ਸ਼ਾਇਰ ਦੀਪ ਕਲੇਰ ਨਾਲ ਸਾਹਿਤਕ ਸੰਵਾਦ ਰਚਾਇਆ
ਬੰਗਾ 24 ਦਸੰਬਰ 2021 - ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੀ ਅਗਵਾਈ ਹੇਠ ਪੰਜਾਬੀ ਸਾਹਿਤ ਸਭਾ ਖਟਕੜ ਕਲਾਂ (ਬੰਗਾ) ਵੱਲੋਂ "ਸੱਤ ਦਿਨ, ਸੱਤ ਲੇਖਕ ਅਤੇ ਸੱਤ ਥਾਵਾਂ" ਦੀ ਲੜੀ ਅਧੀਨ *ਲੇਖਕਾਂ ਦਾ ਹਫ਼ਤਾ* ਸਮਾਗਮ ਦੇ ਪਲੇਠੇ ਦਿਨ ਸ਼ਾਇਰ ਦੀਪ ਕਲੇਰ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ। ਇਸ ਲੜੀ ਦੇ ਬੰਗਾ ਸਮਾਗਮਾਂ ਦੇ ਕਨਵੀਨਰ ਹਰਬੰਸ ਹੀਉਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਖਟਕੜ ਕਲਾਂ ਵਿਖੇ ਸ਼ੁੱਕਰਵਾਰ ਦੁਪਹਿਰ ਨੂੰ ਠੀਕ 12 ਵਜੇ ਸ਼ਾਇਰ ਦੀਪ ਕਲੇਰ ਨੇ "ਇਹ ਉਹ ਨਹੀਂ", "ਧੀਆਂ ਪੰਜਾਬ ਦੀਆਂ", "ਇਕ ਮਿੰਟ ਦਾ ਮੌਨ", ""ਨੇਤਾ ਜੀ", "ਬੇਘਰੀਆਂ", "ਧੀਆਂ ਅਤੇ ਕਣਕਾਂ" ਅਤੇ "ਮੈਂ ਸਮੁੰਦਰ ਹਾਂ" ਆਪਣੀਆਂ ਸੱਤ ਕਵਿਤਾਵਾਂ ਨਾਲ ਸਰੋਤਿਆਂ ਸੰਗ ਸਾਂਝੀਆਂ ਕੀਤੀਆਂ। ਇਸ ਸਮਾਗਮ ਦੀ ਪ੍ਰਧਾਨਗੀ ਸ੍ਰੀ ਜਸਵੀਰ ਨੂਰਪੁਰ ਇੰਚਾਰਜ ਅਜੀਤ ਸਬ ਆਫਿਸ ਬੰਗਾ ਕੀਤੀ। ਅਸ਼ੋਕ ਭੌਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੱਭ ਤੋਂ ਪਹਿਲਾਂ ਹਰਬੰਸ ਹੀਉਂ ਨੇ ਦੀਪ ਕਲੇਰ ਦੇ ਜੀਵਨ ਅਤੇ ਸਾਹਿਤਕ ਸੰਸਾਰ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ। ਇਸ ਮੌਕੇ 'ਤੇ ਜਸਵੰਤ ਖਟਕੜ, ਨਰਿੰਦਰਜੀਤ ਖਟਕੜ, ਸੋਮਾ ਸਬਲੋਕ, ਹਰੀ ਰਾਮ ਰਸੁਲਪੁਰੀ, ਗੁਰਦੀਪ ਸਿੰਘ ਸੈਣੀ, ਤਲਵਿੰਦਰ ਸ਼ੇਰਗਿੱਲ, ਕ੍ਰਿਸ਼ਨ ਹੀਉਂ, ਪਰਮਜੀਤ ਸਿੰਘ ਖਟੜਾ, ਜਸਵੀਰ ਸਿੰਘ ਮੰਗੂਵਾਲ, ਰਜਨੀ ਸ਼ਰਮਾ, ਮੋਹਣ ਬੀਕਾ ਆਦਿ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਵੀ ਸ਼ਾਮਿਲ ਹੋਏ।