ਪੁਸਤਕ 'ਨਾਨਕ ਵੇਲ਼ਾ' 'ਤੇ ਵਿਚਾਰ-ਚਰਚਾ: ਸਾਹਿਤਕ ਮੰਚ, ਲਹਿਰਾਗਾਗਾ ਵੱਲੋਂ ਕਵੀ ਦਰਬਾਰ ਕਰਵਾਇਆ ਗਿਆ
ਦਲਜੀਤ ਕੌਰ
ਲਹਿਰਾਗਾਗਾ, 23 ਅਪ੍ਰੈਲ, 2023: ਸਾਹਿਤਕ ਮੰਚ, ਲਹਿਰਾਗਾਗਾ ਵੱਲੋਂ ਵਿਸ਼ਵ ਪੁਸਤਕ ਦਿਵਸ ਮੌਕੇ ਪਲੇਠੀ ਮਿਲਣੀ ਦੌਰਾਨ ਡਾ. ਜਗਦੀਸ਼ ਪਾਪੜਾ ਦੀ ਪੁਸਤਕ 'ਨਾਨਕ ਵੇਲ਼ਾ' 'ਤੇ ਵਿਚਾਰ-ਚਰਚਾ ਅਤੇ ਕਵੀ-ਦਰਬਾਰ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੀ ਪ੍ਰਧਾਨਗੀ ਮਾਸਟਰ ਹਰਦੇਵ ਜਲੂਰ, ਲਛਮਣ ਸਿੰਘ ਅਲੀਸ਼ੇਰ, ਭੀਮ ਸਿੰਘ ਆਲਮਪੁਰ, ਬਲਰਾਮ ਭਾਅ ਨੇ ਕੀਤੀ।
ਪਹਿਲੇ ਸੈਸ਼ਨ ਦੌਰਾਨ ਪੁਸਤਕ 'ਨਾਨਕ ਵੇਲ਼ਾ' 'ਤੇ ਪਰਚਾ ਪੜ੍ਹਦਿਆਂ ਮਾਸਟਰ ਰਤਨਪਾਲ ਡੂਡੀਆਂ ਨੇ ਕਿਤਾਬ ਸਬੰਧੀ 9 ਮੁੱਖ-ਬਿੰਦੂਆਂ 'ਤੇ ਵਿਸਥਾਰਤ ਵੇਰਵਾ ਦਿੰਦਿਆਂ ਬਾਬਾ ਨਾਨਕ ਸਮੇਂ ਦੀਆਂ ਘਟਨਾਵਾਂ ਅਤੇ ਹੋਰ ਦ੍ਰਿਸ਼ਟਾਂਟ ਬਾਰੇ ਲੇਖਕ ਵੱਲੋਂ ਸਫਲਤਾ ਨਾਲ ਪੇਸ਼ ਕਰਨ ਦੀ ਗੱਲ ਕੀਤੀ। ਉਸ ਸਮੇਂ ਦੇ ਫਿਲਾਸਫਰ ਅਤੇ ਧਾਰਮਿਕ ਆਗੂਆਂ ਬਾਰੇ ਅਤੇ ਰਾਜਨੀਤੀ ਦੇ ਨਾਲ ਧਾਰਮਿਕ ਉਥੱਲ ਪੁੱਥਲ ਬਾਰੇ ਦੀ ਜਾਣਕਾਰੀ।
ਮੁੱਖ ਮਹਿਮਾਨ ਵਜੋਂ ਪਹੁੰਚੇ ਵਿਕੀਪੀਡੀਅਨ ਚਰਨ ਗਿੱਲ ਪਟਿਆਲਾ ਨੇ ਕਿਹਾ ਕਿ ਸਾਨੂੰ ਗੁਰੂ ਨਾਨਕ ਦੇਵ ਵੱਲੋਂ ਗ੍ਰਹਿਣ ਕੀਤੀਆਂ ਭਾਸ਼ਾਵਾਂ ਬਾਰੇ ਹੋਰ ਖੋਜ ਕਰਨੀ ਚਾਹੀਦੀ ਹੈ। ਬਲਰਾਮ ਭਾਅ ਪਟਿਆਲਾ ਨੇ ਹਕੂਮਤਾਂ ਵੱਲੋਂ ਸਾਹਿਤ 'ਚ ਮੜ੍ਹੀਆਂ ਜਾਂਦੀਆਂ ਪਾਬੰਦੀਆਂ ਸਬੰਧੀ ਗੰਭੀਰ ਚਿੰਤਾ ਪ੍ਰਗਟਾਈ।
