← ਪਿਛੇ ਪਰਤੋ
ਮਾਂ ਬੋਲੀ ਪੰਜਾਬੀ ਮੈਂ ਮਾਂ ਬੋਲੀ ਪੰਜਾਬੀ ਸਾਂ ਰੱਖਦੀ ਟੌਹਰ ਨਵਾਬੀ ਹੁਣ ਰੁਲ ਗਈ ਵਾਂਗਰ ਕੱਖਾਂ ਕੀਹਨੂੰ ਦੁੱਖ ਸੁਣਾਵਾਂ ਮੈਂ ਮੈਨੂੰ ਭੁੱਲ ਗਏ ਮੇਰੇ ਪੁੱਤਰ ਕੀਹਨੂੰ ਪੁੱਤ ਬਣਾਵਾਂ ਮੈਂ ਗੁਰੂਅਾਂ ਦੀ ਹਾਂ ਬੋਲੀ ਤੇ ਨਾਥਾਂ ਦੀ ਜਾਈ ਮੈਂ ਵਿਚ ਬਹਾਰਾਂ ਦੇ ਹਾਂ ਸਚਮੁੱਚ ਕੁਮਲਾਈ ਮੈਂ ਮੇਰੇ ਸਾਹਾਂ ਵਿੱਚ ਜੋ ਵੱਸਦੀ ਕਿੱਥੋਂ ਰੁੱਤ ਲਿਆਵਾਂ ਮੈਂ ਮੈਨੂੰ ਭੁੱਲ ਗਏ ਮੇਰੇ ਪੁੱਤਰ ਕੀਹਨੂੰ ਪੁੱਤ ਬਣਾਵਾਂ ਮੈਂ ਸਿਰ ਤੇ ਨਾ ਦਸਤਾਰਾਂ ਤੇ ਨਾ ਹੀ ਹੁਣ ਚੁੰਨੀਆਂ ਨੇ ਪੈਂਦੀਆਂ ਨਾ ਪਿੱਪਲਾ ਤੇ ਪੀਂਘਾਂ ਸੱਥਾਂ ਵੀ ਸੁੰਨੀਆਂ ਨੇ ਵਿੱਸਰ ਗੲੇ ਵਿਰਸੇ ਦਾ ਕਿੱਥੋਂ ਗੀਤ ਲਿਆਵਾਂ ਮੈਂ ਮੈਨੂੰ ਭੁੱਲ ਗੲੇ ਮੇਰੇ ਪੁੱਤਰ ਕੀਹਨੂੰ ਪੁੱਤ ਬਣਾਵਾਂ ਮੈਂ ਪੁੱਤ ਪੋਤਰੇ ਬੈਠੇ ਗਲ਼ ਨਾਲ ਲਾ ਅੰਗਰੇਜ਼ੀ ਨੂੰ ਕਿੱਦਾਂ ਮੈਂ ਅਪਣਾਵਾਂ ਆੲੀ ਹੋੲੀ ਤੇਜ਼ੀ ਨੂੰ ੲਿਸ ਕਹਿਰ ਹਨੇਰੀ ਰੁੜਿਆ ਵਿਰਸਾ ਕਿੰਝ ਬਚਾਵਾਂ ਮੈਂ ਮੈਨੂੰ ਭੁੱਲ ਗੲੇ ਮੇਰੇ ਪੁੱਤਰ ਕੀਹਨੂੰ ਪੁੱਤ ਬਣਾਵਾਂ ਮੈਂ ਰਿਸ਼ੀ ਹਿਰਦੇਪਾਲ ਮਲੋਟ 9814666789
Total Responses : 267