ਸਿੱਧ ਸਮਾਜ ਸੇਵਕ ਮੁਨਸ਼ੀ ਰਾਮ ਦੀ ਕਿਤਾਬ ਕੀਤੀ ਰਿਲੀਜ਼
ਰੋਹਿਤ ਗੁਪਤਾ, ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ, 11 ਅਕਤੂਬਰ 2022
ਗੁਰਦਾਸਪੁਰ ਦੇ ਪ੍ਰਸਿੱਧ ਸਮਾਜ ਸੇਵਕ ਮੁਨਸ਼ੀ ਰਾਮ ਜੀ ਦੀ ਕਿਤਾਬ ਅੱਜ ਉਨ੍ਹਾਂ ਦੀ ਧਰਮ ਪਤਨੀ ਵੱਲੋਂ ਰਿਲੀਜ਼ ਕੀਤੀ ਗਈ। ਦੱਸ ਦਈਏ ਕਿ ਮੁਨਸ਼ੀ ਰਾਮ ਗੁਰਦਾਸਪੁਰ ਦੇ ਇੱਕ ਪ੍ਰਸਿੱਧ ਸਮਾਜ ਸੇਵੀ ਸਨ ਜਿਹਨਾਂ ਵੱਲੋਂ ਅਨੇਕਾਂ ਹੀ ਨੌਜਵਾਨਾਂ ਨੂੰ ਨਸ਼ੇ ਦੇ ਰਾਹ ਤੋਂ ਦੂਰ ਕਰਕੇ ਇੱਕ ਚੰਗੇ ਸਮਾਜ ਵੱਲ ਤੋਰਿਆ ਗਿਆ।ਮੁਨਸ਼ੀ ਰਾਮ ਜੀ ਨਸ਼ਿਆਂ ਦੇ ਸਖ਼ਤ ਖ਼ਿਲਾਫ਼ ਸਨ ਜਿਨ੍ਹਾਂ ਵੱਲੋਂ ਰੈਡ ਕਰੋਸ ਗੁਰਦਾਸਪੁਰ ਵਿੱਚ ਵੀ ਕਈ ਸਾਲ ਨਸ਼ੇ ਨਾਲ ਪੀੜਤ ਨੌਜਵਾਨਾਂ ਨੂੰ ਸੁਧਾਰਨ ਵਿੱਚ ਮਦਦ ਕੀਤੀ ਗਈ ਅਤੇ ਉਨ੍ਹਾਂ ਦੀਆਂ ਯੋਗਾ ਕਲਾਸਾਂ ਵੀ ਲਗਾਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਮੁਨਸ਼ੀ ਰਾਮ ਜੀ ਬਹੁਤ ਵਧੀਆ ਲੇਖਕ ਸਨ। ਜਿਹਨਾਂ ਵੱਲੋਂ ਕਈ ਤਰ੍ਹਾਂ ਦੀਆਂ ਕਵਿਤਾਵਾਂ ਅਤੇ ਜੀਵਨ ਨੂੰ ਸੁਧਾਰਨ ਲਈ ਕਈ ਲਿਖਤਾਂ ਲਿਖੀਆਂ ਗਈਆਂ ਹਨ।ਉਹਨਾਂ ਨੇ ਕਿਹਾ ਕਿ ਮੁਂਸ਼ੀਰਾਮ ਜੀ ਦੀ ਜੀਵਨੀ ਤੇ ਅੱਜ ਜਿਹੜੀ ਕਿਤਾਬ ਲਿਖੀ ਗਈ ਹੈ, ਉਸਨੂੰ ਲੋਕਾਂ ਦੇ ਸਪੁਰਦ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਿਰਫ 100 ਖਿਤਾਬਾਂ ਹੀ ਮਾਰਕੀਟ ਵਿੱਚ ਵੰਡੁਆ ਗਈਆ ਹਨ ।ਜਿਨ੍ਹਾਂ ਦੀ ਕੋਈ ਕੀਮਤ ਨਹੀਂ ਲਈ ਗਈ।ਉਹਨਾਂ ਨੇ ਕਿਹਾ ਕਿ ਜੇ ਮਾਰਕੀਟ ਵਿਚ ਇਸ ਦੀ ਹੋਰ ਜ਼ਿਆਦਾ ਡਿਮਾਂਡ ਆਈ ਤਾਂ ਅਸੀਂ ਇਸ ਦੀਆਂ ਜ਼ਿਆਦਾ ਕਾਪੀਆਂ ਕਰਕੇ ਬੁੱਕ ਸਟੋਰਾਂ ਤੇ ਵੀ ਲੋਕਾਂ ਤੱਕ ਮੁਹਇਆ ਕਰਵਾਵਾਂਗੇ।