ਡਾ. ਜਗਦੀਸ਼ ਪਾਪੜਾ ਨੇ ਨਵੇਂ ਲੇਖਕਾਂ ਨੂੰ ਸਾਹਿਤ ਰਚਨਾ ਦੇ ਨਾਲ-ਨਾਲ ਡੂੰਘਾ ਅਧਿਐਨ ਕਰਨ ਦੀ ਗੱਲ ਕੀਤੀ। ਗੁਰਪ੍ਰੀਤ ਬੱਬੀ ਪਸ਼ੌਰ ਨੇ 15ਵੀਂ ਸਦੀ ਦੌਰਾਨ ਔਰਤਾਂ ਦੀ ਹਾਲਤ ਬਾਰੇ ਖੋਜ ਕਰਨ ਦੀ ਲੋੜ ਦਾ ਜ਼ਿਕਰ ਕੀਤਾ।
ਦੂਜੇ ਸੈਸ਼ਨ ਦੌਰਾਨ ਹਾਜ਼ਰ ਕਵੀਆਂ ਕਮਲਦੀਪ ਜਲੂਰ, ਸੁਖਜੀਤ ਚੀਮਾ, ਹਰਭਗਵਾਨ ਗੁਰਨੇ, ਜਸਵੀਰ ਚੋਟੀਆਂ, ਸੁਖਜਿੰਦਰ ਲਾਲੀ, ਧਰਮਾ ਹਰਿਆਊ, ਪ੍ਰੋਫੈਸਰ ਸੁਖਵਿੰਦਰ ਜਨਾਲ, ਮਾਸਟਰ ਕੁਲਦੀਪ ਸਿੰਘ, ਰਜਿੰਦਰ ਚਾਹਲ, ਮੱਖਣ ਸੇਖੂਵਾਸ, ਜਪੁਨੀਤ ਕੌਰ, ਕਿਰਨਪਾਲ ਗਾਗਾ, ਗੁਰਸੇਵਕ ਛਾਜਲੀ, ਧਰਮਿੰਦਰ ਦਾਸ ਬਾਵਾ, ਜਗਦੀਸ਼ ਪਾਪੜਾ, ਹਰਦੇਵ ਜਲੂਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਇਸ ਮੌਕੇ ਕੰਵਲਜੀਤ ਸਿੰਘ ਢੀਂਡਸਾ, ਅਮਨ ਢੀਂਡਸਾ, ਬਲਦੇਵ ਸਿੰਘ, ਕਿਰਨਪਾਲ ਗਾਗਾ, ਹਰੀ ਸਿੰਘ ਅੜਕਵਾਸ, ਪ੍ਰੋਫੈਸਰ ਮਨਪ੍ਰੀਤ ਸਿੰਘ ਰੌਕੀ, ਹਰਪ੍ਰੀਤ ਕੌਰ, ਜਗਦੀਪ ਕੌਰ ਰੂਬੀ, ਗੁਰਚਰਨ ਸਿੰਘ, ਜਸਵੀਰ ਲਾਡੀ, ਜੋਰਾ ਸਿੰਘ ਗਾਗਾ, ਭੀਮ ਸਿੰਘ, ਪੂਰਨ ਸਿੰਘ, ਰਾਮ ਖਾਈ, ਤਰਸੇਮ ਭੋਲੂ, ਡਾ. ਪਵਨ ਪਸਰੀਜਾ, ਜਸਵੀਰ ਲਾਡੀ, ਪਰਮਜੀਤ ਕੌਰ, ਅਭੀ ਛਾਜਲੀ, ਮਾਸਟਰ ਤੇਜਾ ਸਿੰਘ ਅਤੇ ਰਣਦੀਪ ਸੰਗਤਪੁਰਾ ਹਾਜ਼ਰ ਸਨ।
ਮੰਚ ਸੰਚਾਲਨ ਮਾਸਟਰ ਰਘਬੀਰ ਭੁਟਾਲ ਨੇ ਕੀਤਾ। ਉਨ੍ਹਾਂ ਸਮਾਗਮ ਦੇ ਅੰਤ ਵਿੱਚ ਆਏ ਕਵੀਆਂ, ਮਹਿਮਾਨਾਂ ਤੋਂ ਇਲਾਵਾ ਸਮਾਗਮ ਨੂੰ ਸਫਲਤਾ ਪੂਰਬਕ ਨੇਪਰੇ ਚਾੜ੍ਹਨ ਵਿੱਚ ਭਰਪੂਰ ਸਹਿਯੋਗ ਦੇਣ ਲਈ ਸੀਬਾ ਇੰਟਰਨੈਸ਼ਨਲ ਸਕੂਲ ਲਹਿਰਾਗਾਗਾ ਦੀ ਮੈਨੇਜਮੈਂਟ ਦਾ ਧੰਨਵਾਦ ਕੀਤਾ।