ਵੈਨਕੂਵਰ 24 ਜੁਲਾਈ 2018- ਆਪਣੀ ਗੱਲ ਨੂੰ ਬੇਬਾਕੀ ਨਾਲ ਕਹਿਣ ਵਾਲੀ ਵੱਡੀ ਭੈਣ ਇੰਦਰਜੀਤ ਕੌਰ ਸਿੱਧੂ ਨੂੰ ਮੁਬਾਰਕਬਾਦ ਦਿੰਦਿਆਂ ਬੀ. ਸੀ. ਦੇ ਕੈਬਨਿਟ ਮਨਿਸਟਰ ਜਿੰਨੀ ਸਿੰਮਜ਼ ਨੇ ਕਿਹਾ ਕਿ ਇੰਦਰਜੀਤ ਕੌਰ ਸਿੱਧੂ ਦੀ ਗੱਲਬਾਤ ਅਤੇ ਇਨ੍ਹਾਂ ਦੀ ਕਿਤਾਬ ਪੜ੍ਹ ਕੇ ਮੇਰੇ ਅੰਦਰ ਨਵਾਂ ਜੋਸ਼, ਨਵੀਂ ਉਮੰਗ ਪੈਦਾ ਹੁੰਦੀ ਹੈ। ਪੁਸਤਕ ‘ਹਵਾ ਵਿੱਚ ਟੰਗੀ ਕਿੱਲੀ’ ਦੇ ਰੀਲੀਜ਼ ਸਮਾਗਮ ’ਤੇ ਬੋਲਦੇ ਹੋਏ ਮੈਂਬਰ ਲੈਜਿਸਲੇਟਿਵ ਰਚਨਾ ਸਿੰਘ ਨੇ ਇੰਦਰਜੀਤ ਆਂਟੀ ਨੂੰ ਜੋਸ਼ ਨਾਲ ਲਬਰੇਜ਼ ਗਰਦਾਨਦਿਆਂ ਕਿਹਾ ਕਿ ਸਮੇਂ ਸਮੇਂ ਵਿਚਾਰਾਂ ਦਾ ਪ੍ਰਗਟਾਵਾਂ ਸਾਨੂੰ ਨਵਾਂ ਕੁਝ ਕਹਿਣ, ਨਵਾਂ ਕੁਝ ਸੋਚਣ ਦਾ ਮੌਕਾ ਪ੍ਰਦਾਨ ਕਰਦਾ ਹੈ। ਪ੍ਰਿੰਸੀਪਲ ਸੁਰਿੰਦਰ ਕੌਰ ਬਰਾੜ ਨੇ ਕੁਝ ਕਵਿਤਾਵਾਂ, ਮਨਫੀ ਕਿਰਦਾਰ, ਭਟਕਣਾ, ਲੜਾਈ ਅਜੇ ਜਾਰੀ ਹੈ, ਦੀ ਵਰਲਡ ਫੇਮਸ ਥਿੰਕਰਾਂ ਦੀਆਂ ਉਦਾਹਰਣਾਂ ਦੇ ਕੇ ਆਪਣਾ ਪੇਪਰ ਪ੍ਰਸਤੁਤ ਕੀਤਾ। ਹਰਿੰਦਰ ਕੌਰ ਸੋਹੀ ਨੇ ਜਸਵੰਤ ਜ਼ਫ਼ਰ ਦੇ ਨਾਂ ਕਵਿਤਾ ਅਤੇ ਮੁੱਠੀ ਵਿਚ ਕਿਰਦੀ ਧੁੱਪ ਦੇ ਸ਼ਿਲਪ ਦੇ ਕਾਵਿ ਪੈਰਾਡਾਈਮ ਨੂੰ ਬਾਖੂਬੀ ਪੇਸ਼ ਕੀਤਾ।
