ਫਿਰੋਜ਼ਪੁਰ, 21 ਫਰਵਰੀ 2020 - ਭਾਈ ਮਰਦਾਨਾ ਜੀ ਯਾਦਗਾਰ ਵਿਖੇ ਭਾਈ ਮਰਦਾਨਾ ਜੀ ਸੰਗੀਤ ਅਕੈਡਮੀ ਚਲਾਉਣ ਲਈ ਵਿਚਾਰਾਂ ਅਤੇ ਤਿਆਰੀਆਂ ਜਾਰੀ ਸੰਗੀਤ ਅਕੈਡਮੀ ਵਿਚ ਸਿਰਫ ਰਬਾਬੀਆਂ ਵਾਲੇ ਪੁਰਾਤਨ ਤੰਤੀ ਸਾਜਾਂ ਦੀ ਸਿਖਲਾਈ ਦਿੱਤੀ ਜਾਵੇਗੀ। ਯਾਦਗਾਰ ਵਿਖੇ ਸੰਗੀਤ ਅਕੈਡਮੀ ਹਾਲ ਅਤੇ ਕੀਰਤਨ ਸਿੱਖਣ ਵਾਲਿਆ ਅਤੇ ਠਹਿਰਣ ਲਈ 8 ਕਮਰੇ ਲੈਟਰੀਨ ਬਾਥਰੂਮ ਅਤੇ ਵੱਡਾ ਮੀਟਿੰਗ ਹਾਲ ਤਿਆਰ ਹੈ। ਭਾਈ ਮਰਦਾਨਾ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ, ਮੀਤ ਪ੍ਰਧਾਨ ਸੋਹਨ ਸਿੰਘ, ਜਨਰਲ ਸਕੱਤਰ ਸਰਬਜੀਤ ਸਿੰਘ ਛਾਬੜਾ, ਜਤਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਦੇ ਹੋਏ ਆਖਿਆ ਕਿ ਪੁਰਾਤਨ ਸਾਜ ਤੰਤੀ ਸਾਜਾਂ ਦੀ ਇਹ ਇਕ ਵਿਲੱਖਣ ਰਬਾਬੀ ਭਾਈ ਮਰਦਾਨਾ ਜੀ ਦੇ ਨਾਮ ਤੇ ਅਕੈਡਮੀ ਹੋਵੇਗੀ, ਭਾਈ ਮਰਦਾਨਾ ਜੀ ਦਾ ਸਾਜ ਰਬਾਬ ਭਾਈ ਸੰਤਾ ਅਤੇ ਰਾਇ ਬਲਵੰਡ ਦਾ ਸਾਜ ਸਰੰਦਾ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਮਨ ਪਸੰਦ ਸਾਜਾ ਦਿਲਰੂਬਾ ਸੀ।
ਅਸੀਂ ਪੁਰਾਤਨ ਪ੍ਰੰਪਰਾ ਨੂੰ ਫਿਰ ਤੋਂ ਆਰੰਭ ਕਰਨ ਲਈ ਤੰਤੀ ਸਾਜਾਂ ਦੀ ਸਿਖਲਾਈ ਲਈ ਚੰਗੇ ਉਸਤਾਦਾ ਦੀ ਭਾਲ ਕਰ ਰਹੇ ਹਾਂ ਜੋ ਸੰਗੀਤ ਸਿੱਖਣ ਵਾਲ ਚੰਗੇ ਵਿਦਿਆਰਥੀਆਂ ਨੂੰ ਤੰਤੀ ਸਾਜਾਂ ਦੀ ਸਿਖਲਾਈ ਦੇ ਸਕਣ। ਸਾਡੇ ਦਿਲ ਦੀ ਖਾਹਿਸ਼ ਹੈ ਕਿ ਅੱਜ ਤੋਂ 10 ਸਾਲ ਬਾਅਦ ਸ਼੍ਰੀ ਹਰਮਿੰਦਰ ਸਾਹਿਬ ਅਤੇ ਹੋਰ ਇਤਿਹਾਸਿਕ ਗੁਰਦੁਆਰਿਆਂ ਵਿਚ ਕੀਰਤਨ ਕਰਨ ਵਾਲੇ ਤੰਤੀ ਸਾਜਾਂ ਨਾਲ ਕੀਰਤਨ ਕਰਨ ਵਾਲੇ ਹੀ ਜਥੇ ਆਇਆ ਕਰਨ ਇਸ ਵੇਲੇ ਪੁਰਾਤਨ ਤੋਂ ਉਪਰ ਨਾਮਧਾਰੀ ਸੰਸਥਾ ਹੀ ਤੰਤੀ ਸਾਜਾਂ ਦੀ ਸਿਖਲਾਈ ਕਰਵਾਉਂਦੇ ਹਨ ਅਤੇ ਕੀਰਤਨ ਕਰਦ ਹਨ, ਇਨ੍ਹਾਂ ਪਾਸ ਸਿਖਲਾਈ ਲਈ ਚੰਗੇ ਚੰਗੇ ਉਸਤਾਦ ਹਨ।
ਐੱਸਜੀਪੀਸੀ ਦਿੱਲੀ ਕਮੇਟੀ ਅਤੇ ਹੋਰ ਵੱਡੀਆਂ ਧਾਰਮਿਕ ਸੰਸਥਾਵਾਂ ਨੂੰ ਵੀ ਤੰਤੀ ਸਾਜਾਂ ਦੀ ਸਿਖਲਾਈ ਲਈ ਅਕੈਡਮੀਆਂ ਖੋਲ੍ਹਣੀਆਂ ਚਾਹੀਦੀਆਂ ਹਨ। ਪੁਰਾਤਨ ਕੀਰਤਨ ਯੁੱਗ ਨੂੰ ਫਿਰ ਤੋਂ ਲਿਆਂਦਾ ਜਾਵੇ। ਸਾਨੂੰ ਦੁੱਖ ਵੀ ਹੁੰਦਾ ਹੈ ਕਿ ਭਾਈ ਮਰਦਾਨਾ ਯਾਦਗਾਰ ਮੁਕੰਮਲ ਕਰ ਤਾਂ ਦਿੱਤਾ ਜਾਵੇ ਅਜ ਤੱਕ ਇਸ ਵਿਚ ਬੜੀਆਂ ਘਾਟਾਂ ਹਨ, ਜਿਸ ਨੂੰ ਅਸੀਂ ਵੇਖ ਕੇ ਪ੍ਰੇਸ਼ਾਨ ਹੁੰਦੇ ਹਾਂ ਜੇ ਇਨ੍ਹਾਂ ਘਾਟਾਂ ਨੂੰ ਦੂਰ ਨਾ ਕੀਤਾ ਗਿਆ ਤਾਂ ਉਹ ਭੁੱਖ ਹੜਤਾਲ ਜਾਂ ਮਰਨ ਵਰਤ 'ਤੇ ਬੈਠ ਸਕਦਾ ਹੈ। ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੱਤਰ ਲਿਖ ਦਿੱਤਾ ਹੈ, ਭਾਈ ਮਰਦਾਨਾ ਜੀ ਦੀ ਬਣੀ ਯਾਦਗਾਰ ਨਾਲ ਬੇਇਨਸਾਫੀ ਕਿਉਂ ਕੀਤੀ ਜਾ ਰਹੀ ਹੈ।