ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਰਹੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਇਕੱਤਰਤਾ
ਹਰਦਮ ਮਾਨ
ਸਰੀ, 19 ਨਵੰਬਰ-ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਇਕੱਤਰਤਾ ਸੀਨੀਅਰ ਸੈਂਟਰ ਸਰੀ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਪ੍ਰਿਤਪਾਲ ਗਿੱਲ, ਹਰਚੰਦ ਸਿੰਘ ਬਾਗੜੀ, ਡਾ. ਬਲਦੇਵ ਸਿੰਘ ਖਹਿਰਾ ਅਤੇ ਰੂਪਿੰਦਰ ਖਹਿਰਾ ਰੂਪੀ ਨੇ ਕੀਤੀ। ਸ਼ੁਰੂਆਤ ਵਿਚ ਇਕ ਸ਼ੋਕ ਮਤੇ ਵਿੱਚ ਸਭਾ ਦੇ ਬਾਨੀ ਮੈਂਬਰ ਤਾਰਾ ਸਿੰਘ ਹੇਅਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਅਜੈਬ ਸਿੰਘ ਸਿੱਧੂ ਨੇ ਤਾਰਾ ਸਿੰਘ ਹੇਅਰ ਦੀ ਯਾਦ ਵਿਚ ਕੁਝ ਸ਼ਬਦ ਕਹੇ।
ਡਾ. ਪ੍ਰਿਥੀਪਾਲ ਸੋਹੀ ਨੇ ਆਪਣੇ ਵਿਚਾਰਾਂ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਦੀ ਗੱਲ ਕੀਤੀ। ਕਾਵਿਕ ਦੌਰ ਵਿਚ ਸੁਖਮਿੰਦਰ ਸਿੰਘ ਘੁਮਾਣ, ਦਵਿੰਦਰ ਕੌਰ ਜੌਹਲ, ਅਮਰੀਕ ਪਲਾਹੀ, ਕ੍ਰਿਸ਼ਨ ਭਨੋਟ, ਇੰਦਰਜੀਤ ਧਾਮੀ, ਜੋਗਿੰਦਰ ਸਿੰਘ ਸੁੰਨ, ਸੁਰਿੰਦਰ ਸਿੰਘ ਜਬਲ, ਡਾ. ਗੁਰਮਿੰਦਰ ਸਿੱਧੂ, ਖੁਸ਼ਹਾਲ ਗਲੋਟੀ, ਪਾਲ ਬਿਲਗਾ, ਹਰਚਰਨ ਸਿੰਘ ਗਿੱਲ, ਬਿੱਕਰ ਖੋਸਾ, ਪਰਮਿੰਦਰ ਸਵੈਚ, ਸੁੱਖੀ ਸਿੱਧੂ, ਹਰਬੰਸ ਕੌਰ ਬੈਂਸ, ਅਮਰੀਕ ਸਿੰਘ ਲੇਲ੍ਹ, ਸੁਖਦੇਵ ਸਿੰਘ ਦਰਦੀ, ਮਨਜੀਤ ਸਿੰਘ ਪਨੇਸਰ, ਮਨਜੀਤ ਸਿੰਘ ਮੱਲ੍ਹਾ, ਰੂਪਿੰਦਰ ਖਹਿਰਾ ਰੂਪੀ, ਹਰਪਾਲ ਸਿੰਘ ਬਰਾੜ ਅਤੇ ਪਲਵਿੰਦਰ ਰੰਧਾਵਾ ਨੇ ਗੁਰੂ ਨਾਨਕ ਦੇਵ ਜੀ ਨੂੰ ਸਮੱਰਪਿਤ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ। ਬਲਦੇਵ ਸਿੰਘ ਖਹਿਰਾ ਨੇ ਮਿੰਨੀ ਕਹਾਣੀ ਪੜ੍ਹੀ ਅਤੇ ਸੁਰਜੀਤ ਕਲਸੀ ਨੇ ਕੁਝ ਵਿਚਾਰ ਪੇਸ਼ ਕੀਤੇ। ਸੁੱਖੀ ਸਿੱਧੂ ਨੇ ਸ੍ਰੀ ਗੁਰੂ ਨਾਨਕ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਸਬੰਧੀ ਤਿਆਰ ਕੀਤਾ ਕਾਰਡ ਸੀਨੀਅਰ ਸੈਂਟਰ ਨੂੰ ਭੇਂਟ ਕੀਤਾ। ਅੰਤ ਵਿੱਚ ਮੀਤ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭਨਾਂ ਦਾ ਧੰਨਵਾਦ ਕੀਤਾ। ਸਟੇਜ ਦੀ ਜ਼ਿੰਮੇਵਾਰੀ ਸਕੱਤਰ ਪਲਵਿੰਦਰ ਰੰਧਾਵਾ ਨੇ ਬਾਖੂਬੀ ਨਿਭਾਈ।