ਅਮਰੀਕ ਪਲਾਹੀ ਨੇ ਆਪਣੇ ਪਰਚੇ ਵਿਚ ਇੰਦਰਜੀਤ ਕੌਰ ਸਿੱਧੂ ਦੇ ਕਾਵਿਮਈ ਸਫ਼ਰ ਦਾ ਚਿਤਰਣ ਕੀਤਾ। ਡਾ. ਸਾਧੂ ਸਿੰਘ ਨੇ ਪਦਾਰਥਵਾਦ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਸਮੀਖਿਆਕਾਰਾਂ ਨੂੰ ਪਦਾਰਥਵਾਦ ’ਤੇ ਗੱਲ ਕਰਨ ਤੋਂ ਪਹਿਲਾਂ ਅਧਿਐਨ ਕਰਨ ’ਤੇ ਜ਼ੋਰ ਦੇਣਾ ਚਾਹੀਦਾ। ਗੁਰਬਾਜ ਬਰਾੜ ਨੇ ਇੰਦਰਜੀਤ ਕੌਰ ਸਿੱਧੂ ਦੇ ਕਾਵਿ ਸ਼ਿਲਪ ਤੇ ਡੂੰਘੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਮੁੱਚੀ ਕਵਿਤਾ ਨੂੰ ਕਲਾਵੇ ਵਿਚ ਲੈਂਦਿਆਂ ਕਾਵਿ ਮੁਹਾਵਰੇ ਦੀ ਗੱਲ ਨੂੰ ਅੱਗੇ ਤੋਰਿਆ। ਹਰਕੀਰਤ ਕੌਰ ਚਾਹਲ ਨੇ ਆਪਣੇ ਅੰਦਾਜ ਵਿਚ ਕਵਿਤਾ ਦੇ ਬਿਰਤਾਂਤ ਦਾ ਵਿਸ਼ੇਸ਼ ਜਿਕਰ ਕੀਤਾ। ਡਾ. ਗੁਰਮਿੰਦਰ ਸਿੱਧੂ ਅਤੇ ਰੇਡੀਓ ਹੋਸਟ ਮਨਜੀਤ ਕੰਗ ਨੇ ‘ਹਵਾ ਵਿਚ ਟੰਗੀ ਕਿੱਲੀ’ ਬਾਰੇ ਕਿਹਾ ਕਿ ਸਿੱਧੂ ਬੇਝਿਜਕ ਕਹਿਣ ਵਾਲੀ ਕਵਿੱਤਰੀ ਹੈ। ਜਰਨੈਲ ਸਿੰਘ ਸੇਖਾ ਨੇ ਕੁਝ ਕਵਿਤਾਵਾਂ ਦਾ ਵਿਸ਼ੇਸ਼ ਜਿਕਰ ਕਰਦਿਆਂ ਕਿਹਾ ਕਿ ਲੇਖਿਕਾ ਦਿ੍ਰੜ ਨਿਸਚੇ ਨਾਲ ਗੱਲ ਕਰਨ ਵਾਲੀ ਕਵਿੱਤਰੀ ਅ ਕਹਾਣੀਕਾਰਾਂ ਹੈ ਜੋ ਬਿਨਾਂ ਕਿਸੇ ਡਰ, ਭੈਅ ਤੋਂ ਮੁਕਤ ਔਰਤ ਦੀ ਮਨੋਅਵਸਥਾ ਨੂੰ ਬਿਆਨ ਕਰਨ ਦੀ ਜੁਰੱਅਤ ਰਖਦੀ ਹੈ।
