ਵਰਿਆਮ ਸਿੰਘ ਚੰਦੜ ਵੱਲੋਂ ਲਿਖੀ ਭਾਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਾ ਜੀਵਨ ਅਤੇ ਮਿਸ਼ਨ ਪੁਸਤਕ ਕੀਤੀ ਰਿਲੀਜ਼
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ, 5 ਅਗਸਤ 2024: ਬੀਬੀ ਹਰਵਿੰਦਰ ਕੌਰ ਕੌਮੀ ਪ੍ਰਧਾਨ ਸਮਾਜਿਕ ਸੰਘਰਸ਼ ਪਾਰਟੀ ਨੇ ਸਰਦਾਰ ਵਰਿਆਮ ਸਿੰਘ ਚੰਦੜ ਪਿੰਡ ਥਲੇਸ ਜ਼ਿਲ੍ਹਾ ਸੰਗਰੂਰ ਵੱਲੋਂ ਲਿਖੀ ਭਾਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਾ ਜੀਵਨ ਅਤੇ ਮਿਸ਼ਨ ਪੁਸਤਕ ਰਿਲੀਜ਼ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਬੀ ਹਰਵਿੰਦਰ ਕੌਰ ਨੇ ਕਿਹਾ ਕਿ ਵਰਿਆਮ ਸਿੰਘ ਸਾਬਕਾ ਪ੍ਰਧਾਨ ਪੰਜਾਬ ਬਾਮਸੇਫ ਇੱਕ ਬਹੁਤ ਹੀ ਇਮਾਨਦਾਰ, ਮਿਹਨਤੀ ਅਤੇ ਸਮਾਜ ਲਈ ਸਮਰਪਿਤ ਵਿਅਕਤੀ ਹਨ। ਉਹ ਪਿੰਡ ਥਲੇਸ ਦੇ ਸਰਪੰਚ ਰਹੇ। ਇਸ ਤੋਂ ਇਲਾਵਾ ਡਾ: ਸੁਖਚੈਨ ਸਿੰਘ ਨੇ ਸਟੇਜ ਸੰਚਾਲਨ ਕੀਤਾ। ਜਸਵਿੰਦਰ ਸਿੰਘ, ਚਰਨਜੀਤ ਸਿੰਘ ਕੈਂਥ, ਹਰੀਪਾਲ ਸਿੰਘ ਕੁਲਵੰਤ ਸਿੰਘ ਰਿਟਾ. ਅਤੇ ਕੁਝ ਸਥਾਨਕ ਆਗੂਆਂ ਨੇ ਹਾਜ਼ਰੀਨ ਨੂੰ ਸੰਬੋਧਨ ਕੀਤਾ।
ਇਸੇ ਦੌਰਾਨ ਹਰਚੰਦ ਸਿੰਘ ਜਖਵਾਲੀ ਸੀਨੀਅਰ ਆਗੂ ਸਮਾਜਕ ਸੰਘਰਸ਼ ਪਾਰਟੀ ਅਤੇ ਸੁਰਜੀਤ ਸਿੰਘ ਜਖਵਾਲੀ ਨੇ ਪੁਸਤਕ ਦੇ ਲੇਖਕ ਵਰਿਆਮ ਸਿੰਘ ਨੂੰ ਸਨਮਾਨਿਤ ਕੀਤਾ ਅਤੇ ਕੁਝ ਸਥਾਨਕ ਆਗੂ ਅਤੇ ਪਿੰਡ ਦੇ ਸਰਪੰਚ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਹਾਜ਼ਰ ਸਨ।
ਵਰਿਆਮ ਸਿੰਘ ਨੇ ਆਪਣੀ ਪੁਸਤਕ ਬਾਰੇ ਗੱਲ ਕੀਤੀ, ਜੋ ਉਹਨਾਂ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਨੂੰ ਉਹਨਾਂ ਦੇ ਜੀਵਨ ਭਰ ਸਹਿਯੋਗ ਅਤੇ ਸਮਰਪਣ ਲਈ ਸਮਰਪਿਤ ਕੀਤੀ ਗਈ ਸੀ। ਅੰਤ ਵਿੱਚ ਉਹ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਸਾਰੇ ਪਰਿਵਾਰਕ ਮੈਂਬਰਾਂ, ਦੋਸਤਾਂ ਮਿੱਤਰਾਂ ਅਤੇ ਨੇੜਲਿਆਂ ਦਾ ਧੰਨਵਾਦ ਕਰਦਾ ਹੈ।