ਪੰਜਾਬ ਕਲਾ ਪ੍ਰੀਸ਼ਦ ਵੱਲੋਂ ਸਤਿੰਦਰਪਾਲ ਸਿਧਵਾਂ ਦਾ ਸਨਮਾਨ, ਮਿਲੀਆਂ ਵਧਾਈਆਂ
ਟੋਰਾਂਟੋ / ਚੰਡੀਗੜ੍ਹ, 24 ਫਰਵਰੀ, 2022: ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ’ਤੇ ਬੀਤੀ ਸ਼ਾਮ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਪੰਜਾਬੀ ਬੋਲੀ ਨੂੰ ਸਮਰਪਤ ਖੂਬਸੁਰਤ ਸਮਾਰੋਹ ਕੀਤਾ ਗਿਆ। ਇਸ ਸਮੇਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਪਾਪੂਲਰ ਰੇਡੀਓ ਪੰਜਾਬੀ ਲਹਿਰਾਂ ਦੇ ਬਾਨੀ, ਸ਼੍ਰੋਮਣੀ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਦੇ ਸਪੁੱਤਰ ਸਤਿੰਦਰਪਾਲ ਸਿੰਘ ਸਿੱਧਵਾਂ ਦਾ ਖ਼ੂਬਸੂਰਤ ਫੁਲਕਾਰੀ ਇਕਵੰਜਾ ਹਜ਼ਾਰ ਰੁਪਏ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨ ਕੀਤਾ ਗਿਆ। ਸਨਮਾਨ ਦੇਣ ਦੀ ਰਸ਼ਮ ਪਦਮ ਸ੍ਰੀ ਸੁਰਜੀਤ ਪਾਤਰ ਚੇਅਰਮੈਨ ਪੰਜਾਬ ਕਲਾ ਪਰਿਸ਼ਦ, ਡਾ ਲਖਵਿੰਦਰ ਜੌਹਲ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਡਾ ਯੋਗਰਾਜ ਅਤੇ ਡਾ ਸਰਬਜੀਤ ਕੌਰ ਸੋਹਲ ਨਿਭਾਈ ਗਈ। ਸਤਿੰਦਰਪਾਲ ਸਿੰਘ ਸਿੱਧਵਾਂ ਨੂੰ ਇਸ ਵੱਡਮੁਲੇ ਸਨਮਾਨ ਮਿਲਣ ਤੇ ਸੱਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਸਰਪ੍ਰਸਤ ਗੁਰਭਜਨ ਗਿੱਲ, ਸਕੱਤਰ ਜਨਰਲ ਪ੍ਰੋ ਨਿਰਮਲ ਜੌੜਾ, ਜਗਜੀਤ ਸਿੰਘ ਲੋਹਟਬੱਦੀ, ਵਤਨੋ ਦੂਰ ਟੀ ਵੀ ਦੇ ਕਰਤਾ ਧਰਤਾ ਸੁੱਖੀ ਨਿੱਜਰ, ਗੁਰਦੇਵ ਸਿੰਘ, ਪ੍ਰੀਤਮ ਸਿੰਘ ਰੁਪਾਲ, ਰਬਿੰਦਰ ਰੰਗੂਵਾਲ ਨੇ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟ ਕੀਤੀ ਹੈ ਕੇ ਸਤਿੰਦਰ ਪਾਲ ਸਿੱਧਵਾਂ ਕੈਨੇਡਾ ਵਿਚ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪਾਸਾਰ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ! ਇਸ ਸੰਬੰਧੀ ਸੱਥ ਦੀ ਹੋਈ ਮੀਟਿੰਗ ਵਿਚ ਪੰਜਾਬ ਕਲਾ ਪਰਿਸ਼ਦ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸਮੁੱਚੇ ਪੰਜਾਬੀ ਜਗਤ ਨੂੰ ਕੌਮਾਂਤਰੀ ਮਾਤ ਭਾਸ਼ਾ ਦਿਵਸ ’ਤੇ ਵਧਾਈ ਦਿੰਦਿਆਂ ਪੰਜਾਬੀ ਬੋਲੀ ਅਪਨਾਉਣ ਦੀ ਅਪੀਲ ਵੀ ਕੀਤੀ ਗਈ ।ਕੈਨੇਡਾ ਵਿੱਚ ਵੀ ਏਕਮ ਟੀਵੀ ਅਮਰਜੀਤ ਸਿੰਘ ਰਾਏ , ਹਮਦਰਦ ਦੇ ਅਮਰ ਸਿੰਘ ਭੁੱਲਰ , ਗਾਉਂਦਾ ਪੰਜਾਬ ਦੇ ਜੁਗਿੰਦਰ ਬਾਸੀ, ਪੰਜਾਬੀ ਵਿਰਸਾ ਦੇ ਸਿੰਘ ਹਰਜੀਤ ,ਪੰਜਾਬੀ ਪੋਸਟ ਦੇ ਜਗਦੀਸ਼ ਗਰੇਵਾਲ, ਪੰਜਾਬ ਸਟਾਰ ਦੇ ਸਿਮਰਤ ਗਰੇਵਾਲ , ਆਰਟਿਸਟ ਬਲਜਿੰਦਰ ਸੇਖਾ ਅਤੇ ਮਾਸਟਰ ਹਰਚਰਨ ਸਿੰਘ ਰਾਮੂਵਾਲਾ ਨੇ ਸ਼ਤਿੱਦਰਪਾਲ ਸਿੱਧਵਾਂ ਨੂੰ ਵਧਾਈ ਭੇਜੀ ਹੈ।