ਲੁਧਿਆਣਾ, 1 ਅਕਤੂਬਰ, 2017 : ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਪੰਜਾਬੀ ਕਵੀ ਗੁਰਭਜਨ ਗਿੱਲ ਦਾ ਨਵਾਂ ਗ਼ਜ਼ਲ ਸੰਗ੍ਰਹਿ ਰਾਵੀ ਛਪ ਗਿਆ ਹੈ। ਪੰਜਾਬੀ ਲੇਖਕ ਸਭਾ (ਰਜਿ:) ਲੁਧਿਆਣਾ ਵੱਲੋਂ ਜੀ ਜੀ ਐੱਨ ਖਾਲਸਾ ਕਾਲਿਜ ਦੇ ਸਹਿਯੋਗ ਨਾਲ ਪੁਸਤਕ ਰਾਵੀ ਨੂੰ ਡਾ: ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, 2 ਅਕਤੂਬਰ, ਸਵੇਰੇ 11 ਵਜੇ, ਜੀ ਜੀ ਐੱਨ ਖਾਲਸਾ ਕਾਲਿਜ ਸਿਵਿਲ ਲਾਈਨਜ਼ ਲੁਧਿਆਣਾ ਵਿਖੇ ਲੋਕ ਅਰਪਣ ਕਰਕੇ ਵਿਸ਼ੇਸ਼ ਮਹਿਮਾਨ ਬਲਜੀਤ ਬੱਲੀ ਮੁੱਖ ਸੰਪਾਦਕ ਬਾਬੂਸ਼ਾਹੀ ਡਾਟ ਕਾਮ ਅਤੇ ਦਰਸ਼ਨ ਸਿੰਘ ਮੱਕੜ ਮੁੱਖ ਸੰਪਾਦਕ ਫਾਸਟਵੇਅ ਟੀ ਵੀ ਚੈਨਲ ਨੂੰ ਭੇਂਟ ਕਰਨਗੇ। ਪੁਸਤਕ ਰਾਵੀ ਬਾਰੇ ਉੱਘੇ ਲੇਖਕ ਜਸਵੰਤ ਜਫ਼ਰ ਅਤੇ ਪ੍ਰੋ: ਰਵਿੰਦਰ ਭੱਠਲ ਸੰਬੋਧਨ ਕਰਨਗੇ। ਇਸ ਪੁਸਤਕ ਨੂੰ ਪੰਜਾਬੀ ਭਵਨ ਲੁਧਿਆਣਾ ਤੋਂ ਅਕਾਡਮੀ ਦੇ ਆਪਣੇ ਵਿਕਰੀ ਕੇਂਦਰ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਪੰਜਾਬੀ ਭਵਨ ਲੁਧਿਆਣਾ ਦੇ ਪੁਸਤਕ ਵਿਕਰੀ ਕੇਂਦਰ ਤੋਂ ਵੀ ਹਾਸਲ ਕੀਤਾ ਜਾ ਸਕੇਗਾ।