ਸਤੀਸ਼ ਗੁਲਾਟੀ ਨੇ ਕਿਤਾਬ ਦੇ ਨਾਮਕਰਨ ਤੋਂ ਲੈ ਕੇ ਕਵਿਤਾਵਾਂ ਦਾ ਜਿਕਰ ਕਰਦਿਆਂ ਕਿਹਾ ਕਿ ਇੰਦਰਜੀਤ ਕੌਰ ਸਿੱਧੂ ਦੀ ਕਵਿਤਾ ਆਨੰਦ ਨਹੀਂ ਦਿੰਦੀ, ਸਗੋਂ ਪਰੇਸ਼ਾਨ ਅਤੇ ਟਾਰਚਰ ਕਰਦੀ, ਪਾਠਕ ਨੂੰ ਹਲੂਣਦੀ ਹੈ। ਇਹੀ ਕਵਿਤਾ ਦੀ ਖੂਬੀ ਹੈ। ਨਦੀਮ ਪਰਮਾਰ ਨੇ ਕਵਿਤਾ ਦੀ ਵਿਆਕਰਣ ਅਤੇ ਬਿੰਦੀਆਂ, ਟਿੱਪੀਆਂ ਵੱਲ ਵਿਸ਼ੇਸ਼ ਇਸ਼ਾਰਾ ਕੀਤਾ। ਕੈਲਗਰੀ ਤੋਂ ਆਈ ਕਵਿੱਤਰੀ ਸੁਰਿੰਦਰ ਗੀਤ ਨੇ 1947 ਬਾਰੇ ਮਿਰਜ਼ੇ ਦੀ ਤਰਜ਼ ’ਤੇ ਗੀਤ ਪੇਸ਼ ਕੀਤਾ। ਉਥੇ ਸਤੀਸ਼ ਗੁਲਾਟੀ ਦੇ ਸ਼ਿਅਰ ਨੂੰ ਭਰਵੀ ਦਾਦ ਮਿਲੀ।
ਖਾਸ ਤੌਰ ’ਤੇ ਉਹਨਾਂ ਦੀ ਮੰਸ਼ਾ ਸੀ ਸੂਬਾ ਟੁਕੜੇ ਟੁਕੜੇ ਕਰ ਦੇਵੋ ਇਹ ਸਾਡੀ ਹਿੰਮਤ ਹੈ ਪੂਰੀ ਦੁਨੀਆਂ ਦੇ ਵਿਚ ਫੈਲ ਗਏ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਚਰਨਜੀਤ ਕੌਰ ਗਿੱਲ, ਮਹਿੰਦਰ ਸੂਮਲ, ਦਵਿੰਦਰ ਬਚਰਾ, ਮੋਹਨ ਬਚਰਾ, ਸੁਰਜੀਤ ਕੌਰ ਪੱਡਾ, ਡਾ. ਪਿ੍ਰਥੀਪਾਲ ਸਿੰਘ ਸੋਹੀ, ਮੋਤਾ ਸਿੰਘ, ਜਸ ਮਲਕੀਤ, ਅੰਗਰੇਜ਼ ਬਰਾੜ, ਦਰਸ਼ਨ ਸਿੰਘ ਸੰਘਾ, ਕਵਿੰਦਰ ਚਾਂਦ, ਸੁਰਜੀਤ ਕੌਰ ਪਰਮਾਰ, ਡਾ. ਰਘਬੀਰ ਸਿੰਘ ਸਿਰਜਣਾ, ਸੁਲੇਖਾ ਸਿਰਜਣਾ, ਸਾਧੂ ਸਿੰਘ, ਅਮਰੀਕਾ ਤੋਂ ਪਰਵੇਜ ਸੰਧੂ, ਰਣਧੀਰ ਸਿੰਘ ਗਿੱਲ, ਤਰਲੋਚਨ ਝਾਂਡੇ, ਸ਼ਿਨ ਭਨੋਟ, ਬਖ਼ਸ਼ਿੰਦਰ, ਡਾ. ਬਲਦੇਵ ਸਿੰਘ ਖਹਿਰਾ, ਸੀਤਾ ਰਾਮ ਅਹੀਰ, ਰਵਿੰਦਰ ਕੌਰ, ਪਰਮਿੰਦਰ ਸਵੈਚ, ਮਲਕੀਤ ਸਵੈਚ, ਪ੍ਰਭਜੋਤ ਕੌਰ ਸੇਖਾ, ਸੁਰਜੀਤ ਪਨੇਸਰ, ਬਲਵਿੰਦਰ ਸੰਧੂ, ਭੁਪਿੰਦਰ ਮੱਲੀ, ਸ਼ਬਨਮ ਆਰੀਆ ਮੱਲੀ, ਜਸਬੀਰ ਮੰਡੇਰ, ਪਰਕਾਸ਼ ਬਰਾੜ, ਸੁਰਿੰਦਰ ਚੌਹਾਨ, ਅੰਜੂ ਗੁਲਾਟੀ, ਹਰਚਰਨ ਸਿੰਘ ਪੂੰਨੀਆ, ਪ੍ਰੀਤ ਸਿੰਘ ਕੋਟਲਾ, ਪ੍ਰੀਤ ਸੰਘਾ, ਕੁਲਦੀਪ ਸਿੰਘ ਬਾਸੀ, ਦਵਿੰਦਰ ਕੌਰ ਬਰਾੜ, ਹਰਭਜਨ ਕੌਰ ਧਾਲੀਵਾਲ, ਐਚ. ਐਸ. ਜੋਸ਼ੀ, ਕਮਲਜੀਤ ਮੰਡੇਰ, ਰੋਮੀ ਪੰਨੂੰ, ਬਲਜਿੰਦਰ ਸੰਧੂ, ਨਵਲਪ੍ਰੀਤ ਰੰਗੀ, ਕਮਲਜੀਤ ਮਾਨਾਵਾਲਾਂ ਆਦਿ ਅਨੇਕਾ ਸਰੋਤੇ ਹਾਜ਼ਰ ਸਨ। ਜਿੰਨ੍ਹਾਂ ਨੇ ਸਮਾਗਮ ਦਾ ਭਰਪੂਰ ਆਨੰਦ ਮਾਣਿਆ ਅਤੇ ਪੁਸਤਕ ਮੇਲੇ ’ਚ ਪੁਸਤਕਾਂ ਦੇ ਅੰਗ ਸੰਗ ਰਹੇ।
ਸਮਾਗਮ ਦੀ ਕਾਰਵਾਈ ਵੈਨਕੂਵਰ ਵਿਚਾਰ ਮੰਚ (ਰਜਿ.), ਬੀ. ਸੀ. ਪੰਜਾਬੀ ਕਲਚਰਲ ਫਾੳੂਂਡੇਸ਼ਨ ਅਤੇ ਚੇਤਨਾ ਪ੍ਰਕਾਸ਼ਨ ਦੇ ਸਹਿਯੋਗ ਨਾਲ ਹੋਇਆ, ਜਿਸ ਦਾ ਸੰਚਾਲਨ ਸ਼੍ਰੀ ਮੋਹਨ ਗਿੱਲ ਨੇ ਕਾਵਿਕ ਅੰਦਾਜ ਵਿਚ ਕੀਤਾ ਅਤੇ ਪਰਚਾ, ਲੇਖਕਾਂ ਤੇ ਪਰਚੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਅੰਤ ਵਿੱਚ ਜਰਨੈਲ ਸਿੰਘ ਆਰਟਿਸਟ ਨੇ ਧੰਨਵਾਦ ਕਰਦਿਆਂ ਕਿਹਾ ਕਿ 70 ਦੇ ਕਰੀਬ ਲੇਖਕ, ਪਾਠਕਾਂ ਦਾ ਆਖਿਰ ਤਕ ਕਿਤਾਬ ਬਾਰੇ ਗੱਲਬਾਤ ਕਰਨਾ ਸਾਨੂੰ ਇਹ ਦਸਦਾ ਹੈ ਕਿ ਕਨੇਡਾ ’ਚ ਹੁੰਦੇ ਸਮਾਗਮ ਕਿੰਨੇ ਸਫ਼ਲ ਹੁੰਦੇ ਹਨ।