ਲੋਕ ਮੰਚ ਪੰਜਾਬ ਵੱਲੋਂ ਯੂ ਕੇ ਵੱਸਦੇ ਪੰਜਾਬੀ ਪਿਆਰੇ ਮੋਤਾ ਸਿੰਘ ਸਰਾਏ ਨੂੰ ਪੰਜਾਬ ਦਾ ਮਾਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਕੱਲ੍ਹ 28 ਜੂਨ ਲੁਧਿਆਣੇ
ਲੁਧਿਆਣਾਃ 27 ਜੂਨ 2022- ਲੋਕ ਮੰਚ ਪੰਜਾਬ ਵੱਲੋਂ ਯੂ ਕੇ ਵੱਸਦੇ ਯੋਰਪੀਨ ਪੰਜਾਬੀ ਸੱਥ ਦੇ ਮੁਖੀ ਪੰਜਾਬੀ ਪਿਆਰੇ ਮੋਤਾ ਸਿੰਘ ਸਰਾਏ ਨੂੰ ਕੱਲ੍ਹ 28 ਜੂਨ ਦੁਪਹਿਰ 12 ਵਜੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਲੁਧਿਆਣਾ ਦੇ ਸਹਿਯੋਗ ਨਾਲ ਕਾਲਿਜ ਦੇ ਸੈਮੀਨਾਰ ਹਾਲ ਵਿੱਚ ਪੰਜਾਬੀਅਤ ਦਾ ਸਰਵਣ ਪੁੱਤਰ ਪੰਜਾਬ ਦਾ ਮਾਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਹ ਜਾਣਕਾਰੀ ਕਾਲਿਜ ਦੇ ਪ੍ਰਿੰਸੀਪਲ ਡਾਃ ਅਰਵਿੰਦਰ ਸਿੰਘ ਭੱਲਾ ਅਤੇ ਲੋਕ ਮੰਚ ਦੇ ਚੇਅਰਮੈਨ ਡਾਃ ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਬਦੇਸ਼ਾਂ ਵਿੱਚ ਯੋਰਪੀਅਨ ਪੰਜਾਬੀ ਸੱਥ ਰਾਹੀਂ ਪੰਜਾਬੀ ਭਾਸ਼ਾ, ਸਾਹਿੱਤ ਤੇ ਸੱਭਿਆਚਾਰ ਦੇ ਪਸਾਰ ਲਈ ਸਃ ਮੋਤਾ ਸਿੰਘ ਸਰਾਏ ਨੂੰ ਇਹ ਸਨਮਾਨ ਦਿੱਤਾ ਜਾ ਰਿਹਾ ਹੈ। ਇਸ ਸਮਾਗਮ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ, ਲੋਕ ਮੰਚ ਦੇ ਪ੍ਰਧਾਨ ਸਃ ਸੁਰਿੰਦਰ ਸਿੰਘ ਸੁੰਨੜ (ਯੂ ਐੱਸ ਏ )ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣਗੇ।