵਿਖੇ ਪੰਜਾਬ ਦੇ ਕੈਨਬਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਉੱਘੇ ਪੰਜਾਬੀ ਲੇਖਕ ਕਮਲਜੀਤ ਸਿੰਘ ਬਨਵੈਤ ਦੀ ਪੁਸਕਤ 'ਬੇਬੇ ਤੂੰ ਨਹੀਂ ਭੁੱਲਦੀ' ਲੋਕ ਅਰਪਣ ਕੀਤੀ ਗਈ।
ਕਮਲਜੀਤ ਸਿੰਘ ਬਨਵੈਤ ਨੇ ਆਪਣੀ ਕਿਤਾਬ ਦੇ ਟਾਈਟਲ 'ਚ ਦੱਸਿਆ ਕਿ ਅੱਜ ਦੀ ਨੌਜਵਾਨ ਪੀੜ੍ਹੀ ਦੇ ਹਿਸਾਬ ਨਾਲ ਉਨ੍ਹਾਂ ਦੇ ਮਾਂ-ਪਿਓ ਨੂੰ ਚਲਦਾ ਦੇਖਦਾ ਹਾਂ ਤਾਂ ਉਨ੍ਹਾਂ ਨੂੰ ਆਪਣੀ ਮਾਂ ਦੀ ਬਹੁਤ ਯਾਦ ਆਉਂਦੀ ਹੈ। ਉਹ ਉਹ ਬੱਚੇ ਸਨ ਤਾਂ ਉਹ ਉਨ੍ਹਾਂ ਨੂੰ ਮੰਦਿਰ ਲੈ ਜਾਂਦੇ ਸਨ। ਮੈਂ ਉਨ੍ਹਾਂ ਦੇ ਹਿਸਾਬ ਦੇ ਨਾਲ ਜ਼ਿੰਦਗੀ ਨੂੰ ਜਿਊਣਾ ਸਿੱਖਿਆ ਅਤੇ ਜ਼ਿੰਦਗੀ 'ਚ ਇੱਕ ਬਿਹਤਰ ਮੁਕਾਮ ਹਾਸਿਲ ਕੀਤਾ ਹੈ। ਪਰ ਅੱਜ ਦਾ ਸਮਾਂ ਬਦਲ ਚੁੱਕਿਆ ਹੈ।
ਆਪਣੀ ਕਿਤਾਬ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਕਿਤਾਬ ਵਿੱਚ ਛੋਟੀਆਂ-ਛੋਟੀਆਂ 31 ਕਹਾਣੀਆਂ ਹਨ। ਜਿਨ੍ਹਾਂ 'ਚ ਸਾਡੇ ਸਮਾਜ ਦੀ ਸੱਚਾਈ ਅਤੇ ਸਾਡੇ ਸਮਾਜ ਦੇ ਸਿਸਟਮ ਬਾਰੇ ਦੱਸਿਆ ਗਿਆ ਹੈ। ਕੁੱਝ ਕਹਾਣੀਆਂ ਅਜਿਹੀਆਂ ਵੀ ਹਨ ਜੋ ਸਾਡੇ ਸਮਾਜ ਦੀਆਂ ਚੰਗਿਆਈਆਂ ਨੂੰ ਵੀ ਦਰਸਾਉਂਦੀਆਂ ਹਨ। ਜਿਵੇਂ ਇੱਕ ਕਹਾਣੀ 'ਚ ਦੱਸਿਆ ਗਿਆ ਹੈ ਕਿ ਕਿਵੇਂ ਇੱਕ ਸੱਸ ਆਪਣੀ ਨੂੰਹ ਨੂੰ ਬੱਚਾ ਨਾ ਹੋਣ 'ਤੇ ਵੀ ਨਾ ਤਾਂ ਤਾਹਨੇ ਮਾਰਦੀ ਹੈ ਅਤੇ ਨਾ ਹੀ ਆਪਣੇ ਪੁੱਤ ਨੂੰ ਦੂਜੇ ਵਿਆਹ ਲਈ ਕਹਿੰਦੀ ਹੈ ਅਤੇ ਇਲਾਜ ਲਈ ਆਪਣੀ ਨੂੰਹ ਉਸ ਨੂੰ ਡਾਕਟਰ ਕੋਲ ਲਿਜਾਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜੋ ਆਪਣੇ ਜ਼ਿੰਦਗੀ ਦੇ ਸਫਰ 'ਚ ਦੇਖਿਆ ਉਹੀ ਕਿਤਾਬ 'ਚ ਲਿਖਿਆ।
ਕਮਲਜੀਤ ਸਿੰਘ ਬਨਵੈਤ ਪਹਿਲਾ ਕਹਾਣੀ ਸੰਗ੍ਰਹਿ ਜੰਮਦੀਆਂ ਸੂਲਾਂ ਨੂੰ 1977 'ਚ ਵਿੱਚ ਲਿਖ ਚੁੱਕੇ ਹਨ। ਇਸ ਤੋਂ ਬਿਨਾਂ 1978 'ਚ ਖੋਜ ਨਿਮਬੰਧ ਸਾਡੇ ਪੇਂਡੂ ਬੱਚੇ ਅਤੇ ਮਾਵਾਂ, ਗੋਇਟੇ ਮਰ ਚੁੱਕਾ ਹੈ, ਐੱਮ.ਐੱਲ.ਏ. ਨਹੀਂ, ਡਾਕੀਆ, ਕਾਲ ਕੋਠੜੀਆਂ ਦਾ ਸਿਰਨਾਵਾਂ ਲਿਖ ਚੁੱਕੇ ਹਨ।