ਸਰੀ, 2 ਮਈ, 2017 (ਕਵਿੰਦਰ "ਚਾਂਦ") : ਪੰਜਾਬ ਭਵਨ ਸਰੀ ਕਨੇਡਾ ਨਜ਼ਦੀਕ ਸੁੱਖੀ ਬਾਠ ਮੋਟਰਜ਼ ਵੱਲੋ'ਚਰਚਿਤ ਕਿਤਾਬਾਂ ਰਿਲੀਜ਼ ਕਰਨ ਦੀ ਲੜੀ ਤਹਿਤ 30 ਅਪਰੈਲ ਅੈਤਵਾਰ ਨੂੰ ਤੇਜ਼ੀ ਨਾਲ ਸਥਾਪਿਤ ਹੋ ਰਹੀ ਲੇਖਿਕਾ ਹਰਕੀਰਤ ਚਾਹਲ ਦਾ ਪਲੇਠਾ ਨਾਵਲ "ਤੇਰੇ ਬਾਝੋ' "ਬੜੇ ਭਰਵੇ'ੲਿਕੱਠ ਵਿੱਚ ਰਿਲੀਜ਼ ਕੀਤਾ ਗਿਅਾ । ਪੋ੍ਗਰਾਮ ਦੀ ਸੁਰੀਲੀ ਸ਼ੂਰੂਅਾਤ ਗਿਅਾਨੀ ਕੇਵਲ ਸਿੰਘ ਨਿਰਦੋਸ਼ ਅਤੇ ਚਮਕੌਰ ਸਿੰਘ ਸੇਖੋ' ਹੁਰਾਂ ਦੇ ਢਾਡੀ ਜਥੇ ਨੇ ਵਾਰ ਗਾੲਿਨ ਨਾਲ ਕੀਤੀ ।ਸੀ੍ ਸੁੱਖੀ ਬਾਠ ਨੇ ਅਾਪਣੇ' ਸ਼ਾੲਿਰਾਨਾ ਅੰਦਾਜ਼ ਵਿੱਚ ਸਭ ਮਹਿਮਾਨਾਂ ਨੂੰ ਪੰਜਾਬ ਭਵਨ ਵੱਲੋ' ਜੀ ਅਾੲਿਅਾਂ ਅਾਖਿਅਾ । ਪ੍ਧਾਨਗੀ ਮੰਡਲ ਵਿੱਚ ਪਿ੍: ੲਿੰਦਰਜੀਤ ਕੌਰ ਸਿੱਧੂ, ਨਾਵਲਕਾਰ ਜਰਨੈਲ ਸਿੰਘ ਸੇਖਾ,ਪਿ੍: ਸੁਰਿੰਦਰਪਾਲ ਕੌਰ ਬਰਾੜ,ਸ਼ਾੲਿਰ ਸੁਰਿੰਦਰ ਧੰਜਲ,ਲੇਖਿਕਾ ਹਰਕੀਰਤ ਚਾਹਲ ਅਤੇ ਸੀ੍ ਸੁੱਖੀ ਬਾਠ ਸ਼ਾਮਿਲ ਹੋੲੇ।
ਸ: ਜਰਨੈਲ ਸੇਖਾ, ਪਿ੍: ਸੁਰਿੰਦਰ ਪਾਲ ਕੌਰ ਬਰਾੜ,ਸੀ੍ ਸੁਰਿੰਦਰ ਧੰਜਲ ਅਤੇ ਸੀ੍ ਅਮਰੀਕ ਪਲਾਹੀ ਨੇ ਵਿਚਾਰਯੋਗ ਪਰਚੇ ਪੜ੍ਹੇ ਅਤੇ ਮਿਅਾਰੀ ਪੁਸਤਕ ਲਿਖਣ ਲੲੀ ਲੇਖਿਕਾ ਅਤੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ । ੲਿਸ ੳੁਪਰੰਤ ਨਾਵਲ ਬਾਰੇ ਵਿਚਾਰ ਪੇਸ਼ ਕਰਦਿਅਾਂ ਕੁਝ ਵਿਦਵਾਨਾਂ ਦੀ ਵੀਡੀੳੁ ਦਿਖਾੲੀ ਗੲੀ । ਲੇਖਿਕਾ ਦੇ ਸਟਾਰ ਗਾੲਿਕ ਪੁੱਤਰ ਕੰਵਰ ਚਾਹਲ ਦਾ ਭਾਵੁਕ ਵੀਡੀੳੁ ਸੰਦੇਸ਼ ਵੀ ਦਿਖਾੲਿਅਾ ਗਿਅਾ । ਨਾਵਲ ਦੇ ਰਿਲੀਜ਼ ੳੁਪਰੰਤ ਪੰਜਾਬ ਭਵਨ ਵੱਲੋ' ਲੇਖਿਕਾ ਦਾ ਸਨਮਾਨ ਕੀਤਾ ਗਿਅਾ। ਪਿ੍: ੲਿੰਦਰਜੀਤ ਸਿੱਧੂ, ਡਾ: ਗੁਰਬਾਜ ਬਰਾੜ,ਡਾ: ਜਸਬੀਰ ਰੁਮਾਣਾਂ,ਡਾ: ਗੁਲਜ਼ਾਰ ਵਿਲਿੰਗ,ਪਰਵੇਜ਼ ਸੰਧੂ,ਡਾ:ਭਰਪੂਰ ਸਿੰਘ ਅਤੇ ਦਵਿੰਦਰ ਜੌਹਲ ਹੁਰਾਂ ਨਾਵਲ ਦੇ ਵਿਸ਼ੇ ਅਤੇ ਸ਼ੈਲੀ ਬਾਰੇ ਸਾਰਥਿਕ ਚਰਚਾ ਕੀਤੀ।
ਰੁਪਿੰਦਰ ਖਹਿਰਾ ਅਤੇ ਜਸਜੋਤ ਨੇ ਹਰਕੀਰਤ ਚਾਹਲ ਦੇ ਗੀਤਾਂ ਨੂੰ ਅਾਵਾਜ਼ ਦਿੱਤੀ । ਲੇਖਿਕਾ ਦੀ ਬੇਟੀ ਜਸਮੀਨ ਚਾਹਲ ਨੇ ਅਾਪਣਾਂ ਸੁਰੀਲਾ ਗੀਤ ਗਾ ਕੇ ਸਿੱਧ ਕੀਤਾ ਕਿ ਸਾਰਾ ਪਰਿਵਾਰ ਹੀ ਕਲਾ ਨੂੰ ਪਰਨਾੲਿਅਾ ਹੋੲਿਅਾ ਹੈ। ਲੇਖਿਕਾ ਨੇ ਬੜੇ ਸਹਿਜ ਅਤੇ ਖਿੜੇ ਮੱਥੇ ਵਧਾੲੀਅਾਂ ਕਬੂਲ ਕਰਦਿਅਾਂ ਅਾੳੁ'ਦੇ ਸਮਿਅਾਂ ਵਿੱਚ ਹੋਰ ਵੀ ੳੁਸਾਰੂ ਸਾਹਿਤ ਰਚਨ ਦਾ ਅਹਿਦ ਲਿਅਾ । ੲਿਸ ਪੋ੍ਗਰਾਮ ਨੂੰ ਸਫਲ ਕਰਨ ਵਿੱਚ ਲੇਖਿਕਾ ਦੇ ਜੀਵਨ ਸਾਥੀ ਡਾ: ਕੁਲਦੀਪ ਚਾਹਲ ਅਤੇ ਸੁੱਖੀ ਬਾਠ ਹੁਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ । ਸਟੇਜ ਸੰਚਾਲਨ ਡਾ: ਰਾਮਿੰਦਰ ਕੰਗ ਹੁਰਾਂ ਬਾਖੂਬੀ ਨਿਭਾੲਿਅਾ ।
ਸੰਪਰਕ..ਪੰਜਾਬ ਭਵਨ.604-580-1000
www.sukhibathfoundation.ca